Breaking News
Home / Breaking News / ਜਾਣੋਂ, ਖਹਿਰਾ ਨੇ ਮੋਦੀ ਨੂੰ ਕਿਉਂ ਲਿਖੀ ਚਿੱਠੀ ?

ਜਾਣੋਂ, ਖਹਿਰਾ ਨੇ ਮੋਦੀ ਨੂੰ ਕਿਉਂ ਲਿਖੀ ਚਿੱਠੀ ?

ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਚਿੱਠੀ ਲਿਖੀ ਹੈ ਜੋ ਕਿ ਹੂਬਹੂ ਨੀਚੇ ਦਿੱਤੀ ਗਈ ਹੈ ।ਸ਼੍ਰੀ ਨਰਿੰਦਰ ਮੋਦੀ,
ਮਾਨਯੋਗ ਪ੍ਰਧਾਨ ਮੰਤਰੀ,
ਨਵੀਂ ਦਿੱਲੀ।

ਵਿਸ਼ਾ :- ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਸਤੇ ਵਿਸ਼ੇਸ਼ ਲਾਘੇ ਲਈ ਬੇਨਤੀ।
ਸਤਿਕਾਰਯੋਗ ਮੋਦੀ ਜੀ,

ਇਸ ਮੈਮੋਰੰਡਮ ਰਾਹੀਂ ਅਸੀਂ ਪੰਜਾਬ ਦੇ ਹੇਠ ਲਿਖੇ ਵਿਧਾਇਕ ਗੁਰਦਾਸਪੁਰ ਜਿਲੇ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਲਈ ਵਿਸ਼ੇਸ਼ ਲਾਂਘਾ ਬਣਾਏ ਜਾਣ ਦੀ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀਆਂ ਅਤੇ ਸਿੱਖਾਂ ਦੀ ਪੁਰਜੋਰ ਮੰਗ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ।

ਭਾਂਵੇ ਕਿ ਵਿਸ਼ਵ ਭਰ ਵਿੱਚ ਵੱਸਦੇ ਗੁਰੁ ਨਾਨਕ ਨਾਮ ਲੇਵਾ ਉੱਪਰ ਦੱਸੇ ਪਾਕਿਸਤਾਨ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਿਥੇ ਕਿ ਸਾਡੇ ਪਹਿਲੇ ਗੁਰੂ ਜੀ ਨੇ 18 ਸਾਲ ਬਿਤਾਏ ਸਨ, ਲਈ ਪੱਕੇ ਲਾਂਘੇ ਦੀ ਮੰਗ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ ਪਰੰਤੂ ਸੰਨ 2019 ਵਿੱਚ 550ਵੇ ਜਨਮ ਦਿਹਾੜੇ ਦੇ ਸਮਾਰੋਹਾਂ ਕਾਰਨ ਹੁਣ ਇਸ ਮੰਗ ਨੇ ਹੋਰ ਜਿਆਦਾ ਜੋਰ ਫੜਿਆ ਹੈ।

ਜਿਵੇਂ ਕਿ ਉੱਪਰ ਦੱਸਿਆ ਹੈ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਅੰਤਰਰਾਸ਼ਟਰੀ ਬਾਰਡਰ ਤੋਂ ਸਿਰਫ ਦੋ ਮੀਲ ਦੂਰ ਹੈ, ਜਿਸ ਦੇ ਦਰਸ਼ਨ ਲੋਕਾਂ ਦੁਆਰਾ ਇੰਡੋ-ਪਾਕ ਸਰਹੱਦ ਉੱਪਰ ਡੇਰਾ ਬਾਬਾ ਨਾਨਕ ਵਿਖੇ ਬਣਾਏ ਗਏ ਇੱਕ ਵਿਸ਼ੇਸ਼ ਪਲੇਟਫਾਰਮ ਤੋਂ ਦੂਰਬੀਨ ਰਾਹੀਂ ਕੀਤੇ ਜਾਂਦੇ ਹਨ। ਬਟਵਾਰੇ ਤੋਂ ਬਾਅਦ ਭਾਰਤ ਤੋਂ ਬਾਹਰ ਰਹਿ ਗਏ ਨਨਕਾਨਾ ਸਾਹਿਬ ਸਮੇਤ ਅਜਿਹੇ ਸਾਰੇ ਹੀ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਸਬੰਧੀ ਰੋਜਾਨਾ ਅਰਦਾਸ ਵਿੱਚ ਬੇਨਤੀ ਕੀਤੀ ਜਾਂਦੀ ਹੈ।

