Breaking News
Home / Breaking News / 5 ਵਿਕਟਾਂ ਡਿੱਗਣ ਦੇ ਬਾਵਜ਼ੂਦ ਵੀ ‘ਟੀਮ ਇੰਡੀਆ’ ਮਜ਼ਬੂਤ ਸਥਿੱਤੀ ‘ਚ

5 ਵਿਕਟਾਂ ਡਿੱਗਣ ਦੇ ਬਾਵਜ਼ੂਦ ਵੀ ‘ਟੀਮ ਇੰਡੀਆ’ ਮਜ਼ਬੂਤ ਸਥਿੱਤੀ ‘ਚ

28 ਦਸੰਬਰ : ਟੀਮ ਇੰਡੀਆ ਅਤੇ ਆਸਟਰੇਲੀਆ ਵਿਚਕਾਰ ਮੇਲਬਰਨ ‘ਚ ਖ਼ੇਡੇ ਜਾ ਰਹੇ ਬਾਕਸਿੰਗ-ਡੇਅ ਟੈਸਟ ਦੇ ਤੀਸਰੇ ਦਿਨ ਦਾ ਖੇਡ ਬੇਹੱਦ ਰੋਮਾਂਚਕ ਅੰਦਾਜ਼ ਵਿੱਚ ਖ਼ਤਮ ਹੋਇਆ ਹੈ।ਟੀਮ ਇੰਡਿਆ ਨੇ ਅੱਜ ਦੀ ਖ਼ੇਡ ਖ਼ਤਮ ਹੋਣ ਤੱਕ ਆਪਣੀ ਦੂਜੀ ਪਾਰੀ ਵਿੱਚ 27 ਓਵਰਾਂ ਵਿੱਚ ਪੰਜ ਵਿਕਟਾਂ ਖੋਹ ਕੇ 54 ਦੋੜਾਂ ਬਣਾ ਲਈਆਂ ਹਨ।ਮਇੰਕ ਅਗਰਵਾਲ 28* ਅਤੇ ਰਿਸ਼ਭ ਪੰਤ 6* ਦੋੜਾਂ ਬਣਾਕੇ ਕਰੀਜ਼ ਉੱਤੇ ਮੌਜੂਦ ਹਨ।ਦੱਸ ਦੇਈਏ ਕਿ ਭਾਰਤ ਅਤੇ ਆਸਟਰੇਲੀਆ ਦੇ ਵਿੱਚ ਤੀਸਰੇ ਦਿਨ ਗੇਂਦਬਾਜ਼ਾਂ ਦਾ ਬੋਲਬਾਲਾ ਰਿਹਾ, ਦਿਨ ਵਿੱਚ ਕੁੱਲ 15 ਵਿਕਟਾਂ ਡਿੱਗੀਆਂ । ਟੀਮ ਇੰਡੀਆ ਦੀ ਕੁੱਲ ਬੜ੍ਹਤ 346 ਦੋੜਾਂ ਦੀ ਹੋ ਚੁੱਕੀ ਹੈ ਅਤੇ ਉਸਦੇ ਹਾਲੇ ਪੰਜ ਵਿਕਟ ਬਾਕੀ ਹਨ । ਟੀਮ ਇੰਡੀਆ ਦਾ ਮੈਚ ਵਿੱਚ ਪੱਖ ਭਾਰੀ ਨਜ਼ਰ ਆ ਰਿਹਾ ਹੈ, ਪਰ ਦੂਜੀ ਪਾਰੀ ਵਿੱਚ ਭਾਰਤ ਦੇ ਸਸਤੇ ‘ਚ 5 ਵਿਕਟਾਂ ਡਿੱਗਣ ਕਾਰਨ ਮੈਚ ‘ਚ ਰੁਮਾਂਚ ਵੱਧ ਗਿਆ ਹੈ ।

About Time TV

Check Also

ਅਫ਼ਗ਼ਾਨਿਸਤਾਨ ‘ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ

ਅਫ਼ਗ਼ਾਨਿਸਤਾਨ ‘ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ ...