Breaking News
Home / Breaking News / ਡੀ. ਐੱਸ. ਹੁੱਡਾ ਦੇ ਬਿਆਨ ਦਾ ਸਨਮਾਨ ਕਰਦਾ ਹਾਂ- ਫ਼ੌਜ ਮੁਖੀ ਰਾਵਤ

ਡੀ. ਐੱਸ. ਹੁੱਡਾ ਦੇ ਬਿਆਨ ਦਾ ਸਨਮਾਨ ਕਰਦਾ ਹਾਂ- ਫ਼ੌਜ ਮੁਖੀ ਰਾਵਤ

ਨਵੀਂ ਦਿੱਲੀ, 8 ਦਸੰਬਰ- ਸਰਜੀਕਲ ਸਟ੍ਰਾਈਕ ਨੂੰ ਲੈ ਕੇ ਸੇਵਾ ਮੁਕਤ ਲੈਫ਼ਟੀਨੈਂਟ ਜਨਰਲ ਡੀ. ਐੱਸ. ਹੁੱਡਾ ਦੇ ਬਿਆਨ ‘ਤੇ ਹੁਣ ਫ਼ੌਜ ਮੁਖੀ ਬਿਿਪਨ ਰਾਵਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁੱਡਾ ਦੇ ਸ਼ਬਦਾਂ ਦਾ ਸਨਮਾਨ ਕਰਦੇ ਹਨ। ਬਿਿਪਨ ਨੇ ਕਿਹਾ, ”ਇਹ ਇੱਕ ਵਿਅਕਤੀ ਦੀ ਆਪਣੀ ਨਿੱਜੀ ਧਾਰਨਾ ਹੈ, ਇਸ ਲਈ ਇਸ ‘ਤੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ। ਉਹ ਉਨ੍ਹਾਂ ਪ੍ਰਮੁੱਖ ਵਿਅਕਤੀਆਂ ‘ਚ ਸ਼ਾਮਲ ਹਨ, ਜਿਨ੍ਹਾਂ ਨੇ ਇਸ ਅਪਰੇਸ਼ਨ ਦਾ ਸੰਚਾਲਨ ਕੀਤਾ, ਇਸ ਵਜ੍ਹਾ ਕਾਰਨ ਮੈਂ ਉਨ੍ਹਾਂ ਦੇ ਸ਼ਬਦਾਂ ਦਾ ਬਹੁਤ ਸਨਮਾਨ ਕਰਦਾ ਹਾਂ।” ਉੱਥੇ ਹੀ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ‘ਚ ਹੋਈ ਹਿੰਸਾ ਦੌਰਾਨ ਪੁਲਿਸ ਇੰਸਪੈਕਟਰ ਸੁਬੋਧ ਸਿੰਘ ਦੀ ਹੱਤਿਆ ਨੂੰ ਲੈ ਕੇ ਕਈ ਸ਼ੱਕੀਆਂ ਦੇ ਨਾਂ ਸਾਹਮਣੇ ਆਏ, ਜਿਨ੍ਹਾਂ ‘ਚੋਂ ਇੱਕ ਨਾਂ ਫ਼ੌਜ ਦੇ ਜਵਾਨ ਜਤਿੰਦਰ ਮਲਿਕ ਦਾ ਵੀ ਹੈ। ਇਸ ਬਾਰੇ ਫ਼ੌਜ ਮੁਖੀ ਜਨਰਲ ਬਿਿਪਨ ਰਾਵਤ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਸਬੂਤ ਮਿਲਦੇ ਹਨ ਅਤੇ ਪੁਲਿਸ ਨੂੰ ਉਹ (ਜਤਿੰਦਰ) ਸ਼ੱਕੀ ਲੱਗਦਾ ਹੈ ਤਾਂ ਅਸੀਂ ਉਸ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕਰਾਂਗੇ। ਰਾਵਤ ਨੇ ਕਿਹਾ ਕਿ ਇਸ ਸੰਬੰਧ ‘ਚ ਪੁਲਿਸ ਨੂੰ ਵੀ ਪੂਰਾ ਸਹਿਯੋਗ ਕੀਤਾ ਜਾਵੇਗਾ। ਫ਼ੌਜੀ ਜਤਿੰਦਰ ਦੇ ਸੰਬੰਧ ‘ਚ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਬਾਅਦ ਯੂ. ਪੀ. ਐੱਸ. ਟੀ. ਐੱਫ. ਨੇ ਇਹ ਸਾਫ਼ ਕਰ ਦਿੱਤਾ ਕਿ ਜਤਿੰਦਰ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

About Time TV

Check Also

ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ‘ਤੇ ਕਾਰਵਾਈ ਨਾ ਹੋਣ ‘ਤੇ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰਹਿਮ ਖ਼ਾਨ ਨੇ ਚੁੱਕੇ ਸਵਾਲ

ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ‘ਤੇ ਕਾਰਵਾਈ ਨਾ ਹੋਣ ‘ਤੇ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰਹਿਮ ਖ਼ਾਨ ...