Breaking News
Home / Punjab / Doaba / ਜਾਖੜ ਵੱਲੋਂ ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ’ਤੇ ਪ੍ਰਧਾਨ ਮੰਤਰੀ ਦਾ ਝੂਠ ਬੇਨਕਾਬ
ਜਾਖੜ ਵੱਲੋਂ ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ’ਤੇ ਪ੍ਰਧਾਨ ਮੰਤਰੀ ਦਾ ਝੂਠ ਬੇਨਕਾਬ

ਜਾਖੜ ਵੱਲੋਂ ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ’ਤੇ ਪ੍ਰਧਾਨ ਮੰਤਰੀ ਦਾ ਝੂਠ ਬੇਨਕਾਬ

ਨਵੀਂ ਦਿੱਲੀ : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਸੂਬੇ ਦੇ ਖੇਤੀ ਕਰਜ਼ਾ ਮੁਆਫੀ ਦੇ 4,14, 275 ਲਾਭਪਾਤਰੀ ਕਿਸਾਨਾਂ ਦੇ ਨਾਵਾਂ ਦੀ ਮੁਕੰਮਲ ਸੂਚੀ ਜਾਰੀ ਕਰਕੇ ਕਾਂਗਰਸ ਸਰਕਾਰ ਦੀ ਖੇਤੀ ਕਰਜ਼ਾ ਮੁਆਫੀ ਸਕੀਮ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਝੂਠ ਨੂੰ ਬੇਨਕਾਬ ਕਰ ਦਿੱਤਾ। ਇਸ ਸਕੀਮ ਰਾਹੀਂ ਸਹਿਕਾਰੀ ਬੈਂਕ ਦੇ ਕਰਜ਼ਿਆਂ ਪ੍ਰਤੀ ਹਰੇਕ ਕਿਸਾਨ ਨੂੰ 56,737 ਰੁਪਏ ਅਤੇ ਵਪਾਰਕ ਬੈਂਕਾਂ ਦੇ ਕਰਜ਼ਿਆਂ ਪ੍ਰਤੀ ਹਰੇਕ ਕਿਸਾਨ ਨੂੰ 1,62,830 ਰੁਪਏ ਦੀ ਮੁਆਫੀ ਦਿੱਤੀ ਗਈ ਹੈ।
ਗੁਰਦਾਸਪੁਰ ਦੇ ਲੋਕ ਸਭਾ ਮੈਂਬਰ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਉਨਾਂ ਨੂੰ ਪਾਰਟੀ ਪੱਧਰ ਤੋਂ ਉੱਠ ਕੇ ਕੇਂਦਰੀ ਵਸੀਲਿਆਂ ਦੀ ਵੰਡ ਕਰਨ ਲਈ ਕਿਹਾ ਤਾਂ ਕਿ ਸੰਕਟ ਵਿੱਚ ਡੁੱਬੇ ਮੁਲਕ ਦੇ ਕਿਸਾਨਾਂ ਨੂੰ ਵੀ ਉਨਾਂ ਦਾ ਬਣਦਾ ਹਿੱਸਾ ਦੇਣਾ ਯਕੀਨੀ ਬਣਾਇਆ ਜਾ ਸਕੇ।
ਸੰਸਦ ਭਵਨ ਦੇ ਅਹਾਤੇ ਵਿੱਚ ਖੇਤੀ ਕਰਜ਼ਾ ਮੁਆਫੀ ਸਕੀਮ ਦੇ ਪੰਜਾਬ ਦੇ ਲਾਭਪਾਤਰੀਆਂ ਦੀ ਸੂਚੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਇਹ ਸੁਭਾਵਿਕ ਹੈ ਕਿ ਮੋਦੀ ਨੇ ਇਸ ਮਾਮਲੇ ’ਤੇ ਝੂਠ ਬੋਲਿਆ ਹੈ ਅਤੇ ਉਨਾਂ ਨੂੰ ਸੰਕਟਗ੍ਰਸਤ ਕਿਸਾਨਾਂ ਦੀਆਂ ਦੁੱਖਾਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ।
