Breaking News
Home / Breaking News / ਗੁਣਕ ਅੰਕ ਦਾ ਵਿਆਹ ਹਮੇਸ਼ਾ ਜ਼ਿੰਦਗੀ ਵਿਚ ਖੁਸ਼ੀਆਂ ਲਿਆਉਦਾ ਹੈ …

ਗੁਣਕ ਅੰਕ ਦਾ ਵਿਆਹ ਹਮੇਸ਼ਾ ਜ਼ਿੰਦਗੀ ਵਿਚ ਖੁਸ਼ੀਆਂ ਲਿਆਉਦਾ ਹੈ …

ਜਲੰਧਰ : ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦਾ ਵਿਆਹ ਜਲੰਧਰ ‘ਚ 12 ਦਸੰਬਰ ਨੂੰ ਹੋਵੇਗਾ। ਵਿਆਹ ‘ਚ ਕੁਝ ਦਿਨ ਬਚੇ ਹਨ। ਗਿੰਨੀ ਦੇ ਘਰ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਸੋਸ਼ਲ ਮੀਡੀਆ ‘ਤੇ ਗਿੰਨੀ ਦੇ ਘਰ ਹੋਈ ਬੈਂਗਲ ਸੈਰੇਮਨੀ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ। ਗਿੰਨੀ ਦੇ ਪਰਿਵਾਰ ਵਲੋਂ ਵਿਆਹ ਤੋਂ ਪਹਿਲਾਂ ਹੋਣ ਵਾਲੀਆਂ ਇਨ੍ਹਾਂ ਰਸਮਾਂ ਦਾ ਆਯੋਜਨ ਕੀਤਾ ਗਿਆ। ਇਸ ਵਿਚ ਉਨ੍ਹਾਂ ਦੇ ਪਰਿਵਾਰ ਵਾਲੇ ਸ਼ਾਮਲ ਹੋਏ। ਬੈਂਗਲ ਸੈਰੇਮਨੀ ‘ਚ ਗਿੰਨੀ ਨੇ ਲਾਲ ਰੰਗ ਸ਼ਰਾਰਾ ਪਹਿਿਨਆ ਹੈ।ਤਸਵੀਰਾਂ ‘ਚ ਉਹ ਬਹੁਤ ਖੁਬਸੂਰਤ ਦਿਖ ਰਹੀ ਹੈ। ਗਿੰਨੀ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਸੈਰੇਮਨੀ ਵੀ ਹੋਈ। ਇਸ ਫੰਕਸ਼ਨ ਵਿਚ ਗਿੰਨੀ ਨੇ ਵਾਈਨ ਕਲਰ ਦਾ ਇੰਡੀਅਨ ਅਟਾਇਰ ਪਹਿਿਨਆ। ਆਪਣੀ ਜ਼ਿੰਦਗੀ ਦਾ ਨਵਾਂ ਚੈਪਟਰ ਸ਼ੁਰੂ ਕਰਨ ਲਈ ਗਿੰਨੀ ਕਾਫੀ ਐਕਸਾਈਟਿਡ ਹੈ। 10 ਦਸੰਬਰ ਨੂੰ ਕਪਿਲ ਸ਼ਰਮਾ ਦੇ ਘਰ ਮਾਤਾ ਦੀ ਚੌਂਕੀ ਰੱਖੀ ਗਈ ਹੈ। ਵਿਆਹ ਤੋਂ ਬਾਅਦ ਕਪਿਲ ਆਪਣੇ ਹੋਮ ਟਾਊਨ ਅੰਮ੍ਰਿਤਸਰ ‘ਚ 14 ਦਸੰਬਰ ਨੂੰ ਰਿਸੈਪਸ਼ਨ ਪਾਰਟੀ ਦੇਣਗੇ। ‘ਕਪਿਲ-ਗਿੰਨੀ’ ਅਤੇ 12-12-2018ਦਾ ਯੋਗ ਪੰਡਿਤ ਲੱਲੂ ਸ਼ੁਕਲਾ (ਅੰਕ ਜੋਤਿਸ਼ੀ, ਅਯੋਧਿਆ ਵਾਲੇ) ਕਹਿੰਦੇ ਹਨ ਕਿ ‘ਕਪਿਲ-ਗਿੰਨੀ’ ਦੇ ਵਿਆਹ ਦੀ ਤਰੀਕ 12-12-2018 ਤੈਅ ਕੀਤੀ ਗਈ ਹੈ। ਤਰੀਕ ਦੇ ਸਾਰੇ ਗੁਣਕ ਅੰਕ ਹਨ। ਗੁਣਕ ਅੰਕ ਦਾ ਵਿਆਹ ਹਮੇਸ਼ਾ ਜ਼ਿੰਦਗੀ ਵਿਚ ਖੁਸ਼ੀਆਂ ਦਿੰਦੀਆਂ ਹੈ108 ਅੰਕ ਜੋਤਿਸ਼ੀ ਵਿੱਦਿਆ ਵਿਚ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਸ ਅੰਕ ਦੇ ਜੋੜ ਵਾਲੀਆਂ ਸੁਹਾਗਣਾਂ ਨੂੰ ਅਜਿਹਾ ਪਤੀ ਮਿਲਦਾ ਹੈ ਜੋ ਜ਼ਿੰਦਗੀ ਭਰ ਪਤਨੀ ਨੂੰ ਦਿੱਤੇ ਗਏ 7 ਵਚਨ ਨਿਭਾਉਂਦਾ ਹੈ।

 

 

 

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 76