Breaking News
Home / Business / ਕੈਪਟਨ ਸਰਕਾਰ ਵੱਲੋ ਹਰ ਘਰ ਨੌਕਰੀ ਦੇ ਵਾਅਦੇ ਦੀ ਸ਼ੁਰੂਆਤ ਕੁੱਝ ਇਸ ਤਰਾਂ
ਕੈਪਟਨ ਸਰਕਾਰ ਵੱਲੋ ਹਰ ਘਰ ਨੌਕਰੀ ਦੇ ਵਾਅਦੇ ਦੀ ਸ਼ੁਰੂਆਤ ਕੁੱਝ ਇਸ ਤਰਾਂ

ਕੈਪਟਨ ਸਰਕਾਰ ਵੱਲੋ ਹਰ ਘਰ ਨੌਕਰੀ ਦੇ ਵਾਅਦੇ ਦੀ ਸ਼ੁਰੂਆਤ ਕੁੱਝ ਇਸ ਤਰਾਂ

ਕੈਪਟਨ ਸਰਕਾਰ ਨੇ ਸੱਤ ਵਿਚ ਆਉਣ ਲਈ ਕੀ ਤਰਾਂ ਦੇ ਵਾਅਦੇ ਕੀਤੇ ਸਨ ਅਤੇ ਆਪਣੇ ਮੇਨਿਸਫੇਸਟੋ ਵਿਚ ਹਰ ਘਰ ਨੌਕਰੀ ਦੇਣ ਦਾ ਵਾਅਦਾ ਵੀ ਸੀ। ਜਿਸ ਤਹਿਤ ਪੰਜਾਬ ਸਰਕਾਰ ਨੇ ਹਰ ਘਰ ਰੋਜਗਾਰ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਸਰਕਾਰੀ ਵਿਭਾਗ ਦੇ ਵੱਖ ਵੱਖ ਅਹੁਦਿਆਂ ਦੀ 1.2 ਲੱਖ ਖਾਲੀ ਅਸਾਮੀਆਂ ਨੂੰ ਤਰਤੀਬ ਵੱਜੋਂ ਭਰਨ ਦੇ ਹੁਕਮ ਜਾਰੀ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲ ਦੇ ਅਧਾਰ ਤੇ ਖਾਲੀ ਪਈਆਂ ਸਿਹਤ, ਸਿੱਖਿਆ ਅਤੇ ਡਾਕਟਰੀ ਸਿੱਖਿਆ ਤੇ ਖੋਜ ਵਰਗੇ ਵਿਭਾਗਾਂ ਨੂੰ ਭਰਨ ਲਈ ਆਖਿਆ ਹੈ।

ਕੈਪਟਨ ਸਰਕਾਰ ਵੱਲੋ ਹਰ ਘਰ ਨੌਕਰੀ ਦੇ ਵਾਅਦੇ ਦੀ ਸ਼ੁਰੂਆਤ ਕੁੱਝ ਇਸ ਤਰਾਂ

ਇਸ ਮਿਸ਼ਨ ਦੀ ਸਾਰੀ ਰੂਪ ਰੇਖਾ ਤਿਆਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਕਿਹਾ ਹੈ ਅਤੇ ਨਾਲ ਹੀ ਉਹਨਾਂ ਨੇ ਸਰਕਾਰੀ ਅਸਾਮੀਆਂ ਭਰਨ ਵਾਲੀ ਕੇਮਟੀ ਨਾਲ ਮੀਟਿੰਗ ਕਰਨ ਕਰਨ ਲਈ ਵੀ ਕਿਹਾ ਹੈ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਹੁਨਰ ਸਿਖਲਾਈ ਅਤੇ ਨੌਕਰੀਆਂ ਸਬੰਧੀ ਯੋਗਤਾ ਵਿੱਚਲੇ ਪਾੜੇ ਨੂੰ ਪੂਰਨ ਲਈ ਹੁਨਰ ਵਿਕਾਸ ਮਿਸ਼ਨ ਅਤੇ ਰੋਜ਼ਗਾਰ ਉਤਪੱਤੀ ਤੇ ਸਿਖਲਾਈ ਵਿਭਾਗ (ਡੀ.ਈ.ਜੀ.ਟੀ) ਵਿਚਕਾਰ ਵਧੀਆ ਤਾਲਮੇਲ ਅਤੇ ਇਕਸੁਰਤਾ ‘ਤੇ ਜ਼ੋਰ ਦਿੱਤਾ ਹੈ।

