Breaking News
Home / Breaking News / ਵੱਡੇ ਬਾਦਲ ਭਾਰਤ ਦੇ ਸਭ ਤੋਂ ਸੀਨੀਅਰ ਲੀਡਰਾਂ ‘ਚੋਂ ਇੱਕ ਹਨ- ਨਰੇਂਦਰ ਮੋਦੀ

ਵੱਡੇ ਬਾਦਲ ਭਾਰਤ ਦੇ ਸਭ ਤੋਂ ਸੀਨੀਅਰ ਲੀਡਰਾਂ ‘ਚੋਂ ਇੱਕ ਹਨ- ਨਰੇਂਦਰ ਮੋਦੀ

ਨਵੀਂ ਦਿੱਲੀ, 8 ਦਸੰਬਰ 2018 – ਅੱਜ 8 ਦਸੰਬਰ ਨੂੰ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਉਹ ਭਾਰਤ ਦੇ ਲੀਡਰਾਂ ‘ਚੋਂ ਸਭ ਤੋਂ ਸੀਨੀਅਰ ਆਗੂਆਂ ‘ਚੋਂ ਇੱਕ ਹਨ।

ਇਸ ਸਬੰਧ ‘ਚ ਉਹਨਾਂ ਟਵੀਟ ਕਰਦਿਆਂ ਕਿਹਾ, ”ਪ੍ਰਕਾਸ਼ ਸਿੰਘ ਬਾਦਲ ਭਾਰਤ ਦੇ ਸੀਨੀਅਰ ਵੱਡੇ ਆਗੂਆਂ ਵਿਚੋਂ ਇਕ ਹਨ, ਜਿਨ੍ਹਾਂ ਨੇ ਆਪਣਾ ਜੀਵਨ ਜਨਤਾ ਦੀ ਸੇਵਾ ਲਈ ਸਮਰਪਤ ਕੀਤਾ ਹੈ। ਖਾਸ ਕਰਕੇ ਕਿਸਾਨਾਂ ਦੀ ਭਲਾਈ, ਪੰਜਾਬ ਦੀ ਤਰੱਕੀ ਵਿਚ ਉਨ੍ਹਾਂ ਦਾ ਯੋਗਦਾਨ ਸ਼ਾਨਦਾਰ ਹੈ। ਉਹਨਾਂ ਦੇ ਜਨਮਦਿਨ ‘ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ। ਉਹਨਾਂ ਦੀ ਲੰਮੀ ਅਤੇ ਸਿਹਤਮੰਦ ਜੀਵਨ ਲਈ ਪ੍ਰਾਰਥਨਾਵਾਂ।”

ਵੱਡੇ ਬਾਦਲ 91 ਵਰ੍ਹਿਆਂ ਦੇ ਹੋ ਗਏ ਹਨ। ਸ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੀ ਸਿਆਸਤ ਦਾ ਸਭ ਤੋਂ ਵੱਡਾ ਮਹਾਰਥੀ ਮੰਨਿਆ ਜਾਂਦਾ ਹੈ।

About Time TV

Check Also

ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ‘ਤੇ ਕਾਰਵਾਈ ਨਾ ਹੋਣ ‘ਤੇ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰਹਿਮ ਖ਼ਾਨ ਨੇ ਚੁੱਕੇ ਸਵਾਲ

ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ‘ਤੇ ਕਾਰਵਾਈ ਨਾ ਹੋਣ ‘ਤੇ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰਹਿਮ ਖ਼ਾਨ ...