ਪ੍ਰਧਾਨ ਮੰਤਰੀ ਦੇ ਝੂਠ ਦਾ ਪੋਸਟਰ ਦਿਖਾਉਂਦਿਆਂ ਕਾਂਗਰਸੀ ਸੰਸਦ ਮੈਂਬਰ ਨੇ ਪੱਤਰਕਾਰਾਂ ਅੱਗੇ ਕਰਜ਼ਾ ਮੁਆਫੀ ਦੇ ਲਾਭਪਾਤਰੀਆਂ ਦੇ ਨਾਵਾਂ ਸਮੇਤ ਸਾਰੇ ਸਬੰਧਤ ਦਸਤਾਵੇਜ਼ ਪੇਸ਼ ਕੀਤੇ।

ਜਾਖੜ ਵੱਲੋਂ ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ’ਤੇ ਪ੍ਰਧਾਨ ਮੰਤਰੀ ਦਾ ਝੂਠ ਬੇਨਕਾਬ

ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਸ੍ਰੀ ਜਾਖੜ ਨੇ ਮੱਧ ਪ੍ਰਦੇਸ਼, ਛੱਤੀਸਗੜ ਅਤੇ ਰਾਜਸਥਾਨ ਦੀਆਂ ਨਵੀਆਂ ਬਣੀਆਂ ਕਾਂਗਰਸ ਸਰਕਾਰਾਂ ਵੱਲੋਂ ਐਲਾਨੀਆਂ ਕਰਜ਼ਾ ਮੁਆਫੀ ਸਕੀਮਾਂ ਦੇ ਮੁੱਦੇ ’ਤੇ ਲੰਘੀ 27 ਦਸੰਬਰ ਨੂੰ ਮੋਦੀ ਵੱਲੋਂ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿੱਚ ਇਕ ਜਨਤਕ ਇਕੱਠ ਦੌਰਾਨ ਕੀਤੀ ਟਿੱਪਣੀ ’ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਸ੍ਰੀ ਜਾਖੜ ਨੇ ਇਹ ਪੱਤਰ ਬਾਅਦ ਵਿੱਚ ਸੰਸਦ ਭਵਨ ਵਿੱਚ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਸੌਂਪਿਆ। ਸ੍ਰੀ ਜਾਖੜ ਨੇ ਪੱਤਰ ਵਿੱਚ ਕਿਹਾ ਕਿ ਨਾ ਸਿਰਫ ਪ੍ਰਧਾਨ ਮੰਤਰੀ ਨੇ ਇਨਾਂ ਸਕੀਮਾਂ ਪ੍ਰਤੀ ਅਸੰਵੇਦਨਸ਼ੀਲਤਾ ਦਿਖਾ ਕੇ ਕਿਸਾਨਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸਗੋਂ ਗੁੰਮਰਾਹਕੁਨ ਬਿਆਨ ਵੀ ਦਿੱਤਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਵਾਅਦੇ ’ਤੇ ਕੁਝ ਨਹੀਂ ਕੀਤਾ ਅਤੇ ਇੱਥੋਂ ਤੱਕ ਕਿ ਸੂਬੇ ਨੇ ਇਕ ਵੀ ਕਿਸਾਨ ਨੂੰ ਕੋਈ ਰਾਹਤ ਨਹੀਂ ਦਿੱਤੀ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ,‘‘ਮੈਨੂੰ ਇਹ ਤਾਂ ਨਹੀਂ ਪਤਾ ਕਿ ਤੁਸੀਂ ਇਹ ਝੂਠਾ ਬਿਆਨ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਮਿਲੀ ਨਮੋਸ਼ੀਜਨਕ ਹਾਰ ਕਾਰਨ ਸਿਆਸੀ ਮਜਬੂਰੀ ’ਚ ਦਿੱਤਾ ਹੈ ਜਾਂ ਫਿਰ ਤੁਹਾਡੇ ਦਫ਼ਤਰ ਨੇ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਤਹਾਨੂੰ ਹਨੇਰੇ ਵਿੱਚ ਰੱਖਿਆ ਗਿਆ। ਕਿਸਾਨਾਂ ਭਾਈਚਾਰੇ ਨੂੰ ਰਾਹਤ ਦੇਣ ਦੇ ਮੁੱਦੇ ’ਤੇ ਆਰਥਿਕ ਸਲਾਹਕਾਰੀ ਕੌਂਸਲ ਵਿੱਚ ਤੁਹਾਡੇ ਕੁਝ ਸਲਾਹਕਾਰਾਂ ਨਾਲ ਹੋਈ ਸੰਖੇਪ ਵਿਚਾਰ-ਚਰਚਾ ਤੋਂ ਮੈਂ ਆਪਣੇ ਨਿੱਜੀ ਤਜਰਬੇ ਨਾਲ ਕਹਿ ਸਕਦਾ ਹਾਂ ਕਿ ਮੈਨੂੰ ਉਨਾਂ ਦੀ ਹੈਂਕੜਬਾਜ਼ੀ ’ਤੇ ਹੀ ਨਹੀਂ ਸਗੋਂ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਦੁਸ਼ਵਾਰੀਆਂ ਪ੍ਰਤੀ ਉਨਾਂ ਦੇ ਨਿਰਦਈਪੁਣੇ ਅਤੇ ਅਸੰਵੇਦਨਸ਼ੀਲਤਾ ’ਤੇ ਹੈਰਾਨੀ ਹੋਈ ਹੈ। ਮੈਂ ਕਹਿ ਸਕਦਾ ਹਾਂ ਕਿ ਜੀਹਦੇ ਨਾਲ ਇਹੋ ਜਿਹੇ ਸਲਾਹਕਾਰ ਹੋਣ, ਉਨਾਂ ਨੂੰ ਕਿਸੇ ਦੁਸ਼ਮਣ ਦੀ ਲੋੜ ਨਹੀਂ ਹੈ।’’

ਜਾਖੜ ਵੱਲੋਂ ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ’ਤੇ ਪ੍ਰਧਾਨ ਮੰਤਰੀ ਦਾ ਝੂਠ ਬੇਨਕਾਬ

ਬਤੌਰ ਕਾਂਗਰਸ ਪਾਰਟੀ ਦੇ ਮੈਂਬਰ ਅਤੇ ਸਧਾਰਨ ਕਿਸਾਨ ਜਿਸ ਨੇ ਹਮੇਸ਼ਾ ਕਿਸਾਨਾਂ ਦੀ ਭਲਾਈ ਲਈ ਕੰਮ ਕੀਤਾ, ਵਜੋਂ ਲਿਖਦਿਆਂ ਸ੍ਰੀ ਜਾਖੜ ਨੇ ਪ੍ਰਧਾਨ ਮੰਤਰੀ ਦੇ ਭੁਲੇਖੇ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਕਰਜ਼ ਮੁਆਫੀ ਦੇ 4 ਲੱਖ ਲਾਭਪਾਤਰੀ ਕਿਸਾਨਾਂ ਅਤੇ ਉਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਕਰੈਡਿਟ ਕੀਤੀ ਰਾਸ਼ੀ ਬਾਰੇ ਤੱਥ ਪੇਸ਼ ਕੀਤੇ ਹਨ। ਪਿਛਲੇ ਇਕ ਸਾਲ ਦੌਰਾਨ, ਪੰਜਾਬ ਸਰਕਾਰ ਵੱਲੋਂ 4,14,275 ਕਿਸਾਨਾਂ ਦਾ 3,417 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਉਨਾਂ ਅੱਗੇ ਲਿਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਕਰਜ਼ਾ ਮੁਆਫੀ ਤਹਿਤ ਅੰਕੜੇ ਦਰਸਾਉਦੇ ਹਨ ਕਿ ਇਸ ਤਹਿਤ ਕਿਸਾਨਾਂ ਦੇ ਸਹਿਕਾਰੀ ਬੈਂਕਾਂ ਦੇ ਮੁਆਫ ਕੀਤੇ ਕਰਜ਼ ਦੀ ਔਸਤਨ ਰਕਮ 56,737 ਰੁਪਏ ਅਤੇ ਕਰਮਸ਼ੀਅਲ ਬੈਂਕਾ ਦੇ ਕਰਜ਼ ਦੀ ਔਸਤਨ ਰਕਮ 1,62,830 ਰੁਪਏ ਬਣਦੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਨੂੰ ਕਰਜ਼ੇ ਦੇ ਭਾਰ ਥੱਲੇ ਗਲਤਾਨ ਕੀਤੇ ਹੋਣ ਦੇ ਬਾਵਜੂਦ ਕਰਜ਼ਾ ਮੁਆਫੀ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ ਹੈ। ਉਨਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੂਬਾ ਹਾਲੇ ਤੱਕ 195152 ਕਰੋੜ ਦੇ ਕਰਜ਼ ਦੇ ਭਾਰ ਥੱਲੇ ਹੈ (31 ਮਾਰਚ 2018 ਤੱਕ ਦੇ ਅੰਕੜਿਆਂ ਦੇ ਅਧਾਰ ‘ਤੇ), ਜਿਸ ਅਨੁਸਾਰ 2011 ਦੀ ਮਰਦਮਸ਼ੁਮਾਰੀ ਦੀ ਜਨਸੰਖਿਆ ਅਨੁਸਾਰ ਪ੍ਰਤੀ ਵਿਅਕਤੀ ਕਰਜ਼ (ਪ੍ਰਤੀ ਜੀਅ ਕਰਜ਼ਾ) 70,343 ਬਣਦਾ ਹੈ। ਉਨਾਂ ਕਿਹਾ ਕਿ ਇਸ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਦਾ ਅਨਾਜ ਖਰੀਦ ਬਾਬਤ 31000 ਕਰੋੜ ਦਾ ਵਾਧੂ ਕਰਜ਼ ਭਾਰ ਸ਼ੁਮਾਰ ਨਹੀਂ ਹੈ, ਜੋ ਕੇਵਲ 2017 ਦੀਆਂ ਚੋਣਾਂ ਤੋਂ ਇਕ ਹਫਤਾ ਪਹਿਲਾਂ ਪੰਜਾਬ ਦੇ ਸਿਰ ਪਾਇਆ ਗਿਆ।
ਜਾਖੜ ਵੱਲੋਂ ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ’ਤੇ ਪ੍ਰਧਾਨ ਮੰਤਰੀ ਦਾ ਝੂਠ ਬੇਨਕਾਬ
ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਇਨਾਂ ਮੁਸ਼ਕਲਾਂ ਦੇ ਬਾਵਜੂਦ, ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਵਾਅਦਾ ਨਿਭਾਇਆ ਜਾ ਰਿਹਾ ਹੈ ਅਤੇ ਪੰਜਾਬ ਵੱਲੋਂ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਮੋਦੀ ਸਰਕਾਰ ਇਸ ਖਾਤਰ ਪੰਜਾਬ ਨੂੰ ਕੋਈ ਵੀ ਸਹਾਇਤਾ ਦੇਣ  ਵਿੱਚ ਅਸਫਲ ਰਹੀ ਹੈ ਹਾਲਾਂਕਿ ਸ੍ਰੀ ਮੋਦੀ ਵੱਲੋਂ 2014 ਦੀਆਂ ਸੰਸਦੀ ਚੋਣਾਂ ਮੌਕੇ ਪ੍ਰਚਾਰ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ।
ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ‘‘ਮੈਂ ਨਹੀਂ ਜਾਣਦਾ ਕਿ ਪੰਜਾਬ ਦੇ ਕਿਸਾਨਾਂ ਦੀ ਸਹਾਇਤਾ ਕਰਨ ਵਿੱਚ ਅਸਫਲਤਾ ਤੁਹਾਡੀ ਸਰਕਾਰ ਦੀ ਨੀਤੀ ਸੀ ਜਾਂ ਤੁਹਾਡੇ ( ਮੋਦੀ)  ਦਫਤਰ ਵੱਲੋਂ ਵੱਡੀ ਗਿਣਤੀ ਕਿਸਾਨਾਂ ਦੇ ਜੀਵਨ ਨਾਲ ਜੁੜੇ ਹੋਏ ਇਸ ਗੰਭੀਰ ਤੇ ਸੰਵੇਦਨਸ਼ੀਲ ਮੁੱਦੇ ‘ਤੇ ਇਕ ਵਾਰ ਫਿਰ ਉਨਾਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ ਜੋ ਮੁਲਕ ਨੂੰ ਖਾਧ ਪਦਾਰਥਾਂ ਪੱਖੋਂ ਆਤਮ ਨਿਰਭਰ ਬਣਾਉਣ ਲਈ ਹੱਡ ਭੰਨਵੀਂ ਮਿਹਨਤ ਕਰਦੇ ਹਨ। ਮੈਂ ਤੁਹਾਡੇ ਤੋਂ ਉਮੀਦ ਕਰਦਾ ਹਾਂ ਕਿ ਬਤੌਰ ਪ੍ਰਧਾਨ ਮੰਤਰੀ ਤੁਸੀਂ ਸਮਾਜ ਦੇ ਸਭ ਵਰਗਾਂ ਖਾਸਕਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰੋਗੇ।
ਸ੍ਰੀ ਜਾਖੜ ਨੇ ਅੱਗੋਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ 10.25 ਲੱਖ ਛੋਟੇ ਅਤੇ ਦਰਮਿਆਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਪੜਾਅਵਾਰ ਪ੍ਰੋਗਰਾਮ ਨੂੰ ਜਾਰੀ ਰੱਖੇਗੀ ਅਤੇ ਜਲਦ ਹੀ ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਮਜ਼ਦੂਰਾਂ ਦਾ ਕਰਜ਼ ਮੁਆਫ ਕਰਨ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ ਜੋ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਹੋਵੇਗਾ। ਉਨਾਂ ਕਿਹਾ ਕਿ ਉਨਾਂ ਨੂੰ ਉਮੀਦ ਹੈ ਕਿ ਇਹ ਇਹ ਸ਼ੁਰੂਆਤ ਨਵੇਂ ਸਾਲ ਦੇ ਸ਼ੁਰੂਆਤੀ ਦੌਰ ਵਿੱਚ ਹੀ ਸ਼ੁਰੂ ਹੋ ਜਾਵੇਗੀ।
ਸ੍ਰੀ ਮੋਦੀ ’ਤੇ ਕਟਾਖਸ਼ ਕਰਦਿਆਂ ਸ੍ਰੀ ਜਾਖੜ ਨੇ ਲਿਖਿਆ ਹੈ ਕਿ ਪੰਜਾਬ ਦੇ ਇਨਾਂ ਯਤਨਾਂ ਨੂੰ ਨਕਾਰਨ ਦੀ ਬਜਾਏ ਉਨਾਂ (ਮੋਦੀ) ਵਰਗੇ ਕੱਦਵਾਰ ਨੇਤਾ ਆਪਣੇ ਦਫਤਰ ਨੂੰ ਆਖਣ ਕਿ ਸੂਬੇ ਵਿਚਲੇ ਆਪਣੇ ਭਾਈਵਾਲਾਂ ਨਾਲ ਮਸ਼ਵਰਾ ਕਰਕੇ ਸੂਬਾ ਸਰਕਾਰ ਦੇ ਇਨਾਂ ਕਿਸਾਨ ਭਲਾਈ ਯਤਨਾਂ ਨੂੰ ਹੋਰ ਬਿਹਤਰ ਬਣਾਉਣ ਲਈ ਅਗਰਸਰ ਹੋਣ। ਇਹ ਹੋਰ ਢੁੱਕਵਾਂ ਹੋਵੇਗਾ ਕਿ ਜੇਕਰ ਤੁਹਾਡੇ ਦਫਤਰ ਨੂੰ ਇਹ ਨਿਰਦੇਸ਼ ਮਿਲਣ ਕਿ ਪੰਜਾਬ ਦੀ ਉਦਾਹਰਣ ਤੋਂ ਸੇਧ ਲੈਂਦਿਆਂ ਮੁਲਕ ਦੇ ਸਮੁੱਚੇ ਕਿਸਾਨਾਂ ਦੀ ਭਲਾਈ ਲਈ ਯੋਜਨਾ ਬਣਾਈ ਜਾਵੇ।
ਜਾਖੜ ਵੱਲੋਂ ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ’ਤੇ ਪ੍ਰਧਾਨ ਮੰਤਰੀ ਦਾ ਝੂਠ ਬੇਨਕਾਬ
