Breaking News
Home / India / ਮਹਿਲਾ ਟੀ-20 ਵਿਸ਼ਵ ਕੱਪ : ਸੈਮੀਫ਼ਾਈਨਲ ਤੋਂ ਪਹਿਲਾਂ ਭਾਰਤ ਦਾ ਮੁਕਾਬਲਾ ਅੱਜ ਆਸਟਰੇਲੀਆ ਨਾਲ

ਮਹਿਲਾ ਟੀ-20 ਵਿਸ਼ਵ ਕੱਪ : ਸੈਮੀਫ਼ਾਈਨਲ ਤੋਂ ਪਹਿਲਾਂ ਭਾਰਤ ਦਾ ਮੁਕਾਬਲਾ ਅੱਜ ਆਸਟਰੇਲੀਆ ਨਾਲ

ਆਈ.ਸੀ.ਸੀ. ਮਹਿਲਾ ਟੀ-20 ਵਰਲਡ ਕੱਪ ਵਿੱਚ ਅੱਜ ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਮੁਕਾਬਲਾ ਹੋਵੇਗਾ । ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ 2010 ਦੇ ਬਾਅਦ ਪਹਿਲੀ ਵਾਰ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਆਸਟਰੇਲੀਆ ਦੇ ਖ਼ਿਲਾਫ਼ ਆਪਣੀ ਹੁਣ ਤੱਕ ਦੀ ਸਭ ਤੋਂ ਔਖੀ ਚੁਣੋਤੀ ਦਾ ਸਾਹਮਣਾ ਕਰਨਾ ਹੈ । ਇਸ ਮੈਚ ਵਿੱਚ ਹਾਰ ਭਾਰਤੀ ਟੀਮ ਨੂੰ ਨੁਕਸਾਨ ਨਹੀਂ ਪਹੁੰਚਾਏਗੀ, ਕਿਉਂਕਿ ਲਗਾਤਾਰ ਤਿੰਨ ਮੈਚ ਜਿੱਤਕੇ ਉਹ ਪਹਿਲਾਂ ਹੀ ਸੈਮੀਫਾਇਨਲ ਵਿੱਚ ਪਹੁੰਚ ਚੁੱਕੀ ਹੈ ।ਸੈਮੀਫਾਈਨਲ ਤੋਂ ਪਹਿਲਾਂ ਮਨੋਵਿਿਗਆਨਕ ਹੋਸਲਾ ਪ੍ਰਾਪਤ ਕਰਨ ਦੇ ਲਈ ਹਰਮਨਪ੍ਰੀਤ ਕੌਰ ਦੀ ਟੀਮ ਲਈ ਜਿੱਤ ਜ਼ਰੂਰੀ ਹੈ । ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਨਿਊਜੀਲੈਂਡ, ਦੂਜੇ ਮੈਚ ਵਿੱਚ ਪਾਕਿਸਤਾਨ ਅਤੇ ਵੀਰਵਾਰ ਰਾਤ ਖੇਡੇ ਗਏ ਮੈਚ ਵਿੱਚ ਆਇਰਲੈਂਡ ਨੂੰ ਮਾਤ ਦੇਕੇ ਜਿੱਤ ਦੀ ਹੈਟਰਿਕ ਲਗਾਉਂਦੇ ਹੋਏ ਅੰਤਿਮ-4 ਵਿੱਚ ਸਥਾਨ ਪੱਕਾ ਕੀਤਾ ਹੈ । ਉੱਥੇ ਹੀ ਆਸਟਰੇਲੀਆ ਵੀ ਤਿੰਨ ਮੈਚਾਂ ਵਿੱਚ ਤਿੰਨ ਜਿੱਤ ਦੇ ਨਾਲ ਸੈਮੀਫਾਈਨਲ ਵਿੱਚ ਪਹੁੰਚ ਚੁੱਕੀ ਹੈ । ਉਸਦੇ ਲਈ ਵੀ ਇਹ ਮੈਚ ਸੈਮੀਫਾਈਨਲ ਦੀ ਤਿਆਰੀ ਦੇ ਲਿਹਾਜ਼ ਤੋਂ ਅਹਿਮ ਹੋਵੇਗਾ ।

About Time TV

Check Also

ਅੰਮ੍ਰਿਤਸਰ ਦੇ ਬੈਂਕ ‘ਚ ਡਾਕਾ, ਲੁਟੇਰੇ ਲੱਖਾਂ ਲੁੱਟ ਕੇ ਹੋਏ ਫਰਾਰ

ਅੰਮ੍ਰਿਤਸਰ: ਤਰਸਿੱਕਾ ਬਲਾਕ ਅਧੀਨ ਪੈਂਦੇ ਪਿੰਡ ਖਜਾਲਾ ਵਿੱਚ ਅੱਜ ਬਾਅਦ ਦੁਪਹਿਰ ਚਾਰ ਅਣਪਛਾਤੇ ਲੁਟੇਰੇ ਬੈਂਕ ...