Breaking News
Home / Uncategorized / education / ਜਾਣੋ, ਪੰਜਾਬ ਦੇ ਸਕੂਲ ਸਮਿਆਂ ਵਿਚ ਮੁੜ ਤਬਦੀਲੀ ਦੇ ਕਾਰਨ
ਜਾਣੋ, ਪੰਜਾਬ ਦੇ ਸਕੂਲ ਸਮਿਆਂ ਵਿਚ ਮੁੜ ਤਬਦੀਲੀ ਦੇ ਕਾਰਨ

ਜਾਣੋ, ਪੰਜਾਬ ਦੇ ਸਕੂਲ ਸਮਿਆਂ ਵਿਚ ਮੁੜ ਤਬਦੀਲੀ ਦੇ ਕਾਰਨ

ਠੰਡ ਦੇ ਵੱਧ ਰਹੇ ਕਹਿਰ ਦੇ ਕਾਰਨ ਪੰਜਾਬ ਵਿਚ ਸਕੂਲੀ ਬੱਚਿਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ। ਜਿਸ ਦੌਰਾਨ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਤਿੰਨ ਵਜੇ ਤੱਕ ਹੋਏਗਾ। ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ 3.30 ਵਜੇ ਤੱਕ ਹੋਏਗਾ। ਮਿਲੀ ਜਾਣਕਾਰੀ ਮੁਤਾਬਕ ਇਹ ਸਮਾਂ 15 ਜਨਵਰੀ ਤੱਕ ਲਾਗੂ ਰਹੇਗਾ ਤੇ ਸਕੂਲੀ ਵਿਦਿਆਰਥੀ ਇਸ ਸਮੇਂ ਅਨੁਸਾਰ ਹੀ ਸਕੂਲ ਆਉਣਗੇ।

ਜਾਣੋ, ਪੰਜਾਬ ਦੇ ਸਕੂਲ ਸਮਿਆਂ ਵਿਚ ਮੁੜ ਤਬਦੀਲੀ ਦੇ ਕਾਰਨ

ਮਿਲੀ ਜਾਣਕਾਰੀ ਅਨੁਸਾਰ 3 ਜਨਵਰੀ ਨੂੰ ਵਧੀ ਠੰਡ ਅਤੇ ਪਈ ਸੰਘਣੀ ਧੁੰਦ ਕਾਰਨ ਸਕੂਲਾਂ ਦੇ ਸਮਿਆਂ ਵਿਚ ਤਬਦੀਲੀ ਕੀਤੀ ਗਈ ਸੀ। ਪ੍ਰਾਇਮਰੀ ਸਕੂਲਾਂ ਦਾ ਸਮਾਂ ਬਦਲ ਕੇ 10 ਵਜੇ ਤੋਂ 4 ਵਜੇ ਤੱਕ ਕੀਤਾ ਗਿਆ ਸੀ ਅਤੇ ਬਾਕੀ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4.15 ਵਜੇ ਤੱਕ ਸੀ।

ਜਾਣੋ, ਪੰਜਾਬ ਦੇ ਸਕੂਲ ਸਮਿਆਂ ਵਿਚ ਮੁੜ ਤਬਦੀਲੀ ਦੇ ਕਾਰਨ

ਵਧੀ ਠੰਡ ਕਾਰਨ ਸਕੂਲੀ ਬੱਚਿਆਂ ਦਾ ਬਿਮਾਰ ਹੋਣ ਦਾ ਖਜਤਰਾ ਜਿਆਦਾ ਹੋਣ ਕਰਕੇ ਸਮਿਆਂ ਵਿਚ ਤਬਦੀਲੀ ਕੀਤੀ ਗਈ ਹੈ। ਸ਼ਾਮ ਸਵੇਰੇ ਬੱਚਿਆਂ ਨੂੰ ਲਿਜਾਣ ਅਤੇ ਛੱਡ ਕੇ ਆਉਣ ਵਿਚ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਹੈ ਅਤੇ ਕੋਹਰੇ ਕਾਰਨ ਦੁਰਘਟਨਾ ਹੋਣ ਦਾ ਵੀ ਦੱਰ ਰਹਿੰਦਾ ਹੈ।

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...