Breaking News
Home / Breaking News / ਖਹਿਰਾ ਧੜੇ ਦੇ ਇਨਸਾਫ਼ ਮਾਰਚ ਨੂੰ ਮਿਲਿਆ ਭਰਵਾ ਹੁੰਗਾਰਾ

ਖਹਿਰਾ ਧੜੇ ਦੇ ਇਨਸਾਫ਼ ਮਾਰਚ ਨੂੰ ਮਿਲਿਆ ਭਰਵਾ ਹੁੰਗਾਰਾ

ਤਲਵੰਡੀ ਸਾਬੋ: ਆਮ ਆਦਮੀ ਪਾਰਟੀ ਦੇ ਬਾਗ਼ੀ ਸੁਖਪਾਲ ਖਹਿਰਾ ਧੜੇ ਨੇ ਅੱਜ ਤਲਵੰਡੀ ਸਾਬੋ ਦੀ ਧਰਤੀ ਤੋਂ ਇਨਸਾਫ਼ ਮਾਰਚ ਦੀ ਸ਼ੁਰੂਆਤ ਕੀਤੀ ਹੈ। ਇਸ ਮਾਰਚ ਨੂੰ ਲੋਕ ਇਨਸਾਫ਼ ਪਾਰਟੀ, ਪੰਜਾਬ ਮੰਚ ਦੇ ਮੁਖੀ ਡਾ. ਧਰਮਵੀਰ ਗਾਂਧੀ ਤੋਂ ਇਲਾਵਾ ਯੂਨਾਈਟਿਡ ਅਕਾਲੀ ਦਲ ਤੇ ਦਲ ਖਾਲਸਾ ਨੇ ਹਮਾਇਤ ਕੀਤੀ ਹੈ। ਇਹ 9 ਰੋਜ਼ਾ ਇਨਸਾਫ਼ ਮਾਰਚ, ਤਲਵੰਡੀ ਸਾਬੋ ਤੋਂ ਸ਼ੁਰੂ ਹੋ ਕੇ 16 ਦਸੰਬਰ ਨੂੰ ਪਟਿਆਲੇ ਖਤਮ ਹੋਵੇਗਾ। ਇੱਥੇ ਸੁਖਪਾਲ ਖਹਿਰਾ ਕੋਈ ਵੱਡਾ ਸਿਆਸੀ ਐਲਾਨ ਕਰਨਗੇ।

ਇਨਸਾਫ ਮਾਰਚ ਦਾ ਮਕਸਦ ਸਿਆਸੀ ਜ਼ਮੀਨ ਤਲਾਸ਼ਣ ਦੇ ਨਾਲ-ਨਾਲ ਪਿਛਲੇ ਸਮੇਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਦਬਾਅ ਬਣਾਉਣਾ ਵੀ ਹੈ। ਅੱਜ ਸੁਖਪਾਲ ਖਹਿਰਾ ਵੱਲੋਂ ਭਾਈ ਡੱਲ ਸਿੰਘ ਦੀਵਾਨ ਹਾਲ ਤਲਵੰਡੀ ਸਾਬੋ ਤੋਂ ਪਹਿਲੇ ਪੜਾਅ ਮੌੜ ਵਿਧਾਨ ਸਭਾ ਹਲਕੇ ਲਈ ਪੈਦਲ ਮਾਰਚ ਰਵਾਨਾ ਕੀਤਾ।ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਨਸਾਫ ਮਾਰਚ ਨੂੰ ਅਸਫਲ ਕਰਨ ਲਈ ਹੀ ਇਨ੍ਹਾਂ ਦਿਨਾਂ ਵਿੱਚ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਹੈ।

ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰ-ਏ-ਕੌਮ ਦਾ ਖਿਤਾਬ ਵਾਪਸ ਲਿਆ ਜਾਵੇ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤਲਬ ਕਰਨ ਦੀ ਮੰਗ ਕੀਤੀ ਕਿਉਂਕਿ ਉਨ੍ਹਾਂ ਨੇ ਹੱਥ ਵਿੱਚ ਗੁੱਟਕਾ ਸਾਹਿਬ ਫੜ ਕੇ ਝੂਠੂ ਸਹੁੰ ਖਾਧੀ ਸੀ।

ਇਸ ਮੌਕੇ ‘ਆਪ’ ਦੇ ਬਾਗ਼ੀ ਲੀਡਰਾਂ ਧਰਮਵੀਰ ਗਾਂਧੀ, ਲੋਕ ਇਨਸਾਫ਼ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਕੰਵਰ ਸੰਧੂ, ਬਲਦੇਵ ਸਿੰਘ, ਪਿਰਮਲ ਮੌਜ਼ੂਦ ਸੀ। ਇਸ ਮੌਕੇ ਮਾਰਚ ਵਿੱਚ ਹਜ਼ਾਰਾਂ ਸਮਰਥਕਾਂ ਨੇ ਸ਼ਮੂਲੀਅਤ ਕੀਤੀ।

About Time TV

Check Also

ਜੈਪੁਰ ਜੇਲ੍ਹ ‘ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ

ਜੈਪੁਰ ਜੇਲ੍ਹ ‘ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ Post Views: 57