Breaking News
Home / Lifestyle / Health / ਖਿਡਾਰਨ ਮਨੂ ਭਾਕਰ ਵੱਲੋ ਟਿਪਣੀ ਤੇ ਖੇਡ ਮੰਤਰੀ ਭੜਕੇ
ਖਿਡਾਰਨ ਮਨੂ ਭਾਕਰ ਵੱਲੋ ਟਿਪਣੀ ਤੇ ਖੇਡ ਮੰਤਰੀ ਭੜਕੇ

ਖਿਡਾਰਨ ਮਨੂ ਭਾਕਰ ਵੱਲੋ ਟਿਪਣੀ ਤੇ ਖੇਡ ਮੰਤਰੀ ਭੜਕੇ

ਖਿਡਾਰਨ ਮਨੁ ਭਕਾਰ ਵੱਲੋ ਹਰਿਆਣਾ ਖੇਡ ਮੰਤਰੀ ਨੂੰ ਕੀਤੀ ਜੁਮਲੇ ਦੀ ਟਿਪਣੀ ਤੋਂ ਬਾਅਦ ਖੇਡ ਮੰਤਰੀ ਅਨਿਲ ਵਿਜ ਨੇ ਖਿਡਾਰਨ ਨੂੰ ਆਪਣੀ ਖੇਡ ਵੱਲ ਧਿਆਨ ਦੀ ਗੱਲ ਆਖੀ। ਅਨਿਲ ਵਿਜ ਕਿਹਾ ਕਿ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਇਨਾਮ ਦਿੱਤਾ ਜਾ ਨਹੀਂ ਦਿੱਤਾ, ਪਰ ਖਿਡਾਰਨ ਨੂੰ ਅਜਿਹੀ ਟਿਪਣੀ ਨਹੀਂ ਸੀ ਕਰਨੀ ਚਾਹੀਦੀ। ਕਿਓਂ ਕਿ ਖਿਡਾਰਨ ਦੀ ਟਿਪਣੀ ਨਾਲ ਹਰਿਆਣਾ ਸਰਕਾਰ ਦੀ ਬੇਇਜ਼ਤੀ ਹੋਈ ਹੈ।

ਖਿਡਾਰਨ ਮਨੂ ਭਾਕਰ ਵੱਲੋ ਟਿਪਣੀ ਤੇ ਖੇਡ ਮੰਤਰੀ ਭੜਕੇ

ਅਨਿਲ ਵਿਜ ਅਨੁਸਾਰ ਸਰਕਾਰ ਦੀਆਂ ਕੁਝ ਪਾਲਿਸੀਆਂ ਹੁੰਦੀਆਂ ਨੇ ਜਿੰਨ੍ਹਾਂ ਦੇ ਮੱਦੇਨਜ਼ਰ ਹੀ ਸਭ ਕੁਝ ਤੈਅ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀਆਂ ਨੂੰ ਸਮੇਂ ਸਮੇਂ ‘ਤੇ ਨੋਟੀਫਿਕੇਸ਼ਨ ਵੀ ਜਾਰੀ ਹੁੰਦਾ ਹੈ ਕਿ ਕਿਹੜਾ ਪ੍ਰੋਗਰਾਮ ਕਿਸ ਵੇਲੇ ਉਲੀਕਿਆ ਜਾਵੇਗਾ। ਵਿਜ ਨੇ ਖਿਡਾਰਣ ਵੱਲੋਂ ਕੀਤੀ ਟਿੱਪਣੀ ‘ਤੇ ਅਫਸੋਸ ਜਤਾਇਆ ਅਤੇ ਇਸ ਬਿਆਨ ਨੂੰ ਸਿਆਸਤ ਤੋਂ ਪ੍ਰੇਰਿਤ ਆਖਿਆ। ਉਨ੍ਹਾਂ ਫਿਲਹਾਲ ਖਿਡਾਰਣ ਨੂੰ ਇੰਨ੍ਹਾਂ ਗੱਲਾਂ ਵੱਲ੍ਹ ਧਿਆਨ ਨਾ ਦੇਣ ਦੀ ਗੱਲ ਆਖੀ ਤੇ ਸਿਰਫ ਆਪਣੇ ਕੰਮ ‘ਤੇ ਫੋਕਸ ਕਰਨ ਦੀ ਸਲਾਹ ਦਿੱਤੀ।

 

 

ਖਿਡਾਰਨ ਮਨੂ ਭਾਕਰ ਵੱਲੋ ਟਿਪਣੀ ਤੇ ਖੇਡ ਮੰਤਰੀ ਭੜਕੇ

ਤਹਾਨੂੰ ਦਸਦਇਏ 2018 ਯੂਥ ਓਲੰਪਿਕ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਝੱਜਰ, ਹਰਿਆਣਾ ਦੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੂੰ ਪੁੱਛਿਆ ਕਿ, ਕੀ ਉਸ ਦੀ ਪ੍ਰਾਪਤੀ ਲਈ 2 ਕਰੋੜ ਰੁਪਏ ਦੇ ਨਕਦ ਇਨਾਮ ਦਾ ਵਾਅਦਾ ਸਿਰਫ ਇੱਕ ‘ਜੁਮਲਾ’ ਸੀ ?

ਮਨੁ ਭਕਾਰ ਨੇ ਖੇਡ ਮੰਤਰੀ ਨੂੰ ਵਧਾਈ ਦੇਣ ਅਤੇ 2 ਕਰੋੜ ਦੀ ਟਵੀਟ ਦਾ ਸਕਰੀਨਸ਼ੋਟ ਲੈ ਕੇ ਆਪਣੀ ਅਕਾਉਂਟ ਤੇ ਸ਼ੇਅਰ ਕੀਤੀ , ਜਿਸ ਅਨਿਲ ਵਿਜ ਨੇ ਪਿਛਲੇ ਸਾਲ ਦੇ 10 ਅਕਤੂਬਰ ਨੂੰ ਟਵੀਟ ਕਰਕੇ 2 ਕਰੋੜ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਸੀ। ਮਨੁ ਭਾਕਰ ਦੇ ਇਸ ਟਵੀਟ ਹੇਠ ਲੋਕਾਂ ਦੇ ਕਾਫੀ ਕਮੈਂਟ ਆ ਰਹੇ ਹਨ ਅਤੇ ਖੇਡ ਮੰਤਰੀ ਦੇ ਇਸ ਟਵੀਟ ਦਾ ਖੂਬ ਮਜ਼ਾਕ ਬਣਾਇਆ ਜਾ ਰਿਹਾ ਹੈ।

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...