Breaking News
Home / Breaking News / ਸੰਘਣੀ ਧੁੰਦ ਕਾਰਨ ਹੋਈ ਪੁਲਿਸ ਮੁਲਾਜ਼ਮਾਂ ਦੀ ਮੌਤ

ਸੰਘਣੀ ਧੁੰਦ ਕਾਰਨ ਹੋਈ ਪੁਲਿਸ ਮੁਲਾਜ਼ਮਾਂ ਦੀ ਮੌਤ

 

ਬਠਿੰਡਾ: ਅੱਜ ਸਵੇਰੇ ਸੰਘਣੀ ਧੁੰਦ ਹੋਣ ਕਰਕੇ ਬਰਨਾਲਾ ਦੇ ਹੰਡਿਆਇਆ ਨੇੜੇ ਇੱਕ ਰਿਟਜ਼ ਕਾਰ ਅਤੇ ਟੱਰਕ ਦੀ ਟਕੱਰ ਹੋਈ। ਜਿਸ ਟਕੱਰ ‘ਚ ਕਾਰ ‘ਚ ਸਵਾਰ ਚਾਰ ਪੁਲਿਸ ਮੁਲਾਜ਼ਮਾਂ ਚੋਂ ਦੋ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੋ ਨੂੰ ਗੰਭੀਰ ਹਾਲਤ ‘ਚ ਬਠਿੰਡਾ ਦੇ ਆਦੇਸ਼ ਹਸਪਤਾਲ ‘ਚ ਰੈਫਰ ਕੀਤਾ ਗਿਆ ਹੈ।

ਕਾਰ ਹਾਈਵੇਅ ‘ਤੇ ਕਪਾਹ ਨਾਲ ਭਰੇ ਟੱਰਕ ਨਾਲ ਟਕੱਰਾਈ ਜਿਸ ‘ਚ ਏਐਸਆਈ ਗੁਰਮੀਤ ਸਿੰਘ ੳਤੇ ਮਲਕੀਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਏਐਸਆਈ ਸਾਧੁ ਸਿੰਘ ਅਤੇ ਰਸ਼ਪਾਲ ਸਿੰਘ ਜ਼ਖ਼ਮੀ ਹੋਏ ਹਨ। ਇਹ ਚਾਰੋ ਵੀਆਈਪੀ ਡਿਊਟੀ ਕਰਨ ਬਠਿੰਡਾ ਤੋਂ ਪਟਿਆਲਾ ਜਾ ਰਹੇ ਸੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਪ੍ਰੋਗ੍ਰਾਮ ਹੈ।  ਇਹ ਭਿਆਨਕ ਹਾਦਸਾ ਹੰਡਿਆਇਆ ਬਿਜਲੀ ਗਰਿੱਡ ਕੋਲ ਹੋਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਟੱਰਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 80