ਦੱਸਣ ਦੀ ਲੋੜ ਨਹੀਂ ਕਿ ਬਹਾਦੁਰ ਸਿੱਖਾਂ ਅਤੇ ਪੰਜਾਬੀਆਂ ਨੇ ਨਾ ਸਿਰਫ 1947 ਵਿੱਚ ਬੰਟਵਾਰੇ ਸਮੇਂ ਭਾਰਤ ਦਾ ਸਾਥ ਦਿੱਤਾ ਬਲਕਿ ਅਜਾਦੀ ਦੇ ਸੰਘਰਸ਼ ਵਿੱਚ ਅਹਿਮ ਯੋਗਦਾਨ ਦਿੱਤਾ। ਇਹ ਤੱਥ ਹੈ ਕਿ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਅਜਾਦੀ ਘੁਲਾਟੀਆਂ ਵਿੱਚੋਂ 90 ਫੀਸਦੀ ਪੰਜਾਬੀ ਸਨ। ਇਸੇ ਤਰਾਂ ਹੀ ਬੰਟਵਾਰੇ ਤੋਂ ਪਹਿਲਾਂ ਅਜਾਦੀ ਸੰਘਰਸ਼ਾਂ, ਮੋਰਚਿਆਂ, ਗ੍ਰਿਫਤਾਰੀਆਂ ਦੇਣ ਆਦਿ ਵਿੱਚ ਉਹ ਮੁਹਰੀ ਰਹੇ।

ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਬੰਟਵਾਰੇ ਤੋਂ ਬਾਅਦ ਵੀ ਅੋਖੇ ਸਮਿਆਂ ਵਿੱਚ ਵੀ ਸਿੱਖ ਅਤੇ ਪੰਜਾਬੀ ਆਪਣੀਆਂ ਜਾਨਾਂ ਵਾਰਨ ਤੋਂ ਪਿੱਛੇ ਨਹੀਂ ਹੱਟੇ, ਚਾਹੇ ਇਹ ਪਾਕਿਸਤਾਨ ਨਾਲ ਜੰਗਾਂ ਹੋਣ, ਚੀਨੀ ਹਮਲਾ, ਕਾਰਗਿਲ ਯੁੱਧ ਜਾਂ ਫਿਰ ਅੰਦਰੂਨੀ ਲੜਾਈਆਂ ਵਿੱਚ ਭਾਰਤ ਦੀ ਏਕਤਾ ਅਤੇ ਅਖੰਡਤਾ ਕਾਇਮ ਰੱਖਣਾ ਹੋਵੇ।

ਇਸ ਲਈ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਰਤ ਨੂੰ ਅਜਾਦ ਕਰਵਾਉਣ ਵਿੱਚ ਉਪਰੋਕਤ ਯੋਗਦਾਨ ਅਦਾ ਕਰਨ ਵਾਲੇ ਪੰਜਾਬੀਆਂ ਨੂੰ ਬਿਨਾਂ ਕਿਸੇ ਰੁਕਾਵਟ ਜਾਂ ਕਾਨੂੰਨੀ ਰੋਕ ਟੋਕ ਦੇ ਉਕਤ ਕੋਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਨਮਾਨਯੋਗ ਲਾਂਘਾ ਦੇ ਕੇ ਤੁਸੀਂ ਆਪਣੀ ਫਰਾਖਦਿਲੀ ਦਿਖਾਉਗੇ।

ਇਸ ਤੋਂ ਪਹਿਲਾਂ ਵੀ 1962 ਵਿੱਚ ਹੁਸੈਨੀਵਾਲਾ (ਪੰਜਾਬ) ਵਿਖੇ ਸਥਿਤ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਅੰਤਿਮ ਸੰਸਕਾਰ ਸਥਾਨ ਸਬੰਧੀ ਭਾਰਤ ਅਤੇ ਪਾਕਿਸਤਾਨ ਵਿੱਚ ਜਮੀਨੀ ਅਦਲਾ ਬਦਲੀ ਹੋ ਚੁੱਕੀ ਹੈ। ਕੋਰੀਡੋਰ ਸਬੰਧੀ ਸਾਡੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪਾਕਿਸਤਾਨ ਦੇ ਨਵੇਂ ਬਣੇ ਪਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਹੋਰ ਬਲ ਮਿਿਲਆ ਹੈ ਜਿਹਨਾਂ ਨੇ ਕਿ ਕੋਰੀਡੋਰ ਨੂੰ ਮਨਜੂਰੀ ਦਿੱਤੇ ਜਾਣ ਵਿੱਚ ਦਿਲਚਸਪੀ ਦਿਖਾਈ ਹੈ।