 ਪ੍ਰਧਾਨ ਮੰਤਰੀ ਨੂੰ ਕਰੜੇ ਹੱਥੀਂ ਲੈਂਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਜੇਕਰ ਉਨਾਂ (ਮੋਦੀ) ਦੇ ਅਧਿਕਾਰੀ ਇਸ ਸਬੰਧੀ ਨਹੀਂ ਦੱਸਦੇ ਤਾਂ ਵੀ ਉਹ ਜਾਣ ਲੈਣ ਕਿ ਇਸ ਮੁਲਕ ਵਿੱਚ ਹਰ 45 ਮਿੰਟਾਂ ‘ਚ ਕਰਜ਼ ਥੱਲੇ ਆਇਆ ਇਕ ਕਿਸਾਨ ਆਤਮ ਹੱਤਿਆ ਕਰਦਾ ਹੈ। ਆਪਣੇ ਸੂਬੇ ਵਿਚਲੇ ਭਾਈਵਾਲਾਂ ਨਾਲ ਮਸ਼ਵਰਾ ਕਰਨ ਦੀ ਜ਼ਰੂਰਤ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸੰਕਟ ਵਿੱਚ ਫਸੀ ਕਿਸਾਨੀ ਦੀ ਸਹਾਇਤਾ ਕਰਨਾ ਹਰ ਸਰਕਾਰ ਖਾਸਕਰ ਕੇਂਦਰ ਦੀ ਜ਼ਿੰਮੇਵਾਰੀ ਹੈ। ਉਨਾਂ ਕਿਹਾ ਕਿ ਕਿਸਾਨਾਂ ਦੇ ਯੋਗਦਾਨ ਤੋਂ ਬਿਨਾਂ ਭਾਰਤ ਕਦੇ ਵੀ ਤਰੱਕੀ ਨਹੀਂ ਕਰ ਸਕਦਾ।
ਸ੍ਰੀ ਜਾਖੜ ਨੇ ਆਪਣੇ ਪੱਤਰ ਵਿੱਚ ਅੱਗੋਂ ਕਿਹਾ ਕਿ ਸ੍ਰੀ ਮੋਦੀ ਦੇ ਸੱਤਾ ਸੰਭਾਲਣ ਦੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ, ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਕਮੀ ਸਦਕਾ ਕੇਂਦਰ ਨੂੰ ਅੰਦਾਜ਼ਨ 13 ਲੱਖ ਕਰੋੜ ਫਾਇਦਾ ਹੋਇਆ ਹੈ। ਮੋਦੀ ਸਰਕਾਰ ਵੱਲੋਂ ਮੁਲਕ ਦੇ ਉਦਯੋਗਿਕ ਖੇਤਰ ਦਾ ਲੱਖਾਂ ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਉਨਾਂ ਕਿਹਾ ਕਿ ਉਹ ਜ਼ਰੂਰਤ ਮੰਦ ਯੋਗ ਉਦਯੋਗਪਤੀਆਂ ਦੇ ਅਜਿਹੇ ਕਰਜ਼ ਮੁਆਫ ਦੇ ਹੱਕ ਵਿੱਚ ਹਨ ਪਰ ਇਸ ਪ੍ਰਿਆ ਵਿੱਚ ਮਰਜ਼ੀ ਨਾਲ ਬਣੇ ਡਿਫਾਲਟਰ ਵੀ ਲਾਭ ਲੈ ਗਏ ਹਨ, ਜੋ ਪ੍ਰਵਾਨ ਕਰਨਯੋਗ ਨਹੀਂ ਹੈ।
ਜਾਖੜ ਵੱਲੋਂ ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ’ਤੇ ਪ੍ਰਧਾਨ ਮੰਤਰੀ ਦਾ ਝੂਠ ਬੇਨਕਾਬ
ਇਸ ਤੋਂ ਵੀ ਵਧ ਕੇ, ਤੁਹਾਡੀ ਸਰਕਾਰ ਵੱਲੋਂ 7ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਰਵਾਨ ਕੀਤੀ ਗਈ ਹੈ ਅਤੇ ਮਹਿਜ਼ ਇਸ ਦੀ ਪ੍ਰਵਾਨਗੀ ਨਾਲ ਹਰ ਸਾਲ ਲੱਖਾਂ ਕਰੋੜ ਦਾ ਵਾਧੂ ਖਰਚ ਪਵੇਗਾ। ਉਨਾਂ ਕਿਹਾ ਕਿ ਇਸ ਤੋਂ ਜ਼ਾਹਰ ਹੈ ਕਿ ਕੇਂਦਰ ਸਰਕਾਰ ਪਾਸ ਫੰਡਾਂ ਦੀ ਘਾਟ ਨਹੀਂ ਬੱਸ ਇਸ ਨੂੰ ਪ੍ਰਮੁੱਖਤਾ ਅਨੁਸਾਰ ਵਰਤਣ ਦੀ ਯੋਜਨਾ ਦੀ ਘਾਟ ਹੈ।
