Breaking News
Home / national / ਏਸ਼ੀਆ ਭਰ ਵਿਚ ਗਾਂ ਬਣੀ ਚਰਚਾ ਦਾ ਕਾਰਨ, ਜਾਣੋ ਕਿਉਂ
ਏਸ਼ੀਆ ਭਰ ਵਿਚ ਗਾਂ ਬਣੀ ਚਰਚਾ ਦਾ ਕਾਰਨ, ਜਾਣੋ ਕਿਉਂ

ਏਸ਼ੀਆ ਭਰ ਵਿਚ ਗਾਂ ਬਣੀ ਚਰਚਾ ਦਾ ਕਾਰਨ, ਜਾਣੋ ਕਿਉਂ

ਪੰਜਾਬ ਵਿਚ ਕਿਸਾਨਾਂ ਵੱਲੋ ਆਪਣੀ ਕਮਾਈ ਵੱਧਾਉਣ ਲਈ ਕਈ ਤਰਾਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਕਿਸਾਨਾਂ ਵੱਲੋ ਅਪਣਾਈ ਗਈ ਡੇਅਰੀ ਫਾਰਮਿੰਗ ਵੀ ਉਹਨਾਂ ਕੋਸ਼ਿਸ਼ਾਂ ਵਿੱਚੋ ਇਕ ਹੈ। ਹਰਪ੍ਰੀਤ ਸਿੰਘ ਨਾਮਕ ਕਿਸਾਨ ਵੱਲੋ ਡੇਅਰੀ ਫਾਰਮਿੰਗ ਆਪਣਾ ਚੰਗਾ ਮੁਨਾਫ਼ਾ ਖੱਟਿਆ ਜਾ ਰਿਹਾ ਹੈ। ਇਸ ਕਿਸਾਨ ਦੀ ਇਕ ਗਾਂ ਨੇ 78 ਲੀਟਰ ਦੁੱਧ ਦੇ ਕੇ ਦੇਸ਼ ਵਿਚ ਹੀ ਨਹੀਂ ਬਲਕਿ ਪੂਰੇ ਏਸ਼ੀਆ ਵਿਚ ਰਿਕਾਰਡ ਕਾਇਮ ਕੀਤਾ ਹੈ। ਜਿਸ ਕਰਕੇ ਹਰਪ੍ਰੀਤ ਦੂਰ ਦੂਰ ਤਕ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਏਸ਼ੀਆ ਭਰ ਵਿਚ ਗਾਂ ਬਣੀ ਚਰਚਾ ਦਾ ਕਾਰਨ, ਜਾਣੋ ਕਿਉਂ

ਕਿਸਾਨ ਹਰਪ੍ਰੀਤ ਨੇ ਕਾਫੀ ਸਮਾਂ ਪਹਿਲਾਂ ਡੇਅਰੀ ਫਾਰਮਿੰਗ ਅਪਣਾਈ ਸੀ। ਜਿਨ੍ਹਾਂ ਵਿਚ ਉਸਨੇ ਵਧੀਆ ਕਿਸਮ ਦੀਆ ਗਾਵਾਂ ਨੂੰ ਰੱਖਿਆ ਅਤੇ ਐਚ ਐੱਫ ਕਿਸਮ ਦੀਆਂ ਗਾਵਾ ਨੇ ਕਾਫੀ ਦੁੱਧ ਦਿੱਤਾ। ਜਿਸ ਕਰਕੇ ਹਰਪ੍ਰੀਤ ਨੇ ਪਸ਼ੂ ਮੇਲਿਆਂ ਵਿਚ ਸਭ ਤੋਂ ਪਹਿਲਾਂ ਸਥਾਨ ਹਾਸਿਲ ਕੀਤਾ।

ਏਸ਼ੀਆ ਭਰ ਵਿਚ ਗਾਂ ਬਣੀ ਚਰਚਾ ਦਾ ਕਾਰਨ, ਜਾਣੋ ਕਿਉਂ

ਪਰ ਹਰਪ੍ਰੀਤ ਹੁਣ ਦੁਬਾਰਾ ਚਰਚਾ ਦਾ ਵਿਸ਼ਾ ਬਣੇ ਹਨ। ਕਿਓਂ ਕਿ ਹਰਪ੍ਰੀਤ ਦੀ ਇਕ ਗਾਂ ਨੇ ਮੇਲੇ ਵਿਚ ਹੋਏ ਮੁਕਾਬਲੇ ਦੌਰਾਨ 70 ਦੁੱਧ ਦੇ ਕੇ ਅਤੇ ਫਾਰਮ ਵਿਚ 78 ਲੀਟਰ ਦੁੱਧ ਦੇ ਕੇ ਇਕ ਵੱਖਰਾ ਰਿਕਾਰਡ ਕਾਇਮ ਕੀਤਾ ਹੈ। ਗੱਲ ਬਾਤ ਕਰਨ ਤੇ ਹਰਪ੍ਰੀਤ ਨੇ ਦਸਿਆ ਕਿ ਉਹਨਾਂ ਵੱਲੋ ਗਾਵਾ ਦਾ ਰੱਖ ਰਖਾਵ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ।

ਏਸ਼ੀਆ ਭਰ ਵਿਚ ਗਾਂ ਬਣੀ ਚਰਚਾ ਦਾ ਕਾਰਨ, ਜਾਣੋ ਕਿਉਂ

ਉਥੇ ਹੀ ਉਨਾਂ ਦੀ ਖੁਰਾਕ ਵੀ ਵਧੀਆ ਕਿਸਮ ਦੀ ਦਿੱਤਾ ਜਾਦੀ ਹੈ ਜਿਵੇ ਕਿ ਤਾਰਾ ਕੰਪਨੀ ਦੀ ਫੀਡ ਇਸਤਮਾਲ ਕਰਦੇ ਹਨ ਜਿਸ ਨਾਲ ਦੁੱਧ ਵਿੱਚ ਤਾਂ ਰਿਕਾਰਡ ਤੋੜ ਵਾਧਾ ਹੋਇਆ ਹੀ ਨਾਲੇ ਗਾਵਾਂ ਦੀ ਸਿਹਤ ਵੀ ਬਣੀ ਰਹਿੰਦੀ ਹੈ ਜੋ ਕਿ ਬਹੁਤ ਜਰੂਰੀ ਹੈ।ਉਨਾਂ ਕਿਸਾਨਾ ਨੂੰ ਸਲਾਹ ਦਿੱਤੀ ਹੈ ਕਿ ਉਹ ਤਰੀਕੇ ਨਾਲ ਜੇਕਰ ਡੇਅਰੀ ਫਾਰਮਿੰਗ ਕਰਨਗੇ ਤਾ ਯਕੀਨਨ ਉਸ ਵਿੱਚ ਫਾਇਦਾ ਹੋਵੇਗਾ।

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...