Breaking News
Home / Breaking News / ਕੀ ਤੁਸੀ ਜਾਣਦੇ ਹੋ ਕਿ ਇਸ ਵਾਰ ਕਿਹੜੀਆਂ ਕਾਰਾਂ ਦੀ ਵਿਕਰੀ ਸਭ ਤੋਂ ਜਿਆਦਾ ਹੋਈ ਹੈ …

ਕੀ ਤੁਸੀ ਜਾਣਦੇ ਹੋ ਕਿ ਇਸ ਵਾਰ ਕਿਹੜੀਆਂ ਕਾਰਾਂ ਦੀ ਵਿਕਰੀ ਸਭ ਤੋਂ ਜਿਆਦਾ ਹੋਈ ਹੈ …

ਅਕਤੂਬਰ 2018 ਦੀ ਸੇਲਸ ਰਿਪੋਰਟ ਆ ਚੁੱਕੀ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਐਂਟਰੀ -ਲੈਵਲ ਹੈਚਬੈਕ ਸੇਗਮੈਂਟ ਦੇ ਨਤੀਜੇ ਉਂਮੀਦ ਦੇ ਮੁਤਾਬਕ ਰਹੇ ਹਨ। ਮਾਰੂਤੀ ਆਲਟੋ 75 % ਮਾਰਕੇਟ ਸ਼ੇਅਰ ਦੇ ਨਾਲ ਇਸ ਵਾਰ ਵੀ ਵਿਕਰੀ ਦੇ ਮਾਮਲੇ ਵਿੱਚ ਟਾਪ ‘ਤੇ ਹੈ। ਉਥੇ ਹੀ ਰੇਨੋ ਕਵਿਡ 20.54 % ਮਾਰਕੇਟ ਸ਼ੇਅਰ ਦੇ ਨਾਲ ਸੇਗਮੈਂਟ ‘ਚ ਦੂਜੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਬਣੀ ਹੋਈ ਹੈ। ਮਾਰੂਤੀ ਆਲਟੋ ਐਂਟਰੀ-ਲੈਵਲ ਹੈਚਬੈਕ ਸੇਗਮੈਂਟ ‘ਚ ਹੁਣ ਵੀ ਬੈਸਟ-ਸੇਲਰ ਕਾਰ ਦੇ ਰੂਪ ‘ਚ ਸ਼ੁਮਾਰ ਹੈ।

ਆਲਟੋ ਨੇ ਅਕਤੂਬਰ 2018 ‘ਚ ਸਤੰਬਰ 2018 ਦੀ ਤੁਲਣਾ ‘ਚ 2.12 % ਜ਼ਿਆਦਾ ਵਿਕਰੀ ਹਾਸਲ ਕੀਤੀ।ਉਥੇ ਹੀ ਸਾਲ-ਦਰ-ਸਾਲ ਵਿਕਰੀ ‘ਚ ਵੀ 14 % ਦੀ ਵਾਧਾ ਹਾਸਲ ਕੀਤੀ ਹੈ। ਅਕਤੂਬਰ 2018 ਵਿੱਚ ਆਲਟੋ ਦੀ ਮੰਗ ਸੇਗਮੈਂਟ ‘ਚ ਦੂਜੀ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਰੇਨੋ ਕਵਿਡ ਤੋਂ ਲਗਭਗ ਚਾਰ ਗੁਣਾ ਜਿਆਦਾ ਰਹੀ। ਆਲਟੋ ਦਾ ਮਾਰਕੇਟ ਸ਼ੇਅਰ 12.02 % ਮਾਸਿਕ ਅਤੇ 22 . 2 % ਸਾਲਾਨਾ ਦਰ ਨਾਲ ਵਧਿਆ ਹੈ। ਰੇਨੋ ਕਵਿਡ ਸੇਗਮੈਂਟ

‘ਚ ਦੂਜੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਹੈ। ਕਵਿਡ ਦੀ ਅਕਤੂਬਰ 2018 ਵਿੱਚ ਕੁੱਲ 6,035 ਯੂਨਿਟ ਵਿਕੀਆਂ । ਹਾਲਾਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਵਿਡ ਦੀ ਵਿਕਰੀ ‘ਚ 1.76 % ਕਮੀ ਆਈ ਹੈ। 4.39 % ਦੀ ਮਾਸਿਕ ਵਾਧਾ ਦਰ ਦੇ ਨਾਲ ਰੇਨੋ ਕਵਿਡ ਐਂਟਰੀ-ਲੈਵਲ ਹੈਚਬੈਕ ਸੇਗਮੈਂਟ ‘ਚ 20. 54 % ਦੀ ਹਿੱਸੇਦਾਰੀ ਰੱਖਦੀ ਹੈ।ਕਵਿਡ ਅਤੇ ਆਲਟੋ ਦੀ ਵਿਕਰੀ ਭਾਵੇ ਹੀ ਪਿਛਲੇ ਮਹੀਨੇ ਦੇ ਮੁਕਾਬਲੇ ਵਧੀਆ ਹੋਵੇ, ਪਰ ਬਾਕੀ ਕਾਰਾਂ ਦੀ ਘਟਦੀ ਮੰਗ ਦੇ ਚੱਲਦਿਆਂ ਸੇਗਮੈਂਟ ਦੀ ਕੁੱਲ ਵਿਕਰੀ ਸਤੰਬਰ 2018 ਦੇ ਮੁਕਾਬਲੇ 14.15 % ਘੱਟ ਰਹੀ। ਸਤੰਬਰ 2018 ਵਿੱਚ ਚਾਰਾਂ ਕਾਰਾਂ ਦੀ ਕੁੱਲ ਵਿਕਰੀ 34,215 ਯੂਨਿਟ ਸੀ, ਜੋ ਅਕਤੂਬਰ 2018 ਵਿੱਚ ਘੱਟਕੇ 29 ,371 ਯੂਨਿਟ ਤੱਕ ਆ ਗਈ

 

 

About Time TV

Check Also

ਨਿਊਜੀਲੈਂਡ ਦੇ ਰਾਸ ਟੇਲਰ ਨੇ ਹਾਸਲ ਕੀਤਾ ਇਹ ਮੁਕਾਮ , ਪੜੋ ਪੂਰੀ ਖ਼ਬਰ

ਨਿਊਜੀਲੈਂਡ ਦੇ ਰਾਸ ਟੇਲਰ ਨੇ ਹਾਸਲ ਕੀਤਾ ਇਹ ਮੁਕਾਮ , ਪੜੋ ਪੂਰੀ ਖ਼ਬਰ

ਟਿਮ ਸਾਉਦੀ ਦੇ 6 ਵਿਕੇਟ ਅਤੇ ਰਾਸ ਟੇਲਰ ਦੇ ਅਰਧਸ਼ਤਕ ਦੀ ਮਦਦ ਨਾਲ ਨਿਊਜੀਲੈਂਡ ਨੇ ...

Leave a Reply

Your email address will not be published. Required fields are marked *