Breaking News
Home / Breaking News / 5 ਦਸੰਬਰ ਤੋਂ ਸ਼ੁਰੂ ਹੋਣਗੇ PAN ਦੇ ਇਹ ਨਿਯਮ

5 ਦਸੰਬਰ ਤੋਂ ਸ਼ੁਰੂ ਹੋਣਗੇ PAN ਦੇ ਇਹ ਨਿਯਮ

ਨਵੀਂ ਦਿੱਲੀ -ਜੇੇਕਰ ਤੁਸੀ ਵੀ ਇਸ ਹੁਣ ਬਣਾਉਣਾ ਹੈ ਆਮਦਨ ਕਰ ਵਿਭਾਗ ਕਾਰਡ ( ਫੈਨ ਕਾਰਡ ) ਤਾਂ ਤੁਹਾਡੇ ਲਈ ਜਾਣਨਾ ਤਾਂ ਹੋਰ ਵੀ ਜ਼ਰੂਰੀ ਹੈ ਕਿ ਤੁਸੀ ਜਾਣ ਲਓ ਕਿ ਆਮਦਨ ਕਰ ਵਿਭਾਗ ਨੇ ਟੈਕਸ ਚੋਰੀ ਨੂੰ ਰੋਕਣ ਲਈ ਬੀਤੇ ਕੁਝ ਮਹੀਨਿਆਂ 'ਚ ਪੈਨ ਕਾਰਡ ਦੇ ਨਿਯਮਾਂ ਵਿਚ ਬਦਲਾਅ ਕੀਤੇ ਹਨ ਅਤੇ ਕੁਝ ਨਿਯਮ ਨਵੇਂ ਵੀ ਬਣਾਏ ਹਨ।ਨਵੇਂ ਨਿਯਮਾਂ ਮੁਤਾਬਕ 2.5 ਲੱਖ ਰੁਪਏ ਤੱਕ ਦੇ ਸ਼ੁੱਧ ਕਾਰੋਬਾਰ/ਗ੍ਰਾਸ ਇਨਕਮ ਵਾਲ ਸਾਰੇ ਕਾਰੋਬਾਰੀਆਂ ਲਈ ਪੈਨ ਨੰਬਰ ਹੋਣਾ ਜਰੂਰੀ ਹੋਵੇਗਾ। ਜਾਣੋ ਕੀ ਹਨ ਨਵੇਂ ਨਿਯਮ।ਨਵੇਂ ਨਿਯਮਾਂ ਅਨੁਸਾਰ 2.5 ਲੱਖ ਰੁਪਏ ਤੱਕ ਦੇ ਸ਼ੁੱਧ ਕਾਰੋਬਾਰ/ਗ੍ਰਾਸ ਇਨਕਮ ਵਾਲ ਸਾਰੇ ਕਾਰੋਬਾਰੀਆਂ ਲਈ ਪੈਨ ਨੰਬਰ ਹੋਣਾ ਜਰੂਰੀ ਹੋਵੇਗਾ। ਜਾਣੋ ਕੀ ਹਨ ਨਵੇਂ ਨਿਯਮ।ਫਾਰਮ ਵਿਚ ਹੋਵੇਗਾ ਵੱਖਰਾ ਵਿਕਲਪ ਹੁਣ ਪੈਨ ਕਾਰਡ ਲਈ ਭਰੇ ਜਾਣ ਵਾਲੇ ਫਾਰਮ 'ਚ ਇਕ ਅਜਿਹਾ ਵਿਕਲਪ ਹੋਵੇਗਾ, ਜਿਸ ਵਿਚ ਕੋਈ ਵਿਅਕਤੀ ਮਾਤਾ-ਪਿਤਾ ਦੇ ਵੱਖ ਹੋਣ ਦੀ ਸਥਿਤੀ 'ਚ ਆਪਣੀ ਮਾਤਾ ਦਾ ਨਾਂ ਵੀ ਲਿਖ ਸਕਦਾਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੈਨ ਕਾਰਡ ਲਈ ਪਿਤਾ ਦਾ ਨਾਮ ਦੇਣਾ ਜ਼ਰੂਰੀ ਹੁੰਦਾ ਸੀ ਅਤੇ ਫਾਰਮ ਵਿਚ ਸਿਰਫ ਪਿਤਾ ਦੇ ਨਾਂ ਦਾ ਹੀ ਕਾਲਮ ਹੁੰਦਾ ਸੀ। ਇਹ ਨਵਾਂ ਨਿਯਮ 5 ਦਸੰਬਰ ਤੋਂ ਲਾਗੂ ਹੋ ਗਿਆ ਹੈ। ਈ-ਪੈਨ ਕਾਰਡ ਸੇਵਾ ਵੀ ਸ਼ੁਰੂ ਪੈਨ ਕਾਰਡ ਦੀ ਅਰਜ਼ੀ ਕਰਨ ਲਈ ਲੋਕਾਂ ਨੂੰ ਸਾਈਬਰ ਕੈਫੇ ਜਾਣਾ ਪੈਂਦਾ ਸੀ ਪਰ ਹੁਣ ਕੁਝ ਸਮੇਂ ਲਈ ਲੋਕ ਈ-ਪੈਨ ਜੇਨਰੇਟ ਕਰ ਸਕਦੇ ਹਨ। ਂਸ਼ਧ ੂਠੀਠਸ਼ਲ਼ ਦੀ ਵੈਬਸਾਈਟ ਤੋਂ ਪੈਨ ਲਈ ਆਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ। ਇਸ ਵਿਚ ਪੈਨ ਕਾਰਡ ਦੀ ਹਾਰਡ ਕਾਪੀ ਜਾਂ ਵਰਚੁਅਲ ਕਾਪੀ ਦਾ ਵੀ ਵਿਕਲਪ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਸੇਵਾ ਕਮੇਟੀ ਕੁਝ ਸਮੇਂ ਲਈ ਸ਼ੁਰੂ ਕੀਤੀ ਗਈ ਹੈ। ਵਿੱਤੀ ਲੈਣ-ਦੇਣ ਲਈ ਜ਼ਰੂਰੀ ਹੈ ਪੈਨ ਨੰਬਰਆਦੇਸ਼ਾਂ ਅਨੁਸਾਰ ਵਿੱਤੀ ਸਾਲ 2.5 ਲੱਖ ਰੁਪਏ ਤੋਂ ਜ਼ਿਆਦਾ ਵਿੱਤੀ ਲੈਣ-ਦੇਣ ਕਰਨ ਵਾਲਿਆਂ ਲਈ ਪੈਨ ਕਾਰਡ ਜ਼ਰੂਰੀ ਹੋਵੇਗਾ। ਵਿਭਾਗ ਨੇ ਘਰੇਲੂ ਕੰਪਨੀਆਂ ਨੂੰ ਵੀ ਲਾਜ਼ਮੀ ਤੌਰ 'ਤੇ ਪੈਨ ਨੰਬਰ ਰੱਖਣ ਲਈ ਕਿਹਾ ਹੈ ਭਾਵੇਂ ਉਨ੍ਹਾਂ ਦੀ ਸਾਲਾਨਾ ਟਰਨ ਓਵਰ 5 ਲੱਖ ਤੋਂ ਘੱਟ ਕਿਉਂ ਨਾ ਹੋਵੇ। ਵਿਭਾਗ ਦਾ ਕਹਿਣਾ ਹੈ ਕਿ ਇਸ ਦੀ ਸਹਾਇਤਾ ਨਾਲ ਟੈਕਸ ਦੀ ਚੋਰੀ ਨੂੰ ਰੋਕਣ 'ਚ ਸਹਾਇਤਾ ਮਿਲੇਗੀ। ਨਵੇਂ ਨਿਯਮਾਂ ਮੁਤਾਬਕ ਜੇਕਰ ਕੋਈ ਵਿਅਕਤੀ ਸਾਂਝੇਦਾਰ, ਡਾਇਰੈਕਟਰ, ਟਰੱਸਟੀ, ਲੇਖਕ, ਸੰਸਥਾਪਕ, ਕਰਤਾ, ਮੁੱਖ ਕਾਰਜਕਾਰੀ ਅਧਿਕਾਰੀ ਆਦਿ ਹੈ ਅਤੇ ਉਸ ਕੋਲ ਪੈਨ ਨੰਬਰ ਨਹੀਂ ਹੈ ਤਾਂ ਉਸਨੂੰ ਹੁਣ 31 ਮਈ 2019 ਤੱਕ ਪੈਨ ਨੰਬਰ ਲਈ ਅਰਜ਼ੀ ਦੇਣੀ ਹੋਵੇਗੀ।

About Time TV

Check Also

ਅਗਸਤਾ ਵੈਸਟਲੈਂਡ ਮਾਮਲਾ : ਗੌਤਮ ਖੇਤਾਨ ਦੀ ਜ਼ਮਾਨਤ ਅਰਜ਼ੀ ‘ਤੇ ਫ਼ੈਸਲਾ 19 ਫਰਵਰੀ ਤੱਕ ਸੁਰੱਖਿਅਤ

ਅਗਸਤਾ ਵੈਸਟਲੈਂਡ ਮਾਮਲਾ : ਗੌਤਮ ਖੇਤਾਨ ਦੀ ਜ਼ਮਾਨਤ ਅਰਜ਼ੀ 'ਤੇ ਫ਼ੈਸਲਾ 19 ਫਰਵਰੀ ਤੱਕ ਸੁਰੱਖਿਅਤ ...