Breaking News
Home / Breaking News / ਪੀ.ਐਮ. ਮੋਦੀ ਨੇ ਪਟਿਆਲਾ, ਸੰਗਰੂਰ ਤੇ ਮੋਹਾਲੀ ਨੂੰ ਦਿੱਤਾ ਖਾਸ ਤੋਹਫਾ

ਪੀ.ਐਮ. ਮੋਦੀ ਨੇ ਪਟਿਆਲਾ, ਸੰਗਰੂਰ ਤੇ ਮੋਹਾਲੀ ਨੂੰ ਦਿੱਤਾ ਖਾਸ ਤੋਹਫਾ

ਪੀ.ਐਮ. ਮੋਦੀ 22 ਨਵੰਬਰ ਨੂੰ ਪੰਜਾਬ ਦੇ ਤਿੰਨ ਸ਼ਹਿਰਾਂ ਲਈ ਇਕ ਵੱਡਾ ਐਲਾਨ ਕਰਨ ਜਾ ਰਹੇ ਹਨ, ਉਹ ਦੇਸ਼ ਦੇ 129 ਸ਼ਹਿਰਾਂ ਨੂੰ ਇਕ ਵੱਡਾ ਤੋਹਫਾ ਦੇਣ ਜਾ ਰਹੇ ਹਨ, ਜਿਸ ਵਿੱਚ ਪੰਜਾਬ ਦੇ ਮੋਹਾਲੀ, ਪਟਿਆਲਾ, ਸੰਗਰੂਰ ਵੀ ਸ਼ਾਮਿਲ ਹਨ। ਪ੍ਰਧਾਨ ਮੰਤਰੀ ਮੋਦੀ ਨੇ 65 ਜਿਓਗ੍ਰਾਫੀਕਲ ਇਲਾਕਿਆਂ ਦੇ 129 ਸ਼ਹਿਰਾਂ ਵਿਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟਸ ਦਾ ਉਦਘਾਟਨ ਕਰਨਾ ਹੈ। ਇਸ ਦੇ ਸੰਬੰਧ ਵਿੱਚ ਦਿੱਲੀ ਦੇ ਵਿਿਗਆਨ ਭਵਨ ਵਿਚ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।
ਪੰਜਾਬ ਅਤੇ ਹਰਿਆਣਾ ਦੇ ਇਹ ਸ਼ਹਿਰ ਹੋਣਗੇ ਸ਼ਾਮਲ
ਇਸ ਯੋਜਨਾ ਅਧੀਨ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਐੱਸ. ਏ. ਐੱਸ. ਨਗਰ, ਪਟਿਆਲਾ ਅਤੇ ਸੰਗਰੂਰ ਸ਼ਾਮਲ ਹਨ। ਇਸ ਤੋਂ ਇਲਾਵਾ ਹਰਿਆਣਾ ਦੇ ਪੰਚਕੂਲਾ, ਹਿਸਾਰ, ਭਿਵਾਨੀ, ਚਰਖੀ ਦਾਦਰੀ, ਮਹਿੰਦਰਗੜ੍ਹ, ਸੋਨੀਪਤ, ਜੀਂਦ, ਨੂੰਹ ਅਤੇ ਪਲਵਲ ਸ਼ਾਮਲ ਕੀਤਾ ਗਿਆ ਹੈ।

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 80