Breaking News
Home / Entertainment / Bollywood / ਪਾਕਿਸਤਾਨ ਵਿਚ ਸਿਤਾਰਿਆਂ ਵੱਲੋ ਈਸ਼ਾ ਅੰਬਾਨੀ ਦੇ ਵਿਆਹ ਦੀ ਕੀਤੀ ਨਕਲ
ਪਾਕਿਸਤਾਨ ਵਿਚ ਸਿਤਾਰਿਆਂ ਵੱਲੋ ਈਸ਼ਾ ਅੰਬਾਨੀ ਦੇ ਵਿਆਹ ਦੀ ਕੀਤੀ ਨਕਲ

ਪਾਕਿਸਤਾਨ ਵਿਚ ਸਿਤਾਰਿਆਂ ਵੱਲੋ ਈਸ਼ਾ ਅੰਬਾਨੀ ਦੇ ਵਿਆਹ ਦੀ ਕੀਤੀ ਨਕਲ

ਭਾਰਤ ਦੇ ਸੱਭ ਤੋਂ ਵੱਡੇ ਵਪਾਰੀ ਦੀ ਧੀ ਇਸ਼ਾ ਅੰਬਾਨੀ ਦਾ ਵਿਆਹ ਕਾਫੀ ਸੁਰਖ਼ੀਆਂ ਵਿਚ ਰਿਹਾ ਸੀ। ਭਾਰਤ ਦੇ ਇਸ ਸੱਭ ਤੋਂ ਵੱਡੇ ਵਿਆਹ ਵਿਚ ਬਾਲੀਵੁੱਡ ਫਿਲਮ ਇੰਡਸਟਰੀ ਦੇ ਦਿਗਜ਼ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਇਸ ਵਿਆਹ ਵਿਚ ਬਾਲੀਵੁੱਡ ਸਿਤਾਰੇ ਭੋਜਨ ਵਰਤਾਉਂਦੇ ਵੀ ਨਜ਼ਰ ਆਏ ਸਨ। ਇਸੇ ਤਰਾਂ ਦੀ ਹੂ ਬ ਹੂ ਨਕਲ ਪਾਕਿਸਤਾਨ ਵਿਚ ਵੀ ਕੀਤੀ ਗਈ। ਪਾਕਿਸਤਾਨ ਦੀ ਸੁਪਰਮਾਡਲ ਆਲੀਆ ਜ਼ੈਦੀ ਨੇ ਇਕ ਕੇਕ ਪਾਰਟੀ ਰਾਖੀ ਸੀ , ਜਿਸਦਾ ਪਾਰਟੀ ਦਾ ਥੀਮ ਅੰਬਾਨੀਆਂ ਦੀ ਧੀ ਦੀ ਹੋਈ ਰਿਸੈਪਸ਼ਨ ਤੇ ਰੱਖਿਆ ਗਿਆ ਸੀ।ਪਾਕਿਸਤਾਨ ਵਿਚ ਸਿਤਾਰਿਆਂ ਵੱਲੋ ਈਸ਼ਾ ਅੰਬਾਨੀ ਦੇ ਵਿਆਹ ਦੀ ਕੀਤੀ ਨਕਲਇਸ ਪਾਰਟੀ ਵਿਚ ਵੱਡੇ ਲੋਕ ਮਹਿੰਗੇ ਕੱਪੜੇ ਜਾ ਅਸਲ ਹੀਰਿਆਂ ਦੇ ਹਰ ਪਾਈ ਤਾਂ ਦਿਖੇ ਨਾ। ਪਰ ਭਾਰਤੀ ਅਦਾਕਾਰਾ ਦੇ ਮਾਸਕ ਪਾ ਕੇ ਘੁੰਮਦੇ ਹੋਏ ਜਰੂਰ ਦਿਖਾਈ ਦਿੱਤੇ ਸਨ। ਆਲੀਆ ਨੇ ਇਹ ਵੀ ਦਸਿਆ ਕਿ ਪਾਕਿਸਤਾਨ ਵਿਚ ਵੀ ਈਸ਼ਾ ਅੰਬਾਨੀ ਦੇ ਵਿਆਹ ਦੀ ਖੂਬ ਚਰਚਾ ਹੋਈ ਸੀ। ਜਿਸ ਕਰਕੇ ਉਹਨਾਂ ਨੇ ਵੀ ਇਸ ਪਾਰਟੀ ਦਾ ਲੁਫਟ ਮਾਨਣ ਦੀ ਸੋਚੀ। ਉਹਨਾਂ ਇਹ ਵੀ ਕਿਹਾ ਇਸ ਪਾਰਟੀ ਦਾ ਮਕਸਦ ਈਸ਼ਾ ਅੰਬਾਨੀ ਦੇ ਵਿਆਹ ਦੀ ਖਿਲੀ ਉਡਾਉਣਾ ਨਹੀਂ ਸੀ। ਬਲਕਿ ਇਕ ਮਹਿੰਗੇ ਵਿਆਹ ਦਾ ਮਜ਼ਾ ਲੈਣਾ ਸੀ।

