Breaking News
Home / Breaking News / ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕੁਝ ਇੰਝ ਹੋਏ ਬੰਬ ਧਮਾਕੇ ਦੇ ਬਾਰੇ ..

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕੁਝ ਇੰਝ ਹੋਏ ਬੰਬ ਧਮਾਕੇ ਦੇ ਬਾਰੇ ..

ਚੰਡੀਗੜ੍ਹ, 20 ਨਵੰਬਰ – ਆਪ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਬਾਰੇ ਸਫ਼ੈਦ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ।ਇਸ ਦੇ ਬਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਰੇ ਵਿਧਾਇਕ ਵੱਖ – ਵੱਖ ਬਿਆਨ ਦੇ ਰਹੇ ਹਨ । ਖਹਿਰਾ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਹੀ ਬੰਬ ਧਮਾਕੇ ਜਾਂ ਅਜਿਹੀਆਂ ਕਾਰਵਾਈਆਂ ਕਿਉਂ ਹੁੰਦੀਆਂ ਹਨ। ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ਇਸ ਦੇ ਬਾਰੇ ਸਰਕਾਰਾਂ ਨੂੰ ਲੋਕਾਂ ਸਾਹਮਣੇ ਸੱਚ ਲਿਆਉਣਾ ਚਾਹੀਦਾ ਹੈ। ਖਹਿਰਾ ਵੱਲੋਂ ਇਹ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਖ਼ੁਲਾਸਾ ਕੀਤਾ ਗਿਆ ਕਿ 21 ਨਵੰਬਰ ਨੂੰ ਪੰਜਾਬ ਦੇ 30 ਜ਼ਿਲ੍ਹਾ ਪ੍ਰਧਾਨ ਅਡਹੋਕ ਨਿਯੁਕਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਦਸੰਬਰ ਮਹੀਨੇ ‘ਚ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਹਿਤੈਸ਼ੀਆਂ , ਹਮ ਖਿਆਲੀ ਪਾਰਟੀਆਂ ਨਾਲ ਮਿਲ ਕੇ ਇਨਸਾਫ਼ ਮਾਰਚ ਕੱਢਿਆ ਜਾਵੇਗਾ

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *