Breaking News
Home / Punjab / Majha / ਸੁਖਬੀਰ ਬਾਦਲ ਨੇ ਬੀਬੀ ਜਗਦੀਸ਼ ਕੌਰ ਨੂੰ ਸਿਰੋਪਾ ਦੇ ਸਨਮਾਨਿਆ
ਸੁਖਬੀਰ ਬਾਦਲ ਨੇ ਬੀਬੀ ਜਗਦੀਸ਼ ਕੌਰ ਨੂੰ ਸਿਰੋਪਾ ਦੇ ਸਨਮਾਨਿਆ

ਸੁਖਬੀਰ ਬਾਦਲ ਨੇ ਬੀਬੀ ਜਗਦੀਸ਼ ਕੌਰ ਨੂੰ ਸਿਰੋਪਾ ਦੇ ਸਨਮਾਨਿਆ

ਅੰਮ੍ਰਿਤਸਰ ਸਾਹਿਬ : 1984 ਦੇ ਸਿੱਖ ਕਤਲੇਆਮ ਨੇ ਸਿੱਖ ਜਗਤ ਨੂੰ ਇਕ ਕਦੇ ਨਾ ਭਰਨ ਵਾਲਾ ਜਖਮ ਦਿੱਤਾ ਹੈ। ਸਿੱਖਾਂ ਵੱਲੋ ਇਸ ਖਿਲਾਫ ਕਾਨੂੰਨੀ ਲੜਾਈ ਵੀ ਲੜੀ ਜਾ ਰਹੀ ਸੀ। ਜਿਸ ਲੜਾਈ ਦਾ ਕੁੱਝ ਇਨਸਾਫ ਅੱਜ 34 ਸਾਲ ਬਾਅਦ ਕੁੱਝ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਭੇਜ ਮਿਲਿਆ ਹੈ। ਇਸ ਕਤਲੇਆਮ ਵਿਚ ਬੀਬੀ ਜਗਦੀਸ਼ ਕੌਰ ਵੀ ਸ਼ਿਕਾਰ ਹੋਏ ਸਨ।

ਸੁਖਬੀਰ ਬਾਦਲ ਨੇ ਬੀਬੀ ਜਗਦੀਸ਼ ਕੌਰ ਨੂੰ ਸਿਰੋਪਾ ਦੇ ਸਨਮਾਨਿਆ
1984 ਦੇ ਦੰਗਿਆਂ ਵਿੱਚ ਆਪਣਾ ਪਰਿਵਾਰ ਕਤਲ ਹੋਣ ਦੀ ਸੂਰਤ ਵਿੱਚ ਦਹਾਕਿਆਂ ਤੱਕ ਚੱਲੀ ਕਨੂੰਨੀ ਲੜ੍ਹਾਈ ਜਿੱਤਣ ਵਾਲੀ ਸਿਰੜੀ ਬੀਬੀ ਜਗਦੀਸ਼ ਕੌਰ ਨੂੰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਸਨਮਾਨਿਤ ਕੀਤਾ । ਉਹਨਾਂ ਕਿਹਾ ਕਿ 1984 ਕਤਲੇਆਮ ਦਾ ਅਸਲੀ ਦੋਸ਼ੀ ਰਾਜੀਵ ਗਾਂਧੀ ਸੀ । ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ 1984 ਕਤਲੇਆਮ ਦੀ ਪੀੜਤ ਅਤੇ ਗਵਾਹ ਬੀਬੀ ਜਗਦੀਸ਼ ਕੌਰ ਨੂੰ ਸਨਮਾਨਿਤ ਕੀਤਾ ਅਤੇ ਮੰਗ ਕੀਤੀ ਕਿ ਗਾਂਧੀ ਪਰਿਵਾਰ ਖਿਲਾਫ ਮੁਕੱਦਮਾ ਚਲਾਇਆ ਜਾਵੇ, ਕਿਉਂਕਿ 1984 ਵਿਚ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਅਸਲੀ ਦੋਸ਼ੀ ਉਹੀ ਹਨ।


