Breaking News
Home / national / ਭੋਪਾਲ ਸਿੱਖਾਂ ਦਾ ਇਕ ਵਿਲੱਖਣ ਉਪਰਾਲਾ “ਨੇਕੀ ਦੀ ਦੀਵਾਰ”
ਭੋਪਾਲ ਸਿੱਖਾਂ ਦਾ ਇਕ ਵਿਲੱਖਣ ਉਪਰਾਲਾ "ਨੇਕੀ ਦੀ ਦੀਵਾਰ"

ਭੋਪਾਲ ਸਿੱਖਾਂ ਦਾ ਇਕ ਵਿਲੱਖਣ ਉਪਰਾਲਾ “ਨੇਕੀ ਦੀ ਦੀਵਾਰ”

ਭੋਪਾਲ : ਸਿੱਖ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਅਸੂਲ ਨਾਮ ਜਪਣਾ, ਕਿਰਤ ਕਰਨ ਅਤੇ ਵੰਡ ਸ਼ਕਨ ਦੇ ਉਪਦੇਸ਼ ਨੂੰ ਬਾਖੂਬੀ ਨਿਭਾਅ ਰਹੇ ਹਨ। ਸਿੱਖਾਂ ਦੀ ਦਰਿਆ ਦਿਲੀ ਦੀ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋ ਭੋਪਾਲ ਵਿਚ ਇਕ ਗੁਰਦਵਾਰੇ ਦੇ ਬਾਹਰ ਇਕ ਦੀਵਾਰ ਬਣਾਈ। ਜਿਸ ਉਪਰ ਕੁਝ ਖੁਟੀਆਂ ਅਤੇ ਹੈਂਗਰ ਟੰਗੇ ਸਨ , ਜਿਨ੍ਹਾਂ ਉਪਰ ਕੁਝ ਕੱਪੜੇ ਅਤੇ ਕੁਝ ਲੋੜੀਦੀਆਂ ਵਸਤਾਂ ਟੰਗੀਆਂ ਹੋਈਆਂ ਸਨ। ਨਾਲ ਹੀ ਸੀ ਦੀਵਾਰ ਉਪਰ ਲਿਖਿਆ ਹੋਇਆ ਹੈ। “ਜੋ ਆਪਕੇ ਪਾਸ ਅਧਿਕ ਹੈ ਯਹਾਂ ਛੋੜ ਜਾਏ – ਜੋ ਆਪਣੀ ਜਰੂਰਤ ਕਾ ਹੈ ਯਹਾਂ ਸੇ ਲੇ ਜਾਏ” ਇਸਦਾ ਮਤਲਬ ਹੈ ਕਿਸੇ ਨੂੰ ਕੋਈ ਵਸਤੂ ਚਾਹੀਦੀ ਹੈ ਤਾਂ ਇਥੋਂ ਲੈ ਜਾਵੇ , ਜੇਕਰ ਕਿਸੇ ਕੋਲ ਕੋਈ ਵਸਤਾਂ ਜਿਆਦਾ ਹਨ ਜਾ ਉਹਨਾਂ ਨੂੰ ਲੋੜੀਂਦਾ ਨਹੀਂ ਹਨ ਤਾਂ ਉਹ ਇਥੇ ਰੱਖ ਕੇ ਜਾ ਸਕਦੇ ਹਨ।

ਇਹ ਭੋਪਾਲ ਵਿਚ ਸਿੱਖਾਂ ਦੁਆਰਾ ਗੁਰਦਵਾਰੇ ਦੇ ਬਾਹਰ ਚਲਾਇਆ ਗਿਆ ਉਪਰਾਲਾ ਸੋਸ਼ਲ ਮੀਡਿਆ ਤੇ ਕਾਫੀ ਸੁਰਖੀਆਂ ਬਤੋਰ ਰਿਹਾ ਹੈ। ਨਾਲ ਹੀ ਇਸ ਉਪਰਾਲੇ ਦੀ ਵੱਖ ਵੱਖ ਭਾਈਚਾਰੇ ਦੇ ਲੋਕਾਂ ਵੱਲੋ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਸਿੱਖਾਂ ਵੱਲੋ ਹਰ ਜਗਾਹ ਤੇ ਇਨਸਾਨੀਅਤ ਨੂੰ ਦਰਸ਼ਾਉਂਦੇ ਅਨੇਕਾਂ ਉਪਰਾਲੇ ਕੀਤੇ ਜਾਂਦੇ ਹਨ। ਇਹੀ ਵਜਾਹ ਹੈ ਕਿ ਸਿੱਖ ਦੁਨੀਆ ਭਰ ਵਿਚ ਆਪਣੀ ਦਰਿਆ ਦਿਲੀ ਕਰਕੇ ਜਾਣੇ ਜਾਂਦੇ ਹਨ। ਸਿੱਖ ਜਿਥੇ ਵੀ ਜਾਂਦੇ ਹਨ ਉਥੇ ਦਿਆ, ਅਮਨ ਅਤੇ ਸ਼ਾਂਤੀ ਨਾਲ ਰਲ ਮਿਲ ਰਹਿੰਦੇ ਹਨ। ਜਿਸ ਕਰਕੇ ਸਿੱਖ ਹਰ ਇਕ ਤਰਾਂ ਦੀ ਸੋਸਾਇਟੀ ਵਿਚ ਆਪਣਾ ਨਾਮ ਬਣਾ ਹੀ ਲੈਂਦੇ ਹਨ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...