Breaking News
Home / Breaking News / ਪੰਜਾਬੀ ਯੂਨੀਵਰਸਿਟੀ ਟੀਮਾਂ ਦੀ ਸਰਬ ਭਾਰਤੀ ਅੰਤਰਵਰਸਿਟੀ ਮੁਕਾਬਲਿਆਂ ‘ਚ ਚੜ੍ਹਤ

ਪੰਜਾਬੀ ਯੂਨੀਵਰਸਿਟੀ ਟੀਮਾਂ ਦੀ ਸਰਬ ਭਾਰਤੀ ਅੰਤਰਵਰਸਿਟੀ ਮੁਕਾਬਲਿਆਂ ‘ਚ ਚੜ੍ਹਤ

ਪਟਿਆਲਾ 28 ਦਸੰਬਰ: ਕਲੰਿਗਾ (ਕਿੱਟ) ਯੂਨੀਵਰਸਿਟੀ, ਭੂਵਨੇਸ਼ਵਰ ਵਿਖੇ ਹੋਏ ਸਰਬ ਭਾਰਤੀ ਅੰਤਰਵਰਸਿਟੀ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਸੌਫਟ ਟੈਨਿਸ ਟੀਮਾਂ ਨੇ ਸਰਬ ਭਾਰਤੀ ਅੰਤਰਵਰਸਿਟੀ ਮੁਕਾਬਲਿਆਂ ਦੇ ਮਹਿਲਾ ਵਰਗ ਵਿਚ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ ।

ਜਦੋਂਕਿ ਪੁਰਸ਼ ਟੀਮ ਦੂਜੇ ਸਥਾਨ ਤੇ ਰਹੀ। ਇਸੇ ਤਰ੍ਹਾਂ ਆਰਚਰੀ ਦੇ ਖਿਡਾਰੀਆਂ ਨੇ ਵੱਖ ਵੱਖ ਵਿਅਕਤੀਗਤ ਈਵੈਂਟਾਂ ਵਿਚ 13 ਤਮਗੇ ਜਿੱਤਣ ਦਾ ਮਾਣ ਹਾਸਲ ਕੀਤਾ ਹੈ । ਜਿਨ੍ਹਾਂ ਵਿਚ 2 ਗੋਲਡ, 6 ਸਿਲਵਰ ਅਤੇ 5 ਬਰੌਂਜ ਮੈਡਲ ਸ਼ਾਮਿਲ ਹਨ।

ਡਾ. ਗੁਰਦੀਪ ਕੌਰ ਡਾਇਰੈਕਟਰ ਸਪੋਰਟਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸੇ ਯੂਨੀਵਰਸਿਟੀ ਵਿਖੇ ਸਰਬ ਭਾਰਤੀ ਅੰਤਰਵਰਸਿਟੀ ਮੁਕਾਬਲਿਆਂ ਵਿਚ ਭਾਗ ਲੈਣ ਗਈ ਹਾਕੀ ਮਹਿਲਾ ਟੀਮ ਵੀ ਫਾਈਨਲ ਵਿਚ ਪੁੱਜ ਗਈ ਹੈ।

ਇਸ ਤੋਂ ਇਲਾਵਾ ਮੁੰਬਈ ਯੂਨੀਵਰਸਿਟੀ ਵਿਖੇ ਸਰਬ ਭਾਰਤੀ ਅੰਤਰਵਰਸਿਟੀ ਮੁਕਾਬਲਿਆਂ ਵਿਚ ਭਾਗ ਲੈਣ ਗਈ ਫੁੱਟਬਾਲ ਪੁਰਸ਼ ਦੀ ਟੀਮ ਵੀ ਫਾਈਨਲ ਵਿਚ ਪੁੱਜ ਗਈ ਹੈ ਜਿਨ੍ਹਾਂ ਦਾ ਫਾਈਨਲ ਮੈਚ ਅੱਜ ਸ਼ਾਮ ਨੂੰ ਹੋਣਾ ਹੈ।

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ ਅਤੇ ਖੇਡ ਡਾਇਰੈਕਟਰ ਡਾ. ਗੁਰਦੀਪ ਕੌਰ ਵੱਲੋਂ ਖਿਡਾਰੀਆਂ ਅਤੇ ਉਹਨਾਂ ਨਾਲ ਗਏ ਆਫੀਸੀਅਲਜ਼ ਨੂੰ ਇਹਨਾਂ ਮਾਣਮੱਤੀਆਂ ਪ੍ਰਾਪਤੀ ‘ਤੇ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦਿੱਤੀ ਗਈ ਅਤੇ ਫਾਈਨਲ ਵਿੱਚ ਪੁੱਜੀਆਂ ਹਾਕੀ ਅਤੇ ਫੁੱਟਬਾਲ ਦੀਆਂ ਟੀਮਾਂ ਨੂੰ ਵੀ ਟਰਾਫ਼ੀ ਜਿੱਤਣ ਦਾ ਅਸ਼ੀਰਵਾਦ ਦਿੱਤਾ।

About Time TV

Check Also

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ Post Views: 54