Breaking News
Home / Breaking News / ਸਰਕਾਰ ਦੀ ਵੱਡੀ ਸਫਲਤਾ ਵਿਜੈ ਮਾਲਿਆ ਹੁਣ ਬੈਕਾਂ ਦਾ ਪੈਸਾ ਕਰਨਗੇ ਵਾਪਸ

ਸਰਕਾਰ ਦੀ ਵੱਡੀ ਸਫਲਤਾ ਵਿਜੈ ਮਾਲਿਆ ਹੁਣ ਬੈਕਾਂ ਦਾ ਪੈਸਾ ਕਰਨਗੇ ਵਾਪਸ

ਨਵੀਂ ਦਿੱਲੀ—ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਭਾਰਤੀ ਬੈਂਕਾਂ ਦਾ ਕਰਜ਼ਾ ਮੋੜਨ ਦੀ ਪੇਸ਼ਕਸ਼ ਕੀਤੀ ਹੈ ।ਉਹਨਾਂ ਸਿਰਫ ਕਰਜ਼ੇ ਦੀ ਰਕਮ ਮੌੜਨ ਦੀ ਗੱਲ ਕੀਤੀ ਨਾ ਕੀ ਵਿਆਜ ਮੋੜਨ ਦੀ ਗੱਲ ਕੀਤੀ ਹੈ ।ਅੱਜ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਭਾਰਤ ‘ਚ ਮੀਡੀਆ ਅਤੇ ਨੇਤਾ ਉਸ ਖਿਲਾਫ ਜ਼ੋਰ-ਸ਼ੋਰ ਨਾਲ ਰੌਲਾ ਪਾ ਰਹੇ ਹਨ ਪਰ ਉਸ ਨੇ ਜੋ ਕਰਨਾਟਕ ਹਾਈਕੋਰਟ ਸਾਹਮਣੇ ਕਰਜ਼ਾ ਮੋੜਨ ਦਾ ਪ੍ਰਸਤਾਵ ਦਿੱਤਾ, ਉਸ ਦੀ ਕੋਈ ਗੱਲ ਨਹੀਂ ਕਰਦਾ। ਮਾਲਿਆ ਨੇ ਕਿਹਾ ਕਿ ਉਹ ਹੁਣ ਵੀ ਪੂਰਾ ਕਰਜ਼ਾ ਵਾਪਸ ਕਰਨ ਨੂੰ ਤਿਆਰ ਹੈ, ਬਸ ਬੈਂਕ ਉਨ੍ਹਾਂ ਦੀ ਗੁਜ਼ਾਰਿਸ਼ ਨੂੰ ਸਵੀਕਾਰ ਕਰ ਲੈਣ।ਦੱਸਣਯੋਗ ਹੈ ਕਿ ਮਾਲਿਆ ਦੇ ਟਵੀਟ ਉਨ੍ਹਾਂ ਕੁਝ ਘੰਟਿਆ ਬਾਅਦ ਸਾਹਮਣੇ ਆਏ ਹਨ, ਜਦੋਂ ਮੰਗਲਵਾਰ ਨੂੰ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੋਟਾਲੇ ‘ਚ ਵਿਚੋਲੇ ਬ੍ਰਿਿਟਸ਼ ਨਾਗਰਿਕ ਕ੍ਰਿਸ਼ੀਅਨ ਮਿਸ਼ੇਲ ਨੂੰ ਦੁਬਈ ਤੋਂ ਭਾਰਤ ਲਿਆਂਦਾ ਗਿਆ ਹੈ। ਇਹ ਭਾਰਤ ਦੀ ਅਜਿਹੀ ਪਹਿਲੀ ਸਫਲਤਾ ਹੈ। ਮਾਲਿਆ ਨੇ ਇਕ ਟਵੀਟ ‘ਚ ਲਿਿਖਆ ”ਨੇਤਾ ਅਤੇ ਮੀਡੀਆ ਲਗਾਤਾਰ ਜ਼ੋਰ-ਸ਼ੋਰ ਨਾਲ ਮੈਨੂੰ ਅਜਿਹਾ ਡਿਫਾਲਟਰ ਦੱਸ ਰਹੇ ਹਨ ਜੋ ਸਰਕਾਰੀ ਬੈਂਕਾਂ ਦਾ ਪੈਸਾ ਲੈ ਕੇ ਭੱਜ ਗਿਆ। ਇਹ ਸਭ ਝੂਠ ਹੈ। ਮੇਰੇ ਨਾਲ ਸਹੀ ਸਲੂਕ ਕਿਉਂ ਨਹੀਂ ਕੀਤਾ ਜਾ ਰਿਹਾ। ਮੈਂ ਕਰਨਾਟਕ ਹਾਈਕੋਰਟ ‘ਚ ਕਰਜ਼ਾ ਨਿਪਟਾਉਣ ਦੀ ਵਿਸਤਾਰ ਯੋਜਨਾ ਪੇਸ਼ ਕੀਤੀ ਸੀ, ਉਸ ਦੀ ਇੰਨੀ ਜ਼ੋਰ-ਸ਼ੋਰ ਨਾਲ ਗੱਲ ਕਿਉਂ ਨਹੀਂ ਹੋ ਰਹੀ।’Politicians and Media are constantly talking loudly about my being a defaulter who has run away with PSU Bank money. All this is false. Why don’t I get fair treatment and the same loud noise about my comprehensive settlement offer before the Karnataka High Court. Sad.

