Breaking News
Home / Punjab / Malwa / ਕਾਂਗਰਸੀ ਵਿਧਾਇਕ ਦੀ ਚੰਡੀਗੜ੍ਹ ਵਿਚ ਨਾ ਚੱਲੀ ਜੁਰਤ, ਹੋਇਆ ਚਲਾਣ
ਕਾਂਗਰਸੀ ਵਿਧਾਇਕ ਦੀ ਚੰਡੀਗੜ੍ਹ ਵਿਚ ਨਾ ਚੱਲੀ ਜੁਰਤ, ਹੋਇਆ ਚਲਾਣ

ਕਾਂਗਰਸੀ ਵਿਧਾਇਕ ਦੀ ਚੰਡੀਗੜ੍ਹ ਵਿਚ ਨਾ ਚੱਲੀ ਜੁਰਤ, ਹੋਇਆ ਚਲਾਣ

ਚੰਡੀਗੜ੍ਹ ਪੁਲਿਸ ਆਪਣੇ ਅਸੂਲਾਂ ਦੀ ਪੱਕੀ ਮੰਨੀ ਜਾਂਦੀ ਹੈ , ਚਾਹੇ ਕੋਈ ਵੀ ਹੋਵੇ ਇਸ ਸ਼ਹਿਰ ਵਿਚ ਆ ਕੇ ਵੱਡੇ ਵੱਡੇ ਸਰਕਾਰੀ ਰੁਤਬਾ ਰੱਖਣ ਵਾਲਿਆਂ ਦੀ ਹਵਾ ਨਿਕਲ ਹੀ ਜਾਂਦੀ ਹੈ। ਹਾਲ ਹੀ ਵਿਚ ਚੰਡੀਗੜ੍ਹ ਦੇ ਸੈਕਟਰ 34 ਵਿਚ ਗੱਡੀ ਨੂੰ ਗ਼ਲਤ ਤਰੀਕੇ ਨਾਲ ਪਾਰਕ ਕਰਨ ਅਤੇ ਆਰਜ਼ੀ ਨੰਬਰ ਤੇ ਦੋ ਸਾਲ ਤੋਂ ਗੱਡੀ ਚਲਾ ਰਹੇ ਫਿਰੋਜ਼ਪੁਰ ਦੇ ਕਾਂਗਰਸੀ ਵਿਧਾਇਕ ਦੀ ਗੱਡੀ ਦਾ ਚਲਾਣ ਕੱਟ ਬਾਊਂਡ ਕਰ ਦਿੱਤਾ ਹੈ।

ਕਾਂਗਰਸੀ ਵਿਧਾਇਕ ਦੀ ਚੰਡੀਗੜ੍ਹ ਵਿਚ ਨਾ ਚੱਲੀ ਜੁਰਤ, ਹੋਇਆ ਚਲਾਣ

ਮਿਲੀ ਜਾਣਕਾਰੀ ਮੁਤਾਬਿਕ ਮਹਿੰਦਰ ਥਾਰ ਨੂੰ ਡਰਾਈਵਰ ਗ਼ਲਤ ਤਰੀਕੇ ਨਾਲ ਪਾਰਕ ਕਰਕੇ ਕਿਧਰੇ ਚਲਾ ਗਿਆ ਅਤੇ ਵਾਪਿਸ ਆਉਣ ਤੇ ਪੁਲਿਸ ਦੇ ਚਲਾਣ ਕੱਟਣ ਉਪਰੰਤ ਰੋਹਬ ਜਮਾਉਣ ਦੀ ਕੋਸ਼ਿਸ਼ ਕੀਤੀ , ਪਰ ਇਕ ਨਾ ਚੱਲੀ। ਨਾਲ ਹੀ ਜਦੋ ਦਸਤਾਵੇਜ ਮੰਗੇ ਗਏ ਤਾਂ ਡਰਾਈਵਰ ਟਾਲ ਮਟੋਲ ਕਰਨ ਲੱਗਾ। ਪੁਲਿਸ ਦੀ ਸਖ਼ਤੀ ਕਰਨ ਤੋਂ ਬਾਅਦ ਫਿਰੋਜ਼ਪੁਰ ਤੋਂ ਵਿਧਾਇਕ ਸਤਿਕਾਰ ਕੌਰ ਮੌਕੇ ਤੇ ਪਹੁੰਚੀ ਤੇ ਦੱਸਿਆ ਕਿ ਇਹ ਗੱਡੀ ਉਨ੍ਹਾਂ ਦੇ ਪਤੀ ਦੇ ਨਾਮ ਤੇ ਹੈ ਤੇ ਰੁਝੇਵਿਆਂ ਕਰਕੇ ਉਹ ਗੱਡੀ ਉੱਤੇ ਪੱਕਾ ਨੰਬਰ ਨਹੀਂ ਲਗਾ ਸਕੇ।

ਪੁਲਿਸ ਨੇ ਦੱਸਿਆ ਕਿ ਇਹ ਥਾਰ ਪਿਛਲੇ ਦੋ ਸਾਲਾਂ ਤੋਂ ਆਰਜੀ ਨੰਬਰ ਤੇ ਚੱਲ ਰਹੀ ਸੀ ਤੇ ਇਸਨੂੰ ਜ਼ਬਤ ਕਰ ਲਿਆ ਗਿਆ। ਇਸ ਮੌਕੇ ਵਿਧਾਇਕਾ ਇਹ ਕਹਿੰਦੀ ਨਜ਼ਰ ਆਈ ਕਿ ਇਹ ਕੋਈ ਇੰਨੀ ਵੱਡੀ ਗੱਲ ਨਹੀਂ ਹੈ ਤੇ ਇਸਨੂੰ ਮੁੱਦਾ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਚੰਡੀਗੜ੍ਹ ਪੁਲਿਸ ਕਿਸੇ ਨੂੰ ਟਿੱਚ ਨੀ ਜਾਣਦੀ , ਜਿਸ ਮਗਰੋਂ ਗੱਡੀ ਬਾਊਂਡ ਕਰ ਚਲਾਣ ਕੱਟ ਹੱਥ ਚ ਫੜਾ ਦਿੱਤਾ।

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...