ਪਾਕਿਸਤਾਨ ਵਿਚ ਸਿਤਾਰਿਆਂ ਵੱਲੋ ਈਸ਼ਾ ਅੰਬਾਨੀ ਦੇ ਵਿਆਹ ਦੀ ਕੀਤੀ ਨਕਲ
ਇਹਨਾਂ ਹੀ ਨਹੀਂ ਇਸ ਪਾਰਟੀ ਵਿਚ ਕਾਫੀ ਅਨੋਖੇ ਅਨੋਖੇ ਇਨਾਮ ਵੀ ਰੱਖੇ ਗਏ। ਜਿਵੇਂ ਕਿ ਇੱਕ ਅਮੀਰ ਪਾਰਟੀ ਬਣਾਉਣ ਲਈ ਜਿਥੇ ਪਾਰਟੀ ਹੋ ਰਹੀ ਸੀ, ਉਸਦੇ ਬਾਹਰ ਬੋਰਡ ‘ਤੇ 10 ਕਰੋੜ ਡਾਲਰ ਦੀ ਪਤਰਟੀ ਲਿਖਿਆ ਗਿਆ।

ਪਾਕਿਸਤਾਨ ਵਿਚ ਸਿਤਾਰਿਆਂ ਵੱਲੋ ਈਸ਼ਾ ਅੰਬਾਨੀ ਦੇ ਵਿਆਹ ਦੀ ਕੀਤੀ ਨਕਲ

ਉਥੇ ਹੀ ਇੱਕ ਹੋਰ ਤਖਤੀ ‘ਤੇ 26 ਕੈਰੇਟ ਸੋਨੇ ਦੀ ਕੰਧ ਲਿਖਿਆ ਗਿਆ। ਇਸ ਤੋਂ ਇਲਾਵਾ ਹਾਥੀ ਦੇ ਪੁਤਲੇ ਨੂੰ ਪਾਰਟੀ ‘ਚ ਆਇਆ ਦੋ ਕਰੋੜ ਡਾਲਰ ਦਾ ਹਾਥੀ ਦੱਸਿਆ ਗਿਆ। ਆਲੀਆ ਅਨੁਸਾਰ ਇਹ ਸਭ ਇਸ ਕਰਕੇ ਕੀਤਾ ਗਿਆ ਕਿ ਤਾਂ ਜੋ ਪਾਰਟੀ ‘ਚ ਪਹੁੰਚੇ ਲੋਕ ਮਹਿੰਗੇ ਵਿਆਹ ਦਾ ਅਹਿਸਾਸ ਕਰ ਸਕਣ।

ਪਾਕਿਸਤਾਨ ਵਿਚ ਸਿਤਾਰਿਆਂ ਵੱਲੋ ਈਸ਼ਾ ਅੰਬਾਨੀ ਦੇ ਵਿਆਹ ਦੀ ਕੀਤੀ ਨਕਲ
ਇਸ ਵਿਆਹ ਦੀ ਪਾਕਿਸਤਾਨ ਵਿਚ ਸੋਸ਼ਲ ਮੀਡਿਆ ਤੇ ਵੀ ਕਾਫੀ ਚਰਚਾ ਰਹੀ। ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਮਾਸਕ ਪਾ ਕੇ ਐਸ਼ਵਰਿਆ ਦਾ ਮਾਸਕ ਪਹਿਨੀ ਅਦਾਕਾਰ ਨਾਲ ਘੁੰਮਦੇ ਨਜ਼ਰ ਆਏ। ਇਸ ਪਾਰਟੀ ਨੂੰ ਹਾਈ ਫਾਈ ਅਦਾਕਾਰਾਂ ਦੀ ਆਮਦ ਵਾਲੀ ਪਾਰਟੀ ਬਣਾਇਆ ਗਿਆ। ਕਿਉਂਕਿ ਪਾਰਟੀ ਕਰਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਹ ਇਹੋ ਜਿਹੀ ਪਾਰਟੀ ਰਾਹੀਂ ਆਪਣੇ ਮਨਪਸੰਦ ਭਾਰਤੀ ਅਦਾਕਾਰਾਂ ਨੂੰ ਦੇਖਣ, ਮਿਲਣ ਦਾ ਅਹਿਸਾਸ ਕਰ ਸਕੇ ਹਨ।

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...