Breaking News
Home / Breaking News / ਦੇਖੋ, ਸੁਖਪਾਲ ਖਹਿਰਾ ਨਵੀਂ ਪਾਰਟੀ ਦਾ ਨਾਮ, ‘ਤੇ ਕੀ ਹੋਣਗੇ ਏਜੰਡੇ ?

ਦੇਖੋ, ਸੁਖਪਾਲ ਖਹਿਰਾ ਨਵੀਂ ਪਾਰਟੀ ਦਾ ਨਾਮ, ‘ਤੇ ਕੀ ਹੋਣਗੇ ਏਜੰਡੇ ?

ਚੰਡੀਗੜ੍ਹ, 8 ਜਨਵਰੀ 2019 – ਆਮ ਆਦਮੀ ਪਾਰਟੀ ਨਾਲੋਂ ਵੱਖ ਹੋਏ ਸੁਖਪਾਲ ਖਹਿਰਾ ਨੇ ਅੱਜ ਆਪਣੀ ਨਵੀਂ ਪਾਰਟੀ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਖਹਿਰਾ ਨੇ ਨਵੀਂ ਪਾਰਟੀ ‘ਪੰਜਾਬੀ ਏਕਤਾ ਪਾਰਟੀ’ ਦੇ ਨਾਮ ‘ਤੇ ਬਣਾਈ ਹੈ। ਖਹਿਰਾ ਇਸ ਨਵੀਂ ਪਾਰਟੀ ਦੇ ਪ੍ਰਧਾਨ ਬਣਾਏ ਗਏ ਹਨ। ਇਸ ਮੌਕੇ ਆਪਣੀ ਨਵੀਂ ਪਾਰਟੀ ਦੀ ਘੁੰਡ ਚੁਕਾਈ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ‘ਪੰਜਾਬੀ ਏਕਤਾ ਪਾਰਟੀ’ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਪੰਜਾਬੀਆਂ ਦੇ ਮੁੱਦਿਆਂ ਨੂੰ ਬਿਨਾ ਕਿਸੇ ਸਿਆਸਤ ਤੇ ਸਵਾਰਥ ਦੇ ਚੁੱਕੇਗੀ।

ਖਹਿਰਾ ਦੇ ਇਸ ਨਵੀਂ ਪਾਰਟੀ ਦੇ ਉਦਘਾਟਨੀ ਸਮਾਗਮ ‘ਚ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਖਰੜ ਤੋ ਵਿਧਾਇਕ ਕੰਵਰ ਸੰਧੂ, ਵਿਧਾਇਕ ਜਗਦੇਵ ਸਿੰਘ ਕਮਾਲੂ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਵਿਧਾਇਕ ਪ੍ਰਿਮਲ ਸਿੰਘ ਖਾਲਸਾ, ਵਿਧਾਇਕ ਬਲਦੇਵ ਸਿੰਘ ਜੈਤੋ, ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਹੋਰ ਪਾਰਟੀ ਆਗੂ ਹਾਜ਼ਰ ਸਨ।

ਖਹਿਰਾ ਨੇ ਆਪਣੀ ਇਸ ਨਵੀਂ ਪਾਰਟੀ ਦੇ ਕੁਝ ਅਜੰਡੇ ਗਿਣਵਾਏ। ਕੀ ਹਨ ਉਹ ਅਜੰਡੇ ? ਪੜ੍ਹੋ ਹੇਠਾਂ :-
– ਕਿਸਾਨਾਂ ਦੀ ਆਤਮਹੱਤਿਆ ਤੇ ਕਰਜ਼ੇ ਦਾ ਹੱਲ ਲੱਭਾਂਗੇ
– ਕਿਸਨਾਂ ਨੂੰ ਸਬਸਿਡੀ ਕੈਸ਼ ਟ੍ਰਾਂਸਫਰ ਹੋਣੀ ਚਾਹੀਦੀ ਹੈ।
– ਕਿਸਾਨਾਂ ਦਾ ਵਿਆਜ਼ 50 ਫੀਸਦ ਘੱਟ ਕਰਨ ਦੀ ਕੋਸ਼ਿਸ਼।
– ਕਾਨਫਲਿਕਟ ਆਫ ਇੰਟਰਸਟ ਕਾਨੂੰਨ ਲਿਆਵਾਂਗੇ।
– ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜ ਲਵਾਂਗੇ ਸਾਹ।
– ਬੱਸ ਮਾਫੀਆ ‘ਤੇ ਨਕੇਲ ਕਸੀ ਜਾਵੇਗੀ
– ਸਿੱਖਿਆ ਅਤੇ ਸਿਹਤ ਖੇਤਰ ਨੂੰ ਕਰਾਂਗੇ ਮਜਬੂਤ
– ਮਾਈਨਿੰਗ ਨੂੰ ਸਿਆਸੀ ਚੁੰਗਲ ‘ਚੋਂ ਕੱਢਾਂਗੇ ਬਾਹਰ
– ਗਰੀਬ ਪਰਿਵਾਰਾਂ ਨੂੰ ਸਿਹਤ ਸਹੂਲਤਾਂ, ਸਿੱਖਿਆ ਤੇ ਆਪਣਾ ਮਕਾਨ ਦੇਣ ਦੀ ਸਹੂਲਤ ਮੁਹੱਈਆ ਕਰਾਵਾਂਗੇ।
– ਪੰਜਾਬ ਦੇ ਲੋਕਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵਾਂਗੇ।
– ਕਾਮਿਆਂ ਤੇ ਪੈਂਸ਼ਨਰਾਂ ਦੇ ਪੂਰੇ ਬਕਾਏ ਦਿਵਾਵਾਂਗੇ।
– ਪੰਚਾਂ ਤੇ ਸਰਪੰਚਾਂ ਨੂੰ ਪੂਰੇ ਅਧਿਕਾਰ ਦੇਵਾਂਗੇ।

ਖਹਿਰਾ ਨੇ ਅਖੀਰ ‘ਚ ਬੋਲਦਿਆਂ ਕਿਹਾ ਕਿ. ” ਜੇ ਮੈਨੀਫੈਸਟੋ ‘ਚ ਕੀਤੇ ਵਾਅਦਿਆਂ ਨੂੰ ਨਹੀਂ ਪੂਰਾ ਕੀਤਾ ਤਾਂ ਅਸੀਂ ਖੁਦ ਰਾਸ਼ਟਰਪਤੀ ਨੂੰ ਚਿੱਠੀ ਲਿਖਾਂਗੇ ਕਿ ਸਾਡੀ ਪਾਰਟੀ ਨੂੰ ਰੱਦ ਕਰ ਦਿੳ।”

About Time TV

Check Also

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ, ਹੇਠ ਦੇਖੋ। Post Views: 76