Breaking News
Home / Breaking News / ਜਾਣੋ , ਚੀਨੀ ਉਤਪਾਦਨ ਅਕਤੂਬਰ – ਨਵੰਬਰ ‘ ਚ ਕਿੰਨੇ ਲੱਖ ਟਨ ਹੈ ?

ਜਾਣੋ , ਚੀਨੀ ਉਤਪਾਦਨ ਅਕਤੂਬਰ – ਨਵੰਬਰ ‘ ਚ ਕਿੰਨੇ ਲੱਖ ਟਨ ਹੈ ?

ਮੁੰਬਈ—ਭਾਰਤੀ ਚੀਨੀ ਮਿੱਲ ਸੰਘ ਮੁਤਾਬਕ ਦੇਸ਼ ‘ਚ ਪਿੜਾਈ ਸੈਸ਼ਨ ਦੌਰਾਨ 30 ਨਵੰਬਰ ਤੱਕ ਚੀਨੀ ਉਤਪਾਦਨ ਦੌਰਾਨ 30 ਨਵੰਬਰ ਤੱਕ ਚੀਨੀ ਉਤਪਾਦਨ 39.73 ਲੱਖ ਟਨ ਰਿਹਾ ਹੈ। ਇਹ ਪਿਛਲੇ ਸਾਲ ਇਸ ਸਮੇਂ ਦੀ ਤੁਲਨਾ ‘ਚ ਥੋੜ੍ਹਾ ਜ਼ਿਆਦਾ ਹੈ। ਇਸਮਾ ਨੇ ਕਿਹਾ ਕਿ ਪਿਛਲੇ ਸਾਲ ਅਕਤੂਬਰ-ਨਵੰਬਰ ‘ਚ ਉਤਪਾਦ 39.14 ਲੱਖ ਟਨ ਸੀ। ਚੀਨੀ ਪਿੜਾਈ ਸੈਸ਼ਨ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ। ਸੰਗਠਨ ਮੁਤਾਬਕ ਪਿਛਲੇ ਸਾਲ ਦੇ 450 ਚੀਨੀ ਮਿੱਲਾਂ ਦੇ ਮੁਕਾਬਲੇ ਇਸ ਸਾਲ ਹੁਣ ਤੱਕ 415 ਚੀਨੀ ਮਿੱਲਾਂ ਨੇ ਹੀ ਪਿੜਾਈ ਸ਼ੁਰੂ ਕੀਤੀ ਹੈ। ਮਹਾਰਾਸ਼ਟਰ ‘ਚ 167 ਮਿੱਲਾਂ ਚੱਲ ਰਹੀਆਂ ਹਨ ਅਤੇ 30 ਨਵੰਬਰ ਤੱਕ ਸੂਬੇ ‘ਚ 18.05 ਲੱਖ ਟਨ ਚੀਨੀ ਉਤਪਾਦਨ ਹੋਇਆ ਹੈ। ਇਹ ਪਿਛਲੇ ਸਾਲ ਦੇ ਉਤਪਾਦਨ ਮੁਕਾਬਲੇ 21 ਫੀਸਦੀ ਜ਼ਿਆਦਾ ਹੈ। ਉੱਤਰ ਪ੍ਰਦੇਸ਼ ‘ਚ ਵਰਤਮਾਨ ‘ਚ ਚਾਲੂ 109 ਚੀਨੀ ਮਿੱਲਾਂ ਨੇ ਇਸ ਦੌਰਾਨ 9.50 ਲੱਖ ਟਨ ਚੀਨੀ ਦਾ ਉਤਪਾਦਨ ਕੀਤਾ। ਪਿਛਲੇ ਸਾਲ ਇਸ ਦੌਰਾਨ ਸੂਬੇ ‘ਚ 108 ਮਿੱਲਾਂ ਨੇ 13.11 ਲੱਖ ਟਨ ਚੀਨੀ ਦਾ ਉਤਪਾਦਨ ਕੀਤਾ ਸੀ। ਉੱਤਰ ਪ੍ਰਦੇਸ਼ ‘ਚ ਇਸ ਸਾਲ ਪਿੜਾਈ ਇਕ ਪਖਵਾੜੇ ਦੇਰ ਨਾਲ ਸ਼ੁਰੂ ਹੋਈ ਹੈ। ਕਰਨਾਟਕ ‘ਚ 30 ਨਵੰਬਰ ਤੱਕ 7.93 ਲੱਖ ਟਨ ਚੀਨੀ ਦਾ ਉਤਪਾਦਨ ਹੋਇਆ। ਇਸ ਦੌਰਾਨ 63 ਮਿੱਲਾਂ ਚੱਲ ਰਹੀਆਂ ਸਨ। ਪਿਛਲੇ ਸਾਲ ਦੇ ਸਮਾਨ ਸਮੇਂ ‘ਚ ਸੂਬੇ ‘ਚ 62 ਚੀਨੀ ਮਿੱਲਾਂ ਪਿੜਾਈ ਕਰ ਰਹੀਆਂ ਸਨ ਅਤੇ 7.02 ਲੱਖ ਟਨ ਚੀਨੀ ਦਾ ਉਤਪਾਦਨ ਹੋਇਆ ਸੀ। ਹੋਰ ਸਾਰੇ ਸੂਬਿਆਂ ‘ਚ ਵੀ ਪਿੜਾਈ ਦਾ ਕੰਮ ਹੌਲੀ ਗਤੀ ਨਾਲ ਸ਼ੁਰੂ ਹੋ ਗਿਆ ਹੈ।

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 76