ਉਨਾਂ ਲਿਖਿਆ ਹੈ, ਮੈਨੂੰ ਸਮਝ ਨਹੀਂ ਆ ਰਹੀ ਜਦੋਂ ਮੁਲਕ ਵਿੱਚ ਹਰ ਵਰਗ ਨੂੰ ਬਣਦਾ ਹੱਕ ਦਿੱਤਾ ਜਾ ਰਿਹਾ ਹੈ ਤਾਂ ਕਿਸਾਨਾਂ ਨੂੰ ਕਿਸ ਅਧਾਰ ਉੱਪਰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਮੈਨੂੰ ਯਕੀਨ ਹੈ ਕਿ ਮੁਲਕ ਦੇ ਕਿਸਾਨ ਵੀ ਕੇਂਦਰ ਸਰਕਾਰ ਦੀ ਇਸ ਗਲਤੀ ਲਈ ਤੁਹਾਡਾ ਤਰਕ ਜਾਣਨਾ ਚਾਹੁੰਦੇ ਹੋਣਗੇ।
ਜਾਖੜ ਵੱਲੋਂ ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ’ਤੇ ਪ੍ਰਧਾਨ ਮੰਤਰੀ ਦਾ ਝੂਠ ਬੇਨਕਾਬ
ਪੰਜਾਬ ਕਾਂਗਰਸ ਦੇ ਆਗੂ ਨੇ ਅੱਗੋਂ ਮੋਦੀ ਦੇ ਧਿਆਨ ਵਿੱਚ ਲਿਆਉਦਿਆਂ ਕਿਹਾ ਕਿ ਤੁਹਾਡੇ ਦਫਤਰ ਦੇ ਅਧਿਕਾਰੀ 24 ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਐਲਾਨਣ ਮੌਕੇ ਬਹੁਤ ਕੁਝ ਬਿਆਨਦੇ ਹਨ ਪਰ ਇਹ ਸੱਚਾਈ ਹੈ ਕਿ ਇਨਾਂ ਵਿੱਚੋਂ 20 ਫਸਲਾਂ ਸ਼ਿਫਾਰਸ਼ ਕੀਤੇ ਮੁੱਲ ਤੋਂ ਵੀ ਘੱਟ ਰੇਟ ‘ਤੇ ਵਿਕਦੀਆਂ ਹਨ। ਉਨਾਂ ਸ੍ਰੀ ਮੋਦੀ ਨੂੰ ਅਪੀਲ ਕੀਤੀ ਕਿ ਇਹ ਇਸ ਸਬੰਧੀ ਵਿਸਥਾਰਤ ਅੰਕੜੇ ਲੈਣ ਅਤੇ ਸਚਾਈ ਜਾਣਕੇ ਇਸ ਸਬੰਧੀ ਢੁੱਕਵੀਂ ਕਾਰਵਾਈ ਕਰਨ।
ਉਨਾਂ ਕਿਹਾ ਕਿ ਮੁਲਕ ਦੀ ਤਰੱਕੀ ਵਿੱਚ ਅਥਾਹ ਯੋਗਦਾਨ ਪਾਉਣ ਵਾਲੇ ਕਿਸਾਨਾਂ ਨੂੰ ਮੌਜੂਦਾ ਤਰਸਯੋਗ ਹਾਲਾਤਾਂ ਵਿੱਚ ਉਭਾਰਨ ਦੀ ਜ਼ਰੂਰਤ ਹੈ ਅਤੇ ਕਿਸਾਨਾਂ ਨੂੰ ਅਜਿਹੇ ਹਾਲਾਤਾਂ ਵਿੱਚੋਂ ਕੱਢਣ ਲਈ ਲਈ ਯਤਨਾਂ ਪਿਛੇ ਕੋਈ ਸਿਆਸੀ ਮੁੱਦਾ ਨਹੀਂ ਹੋਣਾ ਚਾਹੀਦਾ। ਉਨਾਂ ਕਿਹਾ ਕਿ ਜੋ ਵੀ ਇਹ ਯਕੀਨ ਰੱਖਦਾ ਹੈ ਕਿ ਮੁਲਕ ਕਿਸਾਨਾਂ ਦੇ ਸਿਵਿਆਂ ‘ਤੇ ਤਰੱਕੀ ਕਰ ਸਕਦਾ ਹੈ, ਉਹ ਪੂਰੀ ਤਰਾਂ ਭਰਮ ਦੀ ਦੁਨੀਆਂ ਵਿੱਚ ਜੀਉਂ ਰਿਹਾ ਹੈ ਅਤੇ ਇਹ ਭਰਮ ਜਲਦ ਹੀ ਟੁੱਟ ਜਾਣਗੇ ਜੇਕਰ ਕਿਸਾਨਾਂ ਨੂੰ ਸੰਕਟ ਵਿੱਚੋਂ ਕੱਢਣ ਲਈ  ਜਲਦ ਤੇ ਢੁੱਕਵੇਂ ਕਦਮ ਨਾ ਚੁੱਕੇ ਗਏ।

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...