ਮਾਲਿਆ ਨੇ ਕਿਹਾ ਕਿ ਸਾਡੇ ਗਰੁੱਪ ਨੇ ਤਿੰਨ ਦਹਾਕਿਆਂ ਤਕ ਭਾਰਤ ਦਾ ਸਭ ਤੋਂ ਵੱਡਾ ਸ਼ਰਾਬ ਕਾਰੋਬਾਰ ਚਲਾਇਆ ਤੇ ਕਈ ਸੂਬਿਆਂ ਦੇ ਖਜ਼ਾਨੇ ‘ਚ ਹਜ਼ਾਰਾਂ ਕਰੋੜਾਂ ਦਾ ਯੋਗਦਾਨ ਦਿੱਤਾ। ਕਿੰਗਫਿਸ਼ਰ ਨਾਲ ਵੀ ਸਰਕਾਰ ਦੇ ਖਜ਼ਾਨੇ ਨੂੰ ਚੰਗੀ ਕਮਾਈ ਹੋਈ ਪਰ ਇਸ ਸ਼ਾਨਦਾਰ ਏਅਰਲਾਈਨ ਦਾ ਅੰਤ ਦੁਖਦ ਹੋਇਆ। ਫਿਰ ਵੀ ਮੈਂ ਪੇਮੈਂਟ ਕਰਨ ਦਾ ਆਫਰ ਦੇ ਰਹੇ ਹਾਂ। ਕ੍ਰਿਪਾ ਕਰਕੇ ਲੈ ਲਵੋ।For three decades running India’s largest alcoholic beverage group, we contributed thousands of crores to the State exchequers. Kingfisher Airlines also contributed handsomely to the States. Sad loss of the finest Airline but still I offer to pay Banks so no loss. Please take it.

ਬ੍ਰਿਟੇਨ ‘ਚ ਹਵਾਲਗੀ ਦਾ ਮੁਕੱਦਮਾ ਝੱਲ ਰਹੇ ਜ਼ਿਕਰਯੋਗ ਹੈ ਕਿ ਵਿਜੈ ਮਾਲਿਆ ਫਿਲਹਾਲ ਲੰਡਨ ‘ਚ ਹੈ, ਜਿੱਥੇ ਉਨ੍ਹਾਂ ਖਿਲਾਫ ਅਦਾਲਤ ‘ਚ ਹਵਾਲਗੀ ਦਾ ਮੁਕੱਦਮਾ ਚੱਲ ਰਿਹਾ ਹੈ। ਮਾਲਿਆ ‘ਤੇ ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਬਕਾਇਆ ਹੈ।

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 80