Breaking News
Home / Punjab / Malwa / ਜ਼ਿਲਾ ਸੰਗਰੂਰ ਵੱਲੋ ਪਟਵਾਰੀਆਂ ਨੂੰ ਸਥਾਨ ਅਲਾਟ ਕਰਨ ਮਗਰੋਂ ਵੰਡੇ ਨਿਯੁਕਤੀ ਪੱਤਰ
ਜ਼ਿਲਾ ਸੰਗਰੂਰ ਵੱਲੋ ਪਟਵਾਰੀਆਂ ਨੂੰ ਸਥਾਨ ਅਲਾਟ ਕਰਨ ਮਗਰੋਂ ਵੰਡੇ ਨਿਯੁਕਤੀ ਪੱਤਰ

ਜ਼ਿਲਾ ਸੰਗਰੂਰ ਵੱਲੋ ਪਟਵਾਰੀਆਂ ਨੂੰ ਸਥਾਨ ਅਲਾਟ ਕਰਨ ਮਗਰੋਂ ਵੰਡੇ ਨਿਯੁਕਤੀ ਪੱਤਰ

ਆਪਣੇ ਕੰਮ ਨੂੰ ਅਤੇ ਆਪਣੀਆਂ ਜਿੰਮੇਵਾਰੀ ਨੂੰ ਇਮਾਨਦਾਰੀ ਢੰਗ ਨਾਲ ਕਰਨਾ ਹਰ ਇਕ ਅਧਿਕਾਰੀ ਦੀ ਜਿੰਮੇਵਾਰੀ ਹੈ। ਜ਼ਿਲਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਸੰਗਰੂਰ ਵਿਖੇ ਨਵਨਿਯੁਕਤ 79 ਪਟਵਾਰੀਆਂ ਨੂੰ ਤਾਇਨਾਤੀ ਸਟੇਸ਼ਨ ਦੇਣ ਮੌਕੇ ਕੀਤਾ। ਸ਼੍ਰੀ ਥੋਰੀ ਨੇ ਕਿਹਾ ਪਟਵਾਰੀ ਸ਼ਹਿਰ ਦੇ ਸਰਕਾਰੀ ਕੰਮਾਂ ਵਿਚ ਆਪਣੀ ਅਹਿਮ ਜਿੰਮੇਵਾਰੀ ਨਿਭਾਉਂਦੇ ਹ ਅਤੇ ਨਾਲ ਹੀ ਇਹਨਾਂ ਨੂੰ ਸਾਰਾ ਕੰਮ ਨਿਰੋਲ ਮੈਰਿਟ ਦੇ ਅਧਾਰ ਤੇ ਕਰਨਾ ਚਾਹੀਦਾ ਹੈ। ਉਹਨਾਂ ਨੇ ਪਟਵਾਰੀਆਂ ਨੂੰ ਖਾਲੀ ਸਥਾਨ ਅਲਾਟ ਕਰਨ ਵਿਚ ਬਾਕੀ ਜ਼ਿਲਿਆਂ ਨਾਲੋਂ ਪਹਿਲ ਕਰ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਹੈ।


ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਪਟਵਾਰ ਸਕੂਲ ਸੰਗਰੂਰ ‘ਚ ਡੇਢ ਸਾਲ ਅਤੇ ਛੇ ਮਹੀਨੇ ਦਾ ਖੇਤਰ ਅੰਦਰ ਤਜਰਬਾ ਹਾਸਿਲ ਕਰਕੇ ਨੌਕਰੀ ‘ਤੇ ਜੁਆਇੰਨ ਕਰਨ ਵਾਲੇ ਨਵਨਿਯੁਕਤ ਪਟਵਾਰੀਆਂ ਨੂੰ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆ। ਉਨ੍ਹਾਂ ਸਮੂਹ ਪਟਵਾਰੀਆਂ ਨੂੰ ਜਨਹਿੱਤ ਦੇ ਕੰਮਾਂ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ ਪਾਰਦਰਸ਼ੀ ਢੰਗ ਨਾਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਨਿਯਮਾਂ ਮੁਤਾਬਿਕ ਲੋਕ ਹਿੱਤ ਦੇ ਕੰਮ ਅੰਦਰ ਕਿਸੇ ਕਿਸਮ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ 12 ਪਟਵਾਰੀਆਂ ਨੂੰ ਕਾਨੂੰਗੋ ਵਜੋਂ ਪਦਉਨਤ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਗਗਨਦੀਪ ਸਿੰਘ ਅਤੇ ਮਾਲ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...