ਕੈਪਟਨ ਸਰਕਾਰ ਵੱਲੋ ਹਰ ਘਰ ਨੌਕਰੀ ਦੇ ਵਾਅਦੇ ਦੀ ਸ਼ੁਰੂਆਤ ਕੁੱਝ ਇਸ ਤਰਾਂ

ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉਤਪੱਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਡੀ.ਈ.ਜੀ.ਟੀ ਵੱਲੋਂ ਆਯੋਜਿਤ ‘ਓਵਰਸੀਜ਼ ਇੰਪਲਾਈਮੈਂਟ ਕੈਂਪ’ ਦੌਰਾਨ ਵਿਦੇਸ਼ੀ ਕੰਪਨੀਆਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਲਈ 30 ਹਜ਼ਾਰ ਨੌਜਵਾਨਾਂ ਨੇ ਨਿਵੇਦਨ ਦਿੱਤਾ। ਇਸ ਕੈਂਪ ਵਿੱਚ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਨੇ 5000 ਨੌਕਰੀਆਂ ਵਾਸਤੇ ਖਾਹਿਸ਼ਮੰਦਾਂ ਦੀ ਚੋਣ ਲਈ ਸ਼ਮੂਲੀਅਤ ਕੀਤੀ ਪਰ ਸਿਰਫ 500 ਦੀ ਹੀ ਚੋਣ ਹੋਈ ਜਿਸ ਤੋਂ ਉਮੀਦਵਾਰਾਂ ਦੀ ਹੁਨਰ ਸਿਖਲਾਈ ਅਤੇ ਨੌਕਰੀ ਦੀ ਯੋਗਤਾ ਵਿਚਲੇ ਪਾੜੇ ਦਾ ਪ੍ਰਗਟਾਵਾ ਹੁੰਦਾ ਹੈ। ਮੰਤਰੀ ਵੱਲੋਂ ਉਠਾਈ ਗਈ ਮੰਗ ਨੂੰ ਪ੍ਰਵਾਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਹੇਠ ਵੱਖ-ਵੱਖ ਸਕੀਮਾਂ ਨੂੰ ਚਲਾਉਣ ਲਈ ਤੁਰੰਤ 5 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਵਾਸਤੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ।

ਕੈਪਟਨ ਸਰਕਾਰ ਵੱਲੋ ਹਰ ਘਰ ਨੌਕਰੀ ਦੇ ਵਾਅਦੇ ਦੀ ਸ਼ੁਰੂਆਤ ਕੁੱਝ ਇਸ ਤਰਾਂ

ਇਹਨਾਂ ਹੀ ਨਹੀਂ ਕੈਪਟਨ ਸਰਕਾਰ ਨੇ ਆਪਣੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵੀ 23 ਕਰੋੜ ਦੀ ਰਾਸ਼ੀ ਅਗਲੇ ਵਿੱਤ ਸਾਲ ਦੀ ਵਿੱਤੀ ਵਿਵਸਥਾ ਲਈ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਨਾਲ ਓਹਨਾ ਨੇ ਇਹ ਵੀ ਆਖਿਆ ਹੈ ਇਕ ਸਾਲ ਕਾਂਗਰਸ ਸਰਕਾਰ ਨੇ ਆਪਣੇ ਹਰ ਘਰ ਰੋਜ਼ਗਾਰ ਦੇ ਵਾਅਦੇ ਅਧੀਨ 4.53 ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ। ਜਿਨ੍ਹਾਂ ਵਿੱਚੋ 37 ਜਜ਼ਾਰ ਨੌਜਵਾਨਾਂ ਨੂੰ ਸਰਕਾਰੀ ਅਤੇ 1 ਲਖ 30 ਹਜਾਰ ਨੌਜਵਾਨਾਂ ਨੂੰ ਨਿੱਜੀ ਖੇਤਰ ਵਿਚ ਨੌਕਰੀ ਦਿੱਤੀ ਹੈ ਅਤੇ ਬਾਕੀ ਬਚਦਿਆਂ ਨੂੰ ਵੱਖ ਵੱਖ ਸਵੈ ਰੋਜਗਾਰਾ ਸਕੀਮ ਅਧੀਨ ਮਦਦ ਮੁਹਈਆ ਕਰਵਾਈ ਹੈ।

About Time TV

Check Also

ਆਪ ਨੇ ਅਸਤੀਫਿਆਂ ਦੇ ਡਰੋਂ ਬਦਲੀ ਰਣਨੀਤੀ

 ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ...