Breaking News
Home / Featured / Crime / ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਸਾਲੇ ਨੇ ਆਪਣੇ ਜੀਜੇ ਦਾ ਕੀਤਾ ਕਤਲ
ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਸਾਲੇ ਨੇ ਆਪਣੇ ਜੀਜੇ ਦਾ ਕੀਤਾ ਕਤਲ

ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਸਾਲੇ ਨੇ ਆਪਣੇ ਜੀਜੇ ਦਾ ਕੀਤਾ ਕਤਲ

ਪੰਜਾਬ ਵਿਚ ਕੁਝ ਦਿਨ ਪਹਿਲਾ ਹੋਈਆਂ ਪੰਚਾਇਤੀ ਚੋਣਾਂ ਵਿਚ ਅੰਮ੍ਰਿਤਸਰ ਦੇ ਜੰਡਿਆਲਾ ਪਿੰਡ ਵਿਖੇ ਇਕ ਕਤਲ ਹੋਇਆ ਸੀ ਜੋ ਕਿ ਵਿਰੋਧੀ ਪਾਰਟੀ ਦੁਆਰਾ ਕੀਤਾ ਦਸਿਆ ਜਾ ਰਿਹਾ ਸੀ ਪਰ ਅੱਜ ਪੁਲਿਸ ਨੇ ਇਸ ਮਾਮਲੇ ਦੀ ਗੁਥੀ ਨੂੰ ਸੁਲਝਾ ਮ੍ਰਿਤਕ ਦੇ ਜੀਜੇ ਨੂੰ ਹੀ ਹਿਰਾਸਤ ਵਿਚ ਲੈ ਲਿਆ ਹੈ।

ਪੰਚਾਇਤੀ ਚੋਣਾਂ ਦੌਰਾਨ ਹੋਏ ਕਤਲ ਦੀ ਗੁਥੀ ਪੰਜਾਬ ਪੁਲਿਸ ਨੇ ਸੁਲਝਾ ਲਈ ਹੈ ਜਿਸ ਵਿਚ 3 ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੇ ਜੀਜਾ ਜਸਮੇਰ ਸਿੰਘ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੈ ਉਸਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦੇ ਮੁਤਾਬਕ ਜਸਮੇਰ ਸਿੰਘ ਦੀ ਧਰਮ ਪਤਨੀ ਈਸ਼ਵਰ ਸਰਪੰਚੀ ਇਹ ਚੋਣ ਲੜ ਰਹੀ ਸੀ ਜਿਸ ਦੀ ਜਿੱਤ ਵਾਸਤੇ ਉਸਨੇ ਆਪਣੇ ਜੀਜੇ ਦਾ ਹੀ ਕਤਲ ਕਰ ਦਿਤਾ।

ਐਸ ਐਸ ਪੀ ਪਰਮਪਾਲ ਸਿੰਘ ਨੇ ਦਸਿਆ ਕਿ ਜਦੋ ਉਹ ਘਟਨਾਸਥਲ ਤੇ ਪਹੁੰਚੇ ਉਸਦੇ ਪਿੱਛੋਂ ਹੀ ਸ਼ੱਕ ਹੋਣ ਤੇ ਓਹਨਾ ਨੇ ਨਾਲ ਦੇ ਨਾਲ ਹੀ ਜਾਂਚ ਸ਼ੁਰੂ ਕਰ ਦਿਤੀ ਤੇ ਖੂਨੀ ਉਸਦਾ ਸਾਲਾਂ ਹੀ ਨਿਕਲਿਆ ਤੇ ਪੁਲਿਸ ਨੇ ਇਹ ਵੀ ਦਸਿਆ ਕਿ ਓਹਨਾ ਦੋਨਾਂ ਵਿਚ ਪਹਿਲਾਂ ਤੋਂ ਰੰਜਿਸ਼ ਚਲਦੀ ਆ ਰਹੀ ਹੈ ਤੇ 1991 ਵਿਚ ਵੀ ਮਰਨ ਵਾਲੇ ਵਿਅਕਤੀ ਦੇ ਦੁਆਰਾ ਆਪਣੇ ਸਾਲੇ ਦੇ ਭਰਾ ਨੂੰ ਪੁਲਿਸ ਨੂੰ ਗਿਰਫ਼ਤਾਰ ਕਰਾਇਆ ਸੀ ਜੋ ਕਿ ਪੁਲਿਸ ਐਨਕਾਊਂਟਰ ਵਿਚ ਮਾਰਿਆ ਗਿਆ ਸੀ ਤੇ ਇਸੀ ਪੁਰਾਣੀ ਰੰਜਿਸ਼ ਦੇ ਚਲਦੇ ਉਸ ਵਿਅਕਤੀ ਨੇ ਆਪਣੇ ਜੀਜੇ ਦਾ ਕਤਲ ਕੀਤਾ ਸੀ। ਪੁਲਿਸ ਨੇ ਹੁਣ ਤਿਨਾ ਆਰੋਪੀਆਂ ਨੂੰ ਹਿਰਾਸਤ ਵਿਚ ਲੈ ਤੇ ਕੋਰਟ ਭੇਜ ਕੇ ਰਿਮਾਂਡ ਹਾਸਲ ਕਰ ਰਹੇ ਹਨ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...