ਜਾਣਕਾਰੀ ਮੁਤਾਬਿਕ 550ਵੇ ਜਨਮ ਦਿਹਾੜੇ ਦੇ ਸਮਾਰੋਹਾਂ ਨੂੰ ਲੈ ਕੇ ਪਾਕਿਸਤਾਨ ਸਰਕਾਰ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਪਰ ਸਿੱਕੇ ਵੀ ਜਾਰੀ ਕਰਨ ਜਾ ਰਹੀ ਹੈ।ਸਾਨੂੰ ਸਾਰਿਆਂ ਨੂੰ ਪੂਰਾ ਯਕੀਨ ਹੈ ਕਿ ਜੇਕਰ ਇਸ ਸਮੇਂ ਪਾਕਿਸਤਾਨ ਸਰਕਾਰ ਨਾਲ ਦੋ ਪੱਖੀ ਗੱਲ ਤੋਰੀ ਜਾਂਦੀ ਹੈ ਤਾਂ ਡੇਰਾ ਬਾਬਾ ਨਾਨਕ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚਾਲੇ ਵਿਸ਼ੇਸ਼ ਕੋਰੀਡੋਰ ਬਣਾਇਆ ਜਾਣਾ ਮੁਮਕਿਨ ਹੈ।

ਜੇਕਰ ਇਹ ਕਦਮ ਚੁਕਿਆ ਜਾਂਦਾ ਹੈ ਤਾਂ ਇਹ ਨਾ ਸਿਰਫ ਸਿੱਖਾਂ ਅਤੇ ਗੁਰੂ ਨਾਨਕ ਨਾਮ ਲੇਵਾ ਨੂੰ ਬਲਕਿ ਭਾਰਤ ਦੇ ਸਾਰੇ ਸਹੀ ਸੋਚ ਦੇ ਵਿਅਕਤੀਆਂ ਵਿੱਚ ਖੁਸ਼ੀ ਦੀ ਲਹਿਰ ਦੋੜੇਗੀ। ਦੋਨਾਂ ਮੁਲਕਾਂ ਦੇ ਇਸ ਫਰਾਖਦਿਲੀ ਵਾਲੇ ਕਦਮ ਨਾਲ ਭਾਰਤ ਅਤੇ ਪਾਕਿਸਤਾਨ ਵਿਚਲੇ ਰਿਸ਼ਤੇ ਸੁਧਰਣਗੇ ਅਤੇ ਸਰਹੱਦਾਂ ਦੇ ਦੁਆਲੇ ਭਾਈਚਾਰਾ, ਸ਼ਾਂਤੀ ਅਤੇ ਤਰੱਕੀ ਹੋਵੇਗੀ।

ਇਸ ਲਈ ਸਾਡੀ ਤੁਹਾਡੇ ਕੋਲ ਪੁਰਜੋਰ ਬੇਨਤੀ ਹੈ ਕਿ ਵਿਸ਼ੇਸ਼ ਕੋਰੀਡੋਰ ਦੀ ਸਾਡੀ ਇਸ ਮੰਗ ਨੂੰ ਬਿਨਾਂ ਦੇਰੀ ਕੀਤੇ ਪਾਕਿਸਤਾਨ ਕੋਲ ਉਠਾਇਆ ਜਾਵੇ। ਅਸੀਂ ਤੁਹਾਡੇ ਅਤਿ ਧੰਨਵਾਦੀ ਹੋਵਾਂਗੇ ਜੇਕਰ ਇਸ ਗੰਭੀਰ ਮੁੱਦੇ ਲਈ ਤੁਸੀਂ ਸਾਨੂੰ ਜਲਦ ਤੋਂ ਜਲਦ ਮਿਲਣ ਦਾ ਸਮਾਂ ਦੇਵੋ।
ਧੰਨਵਾਦ ਸਹਿਤ

  1. Sukhpal Singh Khaira, MLA Bholath and Ex Leader of Opposition, Punjab
  2. Kanwar Sandhu, MLA Kharar
  3. Nazar Singh Mansahia, MLA Mansa
  4. Jagdev Singh Kamalu, MLA Maur
  5. Master Baldev Singh, MLA Jaiton
  6. Pirmal Singh Khalsa, MLA Bhadaur
  7. Jagtar Singh Hissowal, MLA Raikot
  8. Jai Singh Rori, MLA Garhshankar

Cc:-

  1. Sushma Sawaraj, Minister for External Affairs, GOI
  2. Arun Jaitely, Finance Minister, GOI

About Time TV

Check Also

ਨਿਊਜੀਲੈਂਡ ਦੇ ਰਾਸ ਟੇਲਰ ਨੇ ਹਾਸਲ ਕੀਤਾ ਇਹ ਮੁਕਾਮ , ਪੜੋ ਪੂਰੀ ਖ਼ਬਰ

ਨਿਊਜੀਲੈਂਡ ਦੇ ਰਾਸ ਟੇਲਰ ਨੇ ਹਾਸਲ ਕੀਤਾ ਇਹ ਮੁਕਾਮ , ਪੜੋ ਪੂਰੀ ਖ਼ਬਰ

ਟਿਮ ਸਾਉਦੀ ਦੇ 6 ਵਿਕੇਟ ਅਤੇ ਰਾਸ ਟੇਲਰ ਦੇ ਅਰਧਸ਼ਤਕ ਦੀ ਮਦਦ ਨਾਲ ਨਿਊਜੀਲੈਂਡ ਨੇ ...

Leave a Reply

Your email address will not be published. Required fields are marked *