ਨਵੀ ਦਿੱਲੀ, 5 ਦਸੰਬਰ -ਅਗਸਤਾ ਵੈਸਟਲੈਡ ਮਾਮਲਾ ਕਾਫ਼ੀ ਸਮੇ ਤੋ ਚੱਲ ਰਿਹਾ ਸੀ ।ਕਾਫ਼ੀ ਲੰਬੇ ਸਮੇ ਦੇ ਇੰਤਜ਼ਾਰ ਤੋ ਬਾਅਦ ਭਾਰਤ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ । ਇਸ ਦਿਨ ਦਾ ਲੋਕਾ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ।ਉਹ ਸਮਾਂ ਅੱਜ ਆ ਗਿਆ ਹੈ। 3600 ਕਰੋੜ ਰੁਪਏ ਦੇ ਇਸ ਵੀ.ਵੀ.ਆਈ.ਪੀ.ਚਾਪਰ ਸੌਦੇ ਦੇ ਕਥਿਤ ਵਿਚੋਲੇ ਅਤੇ ਬ੍ਰਿਿਟਸ਼ ਨਾਗਰਿਕ ਕ੍ਰਰਿਸਟੀਅਨ ਮਿਸ਼ੇਲ ਨੂੰ ਭਾਰਤ ਲਿਆਂਦਾ ਗਿਆ ਹੈ।ਸੂਤਰਾ ਤੋ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ‘ਚ ਮਿਸ਼ੇਲ ਕੋਲੋ ਸੀ.ਬੀ.ਆਈ. ਹੈੱਡਕੁਆਟਰ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਪੋੁੱਛਗਿੱਛ ਕਰਨ ਤੋ ਬਾਅਦ ਉਸ ਨੂੰ ਅੱਜ ਦੁਪਹਿਰ ਬਾਅਦ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਜਾਵੇਗਾ ।
