Breaking News
Home / Breaking News / ਸੁਖਬੀਰ ਤੇ ਮਜੀਠੀਆ ਵੱਖਰੇ ਅੰਦਾਜ਼ ‘ਚ ਪੁੱਜੇ ਦਰਬਾਰ ਸਾਹਿਬ ਭੁੱਲ ਬਖਸ਼ਾਉਣ

ਸੁਖਬੀਰ ਤੇ ਮਜੀਠੀਆ ਵੱਖਰੇ ਅੰਦਾਜ਼ ‘ਚ ਪੁੱਜੇ ਦਰਬਾਰ ਸਾਹਿਬ ਭੁੱਲ ਬਖਸ਼ਾਉਣ

ਅਮ੍ਰਿਤਸਰ, 8 ਦਸੰਬਰ 2018 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਬਿਕਰਮ ਮਜੀਠੀਆ ਸਮੇਤ ਆਪਣੀਆਂ ਭੁੱਲਾਂ ਬਖਸ਼ਾਉਣ ਖਾਤਿਰ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਨਤਮਸਤਕ ਹੋਏ। ਸੁਖਬੀਰ ਤੇ ਮਜੀਠੀਆ ਦਾੜ੍ਹੀ ਖੋਲ੍ਹ ਅਲੱਗ ਅੰਦਾਜ਼ ‘ਚ ਨਜ਼ਰ ਆ ਰਹੇ ਸਨ। ਸੁਖਬੀਰ ਨੇ ਦੋਵੇਂ ਹੱਥ ਜੋੜ ਕੇ ਮੀਡੀਆ ਨੂੰ ਕੁੱਝ ਵੀ ਬੋਲਣ ਤੋਂ ਇਨਕਾਰ ਕੀਤਾ। ਉਨ੍ਹਾਂ ਨਾਲ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਸਨ। ਇਸਤੋਂ ਇਲਾਵਾ ਅਕਾਲੀ ਦਲ ਦੇ ਆਗੂ ਵੀ ਨਾਲ ਮੌਜੂਦ ਸਨ। ਕੁੱਝ ਹੀ ਦੇਰੀ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਹੁੰਚੇ।ਪਾਰਟੀ ਸੂਤਰਾਂ ਮੁਤਾਬਕ ਪਾਰਟੀ ਆਗੂਆਂ ਦਾ ਇਹ ਵਿਚਾਰ ਸੀ ਕਿ ਅਕਾਲੀ ਦਲ ਦੇ 10 ਸਾਲਾਂ ਦੀ ਸਰਕਾਰ ਦੌਰਾਨ ਕਈ ਅਜਿਹੇ ਕੰਮ ਹੋਏ ਜਿੰਨਾਂ ਕਾਰਨ ਸੂਬੇ ਦੇ ਲੋਕ ਅਤੇ ਸਿੱਖ ਭਾਈਚਾਰਾਂ ਪਾਰਟੀ ਤੋਂ ਕਾਫ਼ੀ ਨਾਰਾਜ਼ ਅਤੇ ਨਿਰਾਸ਼ ਹਨ। ਖਾਸ ਕਰ ਅਕਾਲੀ ਦਲ ਦੇ ਕਾਰਜ਼ਕਾਲ ਦੌਰਾਨ ਹੋਈਆਂ ਬੇਅਦਬੀਆਂ, ਬੇਅਦਬੀਆਂ ਦੇ ਦੋਸ਼ੀਆਂ ਦੇ ਤਾਰ ਡੇਰਾ ਸਿਰਸਾ ਨਾਲ ਜੁੜਨ ਤੇ ਡੇਰਾ ਮੁਖੀ ਨੂੰ ਮਿਲੀ ਮੁਆਫੀ ਕਾਰਨ ਅਕਾਲੀ ਦਲ ਦੇ ਅਕਸ਼ ਨੂੰ ਢਾਹ ਲੱਗੀ ਹੋਈ ਹੈ ਤੇ ਪਾਰਟੀ ਦੇ ਸਿੱਖ ਵੋਟਬੈਂਕ ਨੂੰ ਵੱਡਾ ਖੋਰਾ ਲੱਗਿਆ ਹੈ ਜਿਸ ਨੂੰ ਸਮੇਟਣ ਲਈ ਹੀ ਭੁੱਲਾਂ ਬਖਸ਼ਾਉਣ ਦਾ ਫੈਸਲਾ ਲਿਆ ਗਿਆ ਹੈ। ਇਸਦੇ ਨਾਲ ਹੀ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ।

ਉਥੇ ਇਹ ਵੀ ਦੱਸਣ ਯੋਗ ਹੈ ਕਿ ਅੱਜ ਸੁਖਬੀਰ ਤੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਵੀ ਹੈ। ਜਿਸ ਲਈ ਵੀ ਉਹ ਦਰਬਾਰ ਸਾਹਿਬ ਵਿਖੇ ਅਰਦਾਸ ਕਰਨ ਪੁੱਜੇ ਹਨ।

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 80