Breaking News
Home / Featured / Crime / ਪਟਿਆਲਾ ਵਿਚ 881 ਬਕਸੇ ਨਜ਼ਾਇਜ਼ ਦਾਰੂ ਸਮੇਤ ਇਕ ਕਾਬੂ
ਪਟਿਆਲਾ ਵਿਚ 881 ਬਕਸੇ ਨਜ਼ਾਇਜ਼ ਦਾਰੂ ਸਮੇਤ ਇਕ ਕਾਬੂ

ਪਟਿਆਲਾ ਵਿਚ 881 ਬਕਸੇ ਨਜ਼ਾਇਜ਼ ਦਾਰੂ ਸਮੇਤ ਇਕ ਕਾਬੂ

ਪਟਿਆਲਾ ਵਿਚ 881 ਬਕਸੇ ਨਜ਼ਾਇਜ਼ ਦਾਰੂ ਸਮੇਤ ਇਕ ਕਾਬੂ

ਪਟਿਆਲਾ : ਪੰਜਾਬ ਸਰਕਾਰ ਵੱਲੋ ਚਲਾਈ ਗਈ ਨਸ਼ਾ ਮੁਕਤੀ ਦੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਪਟਿਆਲਾ ਪੁਲਿਸ ਨੇ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਪਟਿਆਲਾ-ਚੀਕਾ ਰੋਡ ਤੇ ਨਾਕਾ ਬੰਦੀ ਕਰਕੇ ਇਕ ਟਰੱਕ ਵਿੱਚੋ 881 ਬਕਸੇ, ਜਾਣੀ ਕਿ 10572 ਬੋਤਲਾਂ ਭਾਰਤ ਵਿਚ ਬਣਾਈ ਜਾਂਦੀ ਅੰਗਰੇਜ਼ੀ ਦਾਰੂ ਦੇ ਜ਼ਬਤ ਕੀਤੇ ਹਨ।

ਪਟਿਆਲਾ ਵਿਚ 881 ਬਕਸੇ ਨਜ਼ਾਇਜ਼ ਦਾਰੂ ਸਮੇਤ ਇਕ ਕਾਬੂ

ਪਟਿਆਲਾ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਗੱਲ ਬਾਤ ਕਰਦਿਆਂ ਦਸਿਆ ਕਿ ਅਰੁਣਾਚਲ ਪ੍ਰਦੇਸ਼ ਵਿਚ ਬਣਾਈ ਜਾਂਦੀ ਦਾਰੂ, ਗੈਰ ਕਾਨੂੰਨੀ ਤਰੀਕੇ ਨਾਲ ਪੰਜਾਬ ਵਿਚ ਲਿਆਂਦੀ ਜਾ ਰਹੀ ਸੀ। ਜ਼ਬਤ ਕੀਤੀ 10572 ਬੋਤਲਾਂ ਵਿੱਚੋ 9528 ਬੋਤਲਾਂ ਰੋਮੀਓ ਕ੍ਰੇਜ਼ੀ ਰਮ ਦੀਆਂ, 468 ਬੋਤਲਾਂ ਰਾਇਲ ਸਟੈਗ ,336 ਆਲ ਸੀਜ਼ਨ ਅਤੇ 240 ਇੰਪੀਰੀਅਲ ਬਲੁ ਦੀਆ ਹਨ।

ਪਟਿਆਲਾ ਵਿਚ 881 ਬਕਸੇ ਨਜ਼ਾਇਜ਼ ਦਾਰੂ ਸਮੇਤ ਇਕ ਕਾਬੂ

ਪੁਲਿਸ ਨੇ ਨਜ਼ਾਇਜ਼ ਦਾਰੂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਐਕਸਾਈਜ਼ ਐਕਟ ਅਧੀਨ ਦੋਸ਼ੀ ਉਪਰ ਕੇਸ ਰਜਿਸਟਰ ਕਰ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...