Breaking News
Home / Breaking News / ਆਈ.ਪੀ.ਐਲ. ਆਪਣੇ ਸਮੇਂ ਤੋਂ ਕੁੱਝ ਦਿਨ ਪਹਿਲਾ ਭਾਰਤ ਵਿੱਚ ਹੀ ਹੋਏਗਾ

ਆਈ.ਪੀ.ਐਲ. ਆਪਣੇ ਸਮੇਂ ਤੋਂ ਕੁੱਝ ਦਿਨ ਪਹਿਲਾ ਭਾਰਤ ਵਿੱਚ ਹੀ ਹੋਏਗਾ

ਨਵੀਂ ਦਿੱਲੀ, 8 ਜਨਵਰੀ – ਇਸ ਸਾਲ ਆਈ.ਪੀ.ਐਸ. ਆਪਣੇ ਸਮੇਂ ਤੋਂ ਕੁੱਝ ਦਿਨ ਪਹਿਲਾ 23 ਮਾਰਚ ਤੋਂ ਸ਼ੁਰੂ ਹੋਵੇਗਾ ਤੇ ਭਾਰਤ ਵਿਚ ਹੀ ਹੋਵੇਗਾ। ਇਸ ਸਬੰਧ ਵਿਚ ਕਮੇਟੀ ਆਫ਼ ਐਡਮੀਨਿਸਟਰੇਟਰਸ (ਸੀ.ਓ.ਏ) ਵੱਲੋਂ ਅੱਜ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾ ਅਟਕਲਾਂ ਸਨ ਕਿ ਆਮ ਚੋਣਾਂ ਦੀਆਂ ਤਰੀਕਾਂ ਨਾਲ ਟਕਰਾਅ ਦੇ ਚੱਲਦਿਆਂ ਆਈ.ਪੀ.ਐਲ. ਦੇਸ਼ ਤੋਂ ਬਾਹਰ ਹੋ ਸਕਦਾ ਹੈ। ਆਈ.ਪੀ.ਐਲ. ਆਮ ਤੌਰ ‘ਤੇ ਅਪ੍ਰੈਲ ‘ਚ ਸ਼ੁਰੂ ਹੁੰਦਾ ਹੈ। ਉਥੇ ਹੀ ਇਸ ਸਾਲ 30 ਮਈ ਤੋਂ ਇੰਗਲੈਂਡ ਵਿਚ ਇਕ ਦਿਨਾਂ ਵਿਸ਼ਵ ਕੱਪ ਹੋ ਰਿਹਾ ਹੈ। ਇਕ ਸਮਝੌਤੇ ਤਹਿਤ ਆਈ.ਪੀ.ਐਲ. ਤੇ ਭਾਰਤ ਦੀ ਸ਼ਮੂਲੀਅਤ ਵਾਲੇ ਕਿਸੇ ਵੀ ਅੰਤਰਰਾਸ਼ਟਰੀ ਮੁਕਾਬਲੇ ਵਿਚਕਾਰ 15 ਦਿਨ ਦਾ ਵਕਫ਼ਾ ਲੋੜੀਂਦਾ ਹੈ।

About Time TV

Check Also

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ, ਹੇਠ ਦੇਖੋ। Post Views: 76