Breaking News
Home / Entertainment / Bollywood / ਦਿਲਜੀਤ ਦੋਸਾਂਝ ਨੇ ਆਪਣੇ ਜਨਮਦਿਨ ਤੇ ਫੈਨਸ ਨੂੰ ਦਿੱਤਾ ਇਹ ਤੋਹਫ਼ਾ
ਦਿਲਜੀਤ ਦੋਸਾਂਝ ਨੂੰ ਜਨਮਦਿਨ ਮੁਬਾਰਕ

ਦਿਲਜੀਤ ਦੋਸਾਂਝ ਨੇ ਆਪਣੇ ਜਨਮਦਿਨ ਤੇ ਫੈਨਸ ਨੂੰ ਦਿੱਤਾ ਇਹ ਤੋਹਫ਼ਾ

ਬਾਲੀਵੁੱਡ ਵਿਚ ਪੈਰ ਜਮਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ, ਉਹ ਵੀ ਤਦ ਜਦੋਂ ਤੁਸੀ ਹਿੰਦੀ ਭਾਸ਼ਾ ਦਾ ਇਸਤੇਮਾਲ ਨਾ ਕਰਨ ਵਾਲੇ ਹੋਵੋ। ਅੱਜ ਅਸੀ ਇਕ ਅਜਿਹੀ ਸ਼ਖਸੀਅਤ ਦੀ ਗੱਲ ਕਰਾਂਗੇ, ਜਿਨ੍ਹਾਂ ਦਾ ਹਿੰਦੀ ਤੋਂ ਦੂਰ – ਦੂਰ ਤੱਕ ਕੋਈ ਰਿਸ਼ਤਾ ਨਹੀਂ ਸੀ। ਬਾਵਜੂਦ ਇਸਦੇ ਉਨ੍ਹਾਂ ਨੇ ਨਾ ਸਿਰਫ ਬਾਲੀਵੁੱਡ ਵਿਚ ਕੰਮ ਕੀਤਾ ਜਦੋਂ ਕਿ ਆਪਣੀ ਇਕ ਵੱਖ ਪਹਿਚਾਣ ਬਣਾਕੇ ਸਾਬਤ ਕਰ ਦਿੱਤਾ ਕਿ ਕਾਮਯਾਬੀ ਲਈ ਭਾਸ਼ਾ ਜਾਂ ਸਟਾਇਲ ਜਰੂਰੀ ਨਹੀਂ ਹੁੰਦਾ। ਇਸ ਸ਼ਖਸਿਅਤ ਦਾ ਨਾਮ ਹੈ ਦਿਲਜੀਤ ਦੋਸਾਂਝ।

ਦਿਲਜੀਤ ਦੋਸਾਂਝ ਨੂੰ ਜਨਮਦਿਨ ਮੁਬਾਰਕ

ਸ਼ੌਹਰਤ ਦੇ ਧਨੀ ਦਿਲਜੀਤ ਦਾ ਜਨਮ 6 ਜਨਵਰੀ 1984 ਨੂੰ ਜਲੰਧਰ ਦੇ ਦੋਸਾਂਝ ਕਲਾਂ ਵਿਚ ਇਕ ਸਿੱਖ ਪਰਿਵਾਰ ਵਿਚ ਹੋਇਆ ਸੀ। ਪਿਤਾ ਪੰਜਾਬ ਰੋਡਵੇਜ ਵਿਚ ਨੌਕਰੀ ਕਰਦੇ ਸਨ। ਦਿਲਜੀਤ ਨੇ ਸ਼ੁਰੂਆਤੀ ਪਡ਼ਾਈ ਜਲੰਧਰ ਵਿਚ ਕੀਤੀ, ਇਸਦੇ ਬਾਅਦ ਉਹ ਪੰਜਾਬ ਦੇ ਲੁਧਿਆਣਾ ਵਿਚ ਸ਼ਿਫਟ ਹੋ ਗਏ।

ਦਿਲਜੀਤ ਦੋਸਾਂਝ ਨੂੰ ਜਨਮਦਿਨ ਮੁਬਾਰਕ

ਸਕੂਲੀ ਦਿਨਾਂ ਤੋਂ ਹੀ ਦਿਲਜੀਤ ਨੂੰ ਗਾਉਣ ਦਾ ਬਹੁਤ ਸ਼ੋਕੀਨ ਸਕੂਲ ਵਿਚ ਸਟੇਜ ਪਰਫੋਰਮੈਂਸ ਦਿੰਦੇ ਸਨ ਅਤੇ ਸਥਾਨਿਕ ਗੁਰਦੁਆਰਿਆਂ ਵਿਚ ਕੀਰਤਨ ਕਰਦੇ ਸਨ। 2003 ਵਿਚ ਦਿਲਜੀਤ ਨੇ ਆਪਣੀ ਪਹਿਲੀ ਐਲਬਮ ‘ਇਸ਼ਕ ਦਾ ਉਡ਼ਾ ਆਡ਼ਾ’ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਕਾਫੀ ਸ਼ੋਹਰਤ ਖੱਟੀ ਸੀ। ਜਿਸ ਮਗਰੋਂ ਦਿਲਜੀਤ ਅਨੇਕਾਂ ਹਿੱਟ ਗਾਣੇ ਆਪਣੇ ਸਰੋਤਿਆਂ ਨੂੰ ਦਿੱਤੇ। ਆਪਣੀ ਗਾਇਕੀ ਨਾਲ ਦਿਲਜੀਤ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੀ ਹੈ। ਨਾਲ ਹੀ ਦਿਲਜੀਤ ਨੇ ਆਪਣੀ ਅਦਾਕਾਰੀ ਨਾਲ ਵੀ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ ਪੰਜਾਬੀ ਫਿਲਮ ਇੰਡਸਟਰੀ ਵਿਚ ਵੀ ਦਿਲਜੀਤ ਨੇ ਆਪਣੀ ਅਦਾਕਾਰੀ ਨਾਲ ਲੋਹਾ ਮਨਵਾਇਆ। ਪੋਲੀਵੁਡ ਨੂੰ ਦਿਲਜੀਤ ਨੇ ਜੱਟ ਐਂਡ ਜੂਲੀਅਟ , ਪੰਜਾਬ 1984 ਅਤੇ ਸਰਦਾਰ ਜੀ ਵਰਗੀਆਂ ਅਨੇਕਾਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

ਦਿਲਜੀਤ ਦੋਸਾਂਝ ਨੂੰ ਜਨਮਦਿਨ ਮੁਬਾਰਕ

ਜੇਕਰ ਗੱਲ ਕਰੀਯੀਏ ਉਹਨਾਂ ਦੇ ਹਿੰਦੀ ਫਿਲਮ ਕੈਰੀਅਰ ਦੀ ਤਾਂ ਦਿਲਜੀਤ ਇਸ ਮਾਮਲੇ ਵਿਚ ਵੀ ਕਿਸੇ ਤੋਂ ਪਿਛੇ ਨਹੀਂ ਹਨ। 2011 ਵਿਚ ਬਾਲੀਵੁੱਡ ਵਿਚ ਉਡਤਾ ਪੰਜਾਬ ਨਾਲ ਮਾਰੀ ਐਂਟਰੀ ਤੋਂ ਬਾਅਦ ਹਿੰਦੀ ਸਿਨੇਮਾ ਵਿਚ ਵੀ ਦਿਲਜੀਤ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗੇ ਸਨ। ਇਸ ਫਿਲਮ ਵਿਚ ਬਿਹਤਰ ਅਦਾਕਾਰੀ ਲਈ ਦਿਲਜੀਤ ਨੂੰ ਫਿਲਮਫੇਅਰ ਅਵਾਰਡ ਫਾਰ ਬੈਸਟ ਮੇਲ ਡੈਬਿਊ ਨਾਲ ਵੀ ਨਵਾਜਿਆ ਜਾ ਚੁੱਕਿਆ ਹੈ। ਮਹਾਨਾਇਕ ਅਮਿਤਾਭ ਬੱਚਨ ਵੀ ਦਿਲਜੀਤ ਦੀ ਐਕਟਿੰਗ ਦਾ ਲੋਹਾ ਮੰਨ ਚੁੱਕੇ ਹਨ ਅਤੇ ਉਹਨਾਂ ਨੇ ਇਸ ਫਿਲਮ ਵਿਚ ਐਕਟਿੰਗ ਲਈ ਤਾਰੀਫ ਵੀ ਕੀਤੀ ਸੀ। ਇਸਦੇ ਬਾਅਦ ਦਿਲਜੀਤ ਨੇ ਪਿੱਛੇ ਮੁਡ਼ ਕੇ ਨਹੀਂ ਵੇਖਿਆ। ਵੇਖਦੇ ਹੀ ਵੇਖਦੇ ਉਹ ਨੌਜਵਾਨਾਂ ਦੇ ਪਸੰਦੀਦਾ ਗਾਇਕ ਬਣ ਗਏ। ਲੋਕ ਉਨ੍ਹਾਂ ਦੇ ਸਟਾਇਲ ਨੂੰ ਕਾਪੀ ਕਰਨ ਲੱਗੇ। ਅੱਜ ਉਹਨਾਂ ਦੇ ਜਨਮ ਦਿਨ ਤੇ ਚੜ੍ਹਦੀਕਲਾ ਟਾਈਮ ਟੀਵੀ ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੀ ਹੈ।

ਦਿਲਜੀਤ ਦੋਸਾਂਝ ਨੂੰ ਜਨਮਦਿਨ ਮੁਬਾਰਕ

ਅੱਜ ਦਿਲਜੀਤ ਨੇ ਆਪਣੇ ਫੈਨਸ ਨੂੰ ਇਕ ਹੋਰ ਨਵਾਂ ਗਾਣਾ ਠੱਗ ਲਾਈਫ ਆਪਣੇ ਸਰੋਤਿਆਂ ਨੂੰ ਤੋਹਫੇ ਵੱਜੋਂ ਦਿੱਤਾ ਹੈ। ਇਸ ਗਾਣੇ ਨੂੰ ਡਾਇਰੈਕਟ ਕੀਤਾ ਹੈ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਅਤੇ ਗਾਣੇ ਵਿਚ ਬਤੋਰ ਮੋਡਲ ਕੱਮ ਕੀਤਾ ਹੈ ਬਠਿੰਡਾ ਦੀ ਅਵੇਰਾ ਸਿੰਘ ਮਸੋਨ ਨੇ। ਇਸ ਗਾਣੇ ਨੂੰ ਦੇ ਬੋਲ ਰਣਬੀਰ ਸਿੰਘ ਨੇ ਅਤੇ ਮਿਊਜ਼ਿਕ ਦਿੱਤਾ ਹੈ ਜਤਿੰਦਰ ਸ਼ਾਹ ਨੇ ।

ਉਮੀਦ ਕਰਦੇ ਹਾਂ ਦਿਲਜੀਤ ਵੱਲੋ ਆਪਣੇ ਫੈਨਸ ਨੂੰ ਦਿੱਤਾ ਇਹ ਤੋਹਫ਼ਾ ਖੂਬ ਪਸੰਦ ਆਵੇਗਾ ਅਤੇ ਚੜ੍ਹਦੀਕਲਾ ਦੀ ਸਾਰੀ ਟੀਮ ਵੱਲੋ ਉਹਨਾਂ ਨੂੰ ਇਕ ਵਾਰ ਫਿਰ ਤੋਂ ਜਨਮਦਿਨ ਦੀਆਂ ਮੁਬਾਰਕਾਂ ਦਿੰਦੀ ਹੈ ਅਤੇ ਦੁਆ ਕਰਦੇ ਹਮੇਸ਼ਾ ਤਰੱਕੀਆਂ ਵਿਚ ਰਹਿਣ ਅਤੇ ਆਪਣੇ ਸਰੋਤਿਆਂ ਦਾ ਇਸੇ ਤਰਾਂ ਮਨੋਰੰਜਨ ਕਰਦੇ ਰਹਿਣ

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...