Breaking News
Home / Breaking News / ਕਾਂਗਰਸ ਦੇ ਸੀਨੀਅਰ ਆਗੂ ਮੌਲਾਨਾ ਅਸਰਾਰੂਲ ਹਕ ਕਾਸਮੀ ਦਾ ਹੋਇਆ ਦਿਹਾਂਤ

ਕਾਂਗਰਸ ਦੇ ਸੀਨੀਅਰ ਆਗੂ ਮੌਲਾਨਾ ਅਸਰਾਰੂਲ ਹਕ ਕਾਸਮੀ ਦਾ ਹੋਇਆ ਦਿਹਾਂਤ

ਬਿਹਾਰ — ਮੌਲਾਨਾ ਅਸਰਾਰੂਲ ਹਕ ਕਾਸਮੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ ਦਿਹਾਂਤ ਹੋ ਗਿਆ।ਉਹ ਬਿਹਾਰ ਦੇ ਕਿਸ਼ਨਗੰਜ ਤੋਂ ਸੰਸਦ ਮੈਂਬਰ ਸਨ।ਕਾਸਮੀ ਕਿਸ਼ਨਗੰਜ ਵਿਧਾਨਸਭਾ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਸੀਨੀਅਰ ਨੇਤਾ ਸਨ। ਇਨ੍ਹਾਂ ਦੀ ਉਮਰ 76 ਸਾਲ ਸੀ। ਕਾਸਮੀ ਜ਼ਮੀਅਤ ਉਲੇਮਾ-ਏ-ਹਿੰਦ ਦੇ ਸਟੇਟ ਪ੍ਰੈਸੀਡੈਂਟ ਵੀ ਰਹਿ ਚੁੱਕੇ ਹਨ। ਉਥੇ ਹੀ 2009 ‘ਚ ਕਾਂਗਰਸ ਤੋਂ ਕਿਸ਼ਨਗੰਜ ਵਿਧਾਨ ਸਭਾ ਸੀਟ ਜਿੱਤਣ ਤੋਂ ਬਾਅਦ 2014 ‘ਚ ਆਮ ਚੋਣਾਂ ‘ਚ ਨਾ ਸਿਰਫ ਕਾਸਮੀ ਨੇ ਭਾਜਪਾ ਦੇ ਖਿਲਾਫ ਸੀਟ ਜਿੱਤੀ ਸਗੋਂ ਸੂਬੇ ‘ਚ ਸਭ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਜਿੱਤੇ। ਕਾਸਮੀ ਦੇ ਤਿੰਨ ਬੇਟੇ ਅਤੇ ਦੋ ਬੇਟੀਆਂ ਹਨ।

About Time TV

Check Also

ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ‘ਤੇ ਕਾਰਵਾਈ ਨਾ ਹੋਣ ‘ਤੇ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰਹਿਮ ਖ਼ਾਨ ਨੇ ਚੁੱਕੇ ਸਵਾਲ

ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ‘ਤੇ ਕਾਰਵਾਈ ਨਾ ਹੋਣ ‘ਤੇ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰਹਿਮ ਖ਼ਾਨ ...