ਪ੍ਰਧਾਨ ਸੁਖਬੀਰ ਬਾਦਲ ਜੀ ਨੇ ਦਸਿਆ ਕਿ ਕਿਸ ਤਰਾਂ ਬੀਬੀ ਜਗਦੀਸ਼ ਕੌਰ ਨੇ ਤਿੰਨ ਦਿਨ ਤੱਕ ਆਪਣੇ ਪਰਿਵਾਰ ਦੇ ਕਤਲ ਕੀਤੇ ਤਿੰਨ ਜੀਅ ਦੀਆਂ ਲਾਸ਼ਾਂ ਨੂੰ ਘੱਰ ਵਿਚ ਰੱਖਿਆ। ਸੁਖਬੀਰ ਜੀ ਨੇ ਇਹ ਵੀ ਕਿਹਾ ਜਦੋ ਉਹਨਾਂ ਦੀ ਜ਼ੁਬਾਨੀ ਇਸ ਕਿਸੇ ਬਾਰੇ ਸੁਣਿਆ ਜਾ ਪਤਾ ਲਗਦਾ ਹੈ , ਕਿੱਸਾ ਦਿਲ ਨੂੰ ਝਿੰਝੋੜ ਕ ਰੱਖ ਦਿੰਦਾ ਹੈ। ਬਾਬੀ ਜਗਦੀਸ਼ ਕੌਰ ਨੇ ਇਹ ਵੀ ਦਸਿਆ ਕਿਸ ਤਰਾਂ ਸੱਜਣ ਕੁਮਾਰ ਵਰਗੇ ਕਾਂਗਰਸੀ ਰਾਜੀਵ ਗਾਂਧੀ ਦੇ ਹੁਕਮਾਂ ਦੀ ਪਾਲਣਾ ਕਰਦੇ ਰਹੇ ਅਤੇ ਆਪਣੀ ਦਰਿੰਦਗੀ ਸਿੱਖ ਪਰਿਵਾਰ ਤੇ ਦਿਖਾਉਂਦੇ ਰਹੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਮੁਤਾਬਿਕ ਸੋਨੀਆ ਗਾਂਧੀ ਤੋਂ ਵੀ ਪੁੱਛ ਗਿੱਛ ਕੀਤੀ ਜਾਣੀ ਚਾਹੀਦੀ ਹੈ ਅਤੇ ਕਾਨੂੰਨੀ ਕਾਰਵਾਈ ਕਰ ਸਜਾ ਮਿਲਣੀ ਚਾਹੀਦੀ ਹੈ।

ਸੁਖਬੀਰ ਬਾਦਲ ਨੇ ਬੀਬੀ ਜਗਦੀਸ਼ ਕੌਰ ਨੂੰ ਸਿਰੋਪਾ ਦੇ ਸਨਮਾਨਿਆ
ਸਰਦਾਰ ਬਾਦਲ ਨੇ ਦੱਸਿਆ ਕਿ ਉਹਨਾਂ ਆਪਣੇ ਵੱਲੋਂ ਬੀਬੀ ਜਗਦੀਸ਼ ਕੌਰ ਨੂੰ ਕਿਹਾ ਹੈ ਕਿ ਉਹਨਾਂ ਨੇ ਕੌਮ ਲਈ ਲੜਾਈ ਲੜੀ ਹੈ ਅਤੇ ਸਿੱਖ ਕੌਮ ਨੂੰ ਉਹਨਾਂ ਉਤੇ ਮਾਣ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪੰਥ ਵਾਸਤੇ ਕੀਤੀਆਂ ਕੁਰਬਾਨੀਆਂ ਦਾ ਕਦੇ ਮੁੱਲ ਨਹੀਂ ਮੋੜਿਆ ਜਾ ਸਕਦਾ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...