Breaking News
Home / Breaking News / ਪ੍ਰੋਫੈਸਰ ਪੰਡਿਤਰਾਓ ਧਰੇਨਵਰ ਨੇ ਇਕ ਵਾਰ ਫਿਰ ਪੰਜਾਬੀ ਭਾਸ਼ਾ ਦਾ ਮੁੱਦਾ ਚੁਕਿਆ

ਪ੍ਰੋਫੈਸਰ ਪੰਡਿਤਰਾਓ ਧਰੇਨਵਰ ਨੇ ਇਕ ਵਾਰ ਫਿਰ ਪੰਜਾਬੀ ਭਾਸ਼ਾ ਦਾ ਮੁੱਦਾ ਚੁਕਿਆ

ਪੰਜਾਬ ਵਿਚ ਲੱਚਰ ਗਾਇਕੀ ਅਤੇ ਹਥਿਆਰਾਂ ਵਾਲੇ ਗੀਤਾਂ ਦਾ ਮੁੱਦਾ ਚੁੱਕਣ ਵਾਲੇ ਕਰਨਾਟਕਾ ਦੇ ਜੰਮਪਲ ਅਤੇ ਚੰਡੀਗੜ੍ਹ ਗੌਰਮਿੰਟ ਕਾਲਜ ਵਿਚ ਬਤੌਰ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਨੇ ਇਕ ਵਾਰ ਫੇਰ ਪੰਜਾਬੀ ਭਾਸ਼ਾ ਦੇ ਵਿਚ ਲਿਖੇ ਗਏ ਸਾਈਨ ਬੋਰਡ ਦਾ ਮੁੱਦਾ ਚੁਕਿਆ ਹੈ,
ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪ੍ਰਸ਼ਾਰ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖਿਲਾਫ ਪੰਡਿਤਰਾਓ ਧਰੇਨਵਰ ਨੇ ਆਪਣਾ ਮੋਰਚਾ ਖੋਲਿਆ ਹੈ ਪੰਜਾਬੀ ਯੂਨੀਵਰਸਿਟੀ ਵਿਚ ਲਗੇ ਸਾਈਨ ਬੋਰਡ ਜੋ ਕਿ ਅੰਗਰੇਜ਼ੀ ਵਿਚ ਲਿਖੇ ਗਏ ਹਨ ਤੇ ਉਹੀ ਪੰਜਾਬੀ ਵਿਚ ਹਨ ਜਿਸ ਵਿਚ ਉਹਨਾਂ ਕਾਫੀ ਗ਼ਲਤੀਆਂ ਕਢੀਆਂ ਹਨ ਉਹਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲਗੇ ਸਾਰੇ ਸਈਨ ਬੋਰਡ,ਫੱਟੀ ਨਿਸ਼ਾਨ ਬੋਰਡਾਂ ਉਤੇ ਪੰਜਾਬੀ ਵਿਚ ਤਰਜ਼ਮਾ ਕਰਕੇ ਸੁੱਧ ਪੰਜਾਬੀ ਵਿਚ ਲਿਖੇ ਜਾਣ,ਕਿਉਂਕਿ ਯੂਨੀਵਰਸਿਟੀ ਦਾ ਮੁੱਖ ਮਕਸਦ ਸੁੱਧ ਪੰਜਾਬੀ ਭਾਸ਼ਾ ਨੂੰ ਜਿਉਂਦਾ ਰੱਖਣਾ ਹੈ।ਓਹਨਾ ਕਿਹਾ ਕਿ ਯੂਨੀਵਰਸਿਟੀ ਵਿਚ ਕਈ ਸਈਨ ਬੋਰਡ ਉਤੇ ਬਿਨਾਂ ਤਰਜ਼ਮਾ ਕਰਕੇ ਅੰਗਰੇਜ਼ੀ ਸ਼ਬਦਾਵਲੀ ਨੂੰ ਪੰਜਾਬੀ ਵਿਚ ਲਿਿਖਆ ਗਿਆ ਹੈ ਜੋ ਨਾ ਸਿਰਫ ਸੱਚੇ ਪੰਜਾਬੀ ਪ੍ਰੇਮੀ ਦੇ ਦਿਲ ਨੂੰ ਗਹਿਰੀ ਚੋਟ ਪਹੁਚਾਉਦਾ ਹੈ ਬਲਕਿ ਪੰਜਾਬੀ ਭਾਸ਼ਾ ਐਕਟ ਦੀ ਘੋਰ ਉਲੰਗਣਾ ਵੀ ਕਰ ਰਿਹਾ,ਨਾਲ ਹੀ ਓਹਨਾ ਪੰਜਾਬੀ ਯੂਨੀਵਰਸਿਟੀ ਨੂੰ ਕਿਹਾ ਕਿ ਜੇਕਰ ਇਹ ਸਈਨ ਬੋਰਡ ਠੀਕ ਕਰਨ ਲਈ ਉਹਨਾਂ ਕੋਲ ਫੰਡਾਂ ਦੀ ਕਮੀ ਹੈ ਤਾਂ ਉਹ ਆਪਣੀ ਕਮਾਈ ਵਿਚੋਂ ਇਸ ਸੁਭ ਕੰਮ ਨੂੰ ਕਰਵਉਣ ਲਈ ਮਦਦ ਕਰਨ ਲਈ ਤਿਆਰ ਹਨ ਤੇ ਉਹ ਅੱਜ ਇਸ ਸ਼ੁਭ ਕਾਰਜ ਨੂੰ ਆਰੰਭ ਕਰਵਉਣ ਲਈ ਆਪਣੀ ਕਮਾਈ ਵਿਚੋਂ 10,000 ਦਾ ਚੈਕ ਵੀ ਪੰਜਾਬੀ ਯੂਨੀਵਰਸਿਟੀ ਨੂੰ ਦੇਣਗੇ।ਨਾਲ ਹੀ ਪੰਡਿਤਰਾਓ ਨੇ ਕਿਹਾ ਕਿ ਉਹ ਪੰਜਾਬ ਦੀ ਰੋਜ਼ੀ ਰੋਟੀ ਅਤੇ ਪੰਜਾਬ ਦਾ ਪਾਣੀ ਪੀਂਦੇ ਹਨ ਜਿਸ ਕਰਕੇ ਉਹ ਪੰਜਾਬੀ ਭਾਸ਼ਾ ਦੀ ਬੇਕਦਰੀ ਬੇਅਦਬੀ ਅਤੇ ਬੇਇਜ਼ਤੀ ਬਰਦਾਸ਼ਤ ਨਹੀਂ ਕਰ ਸਕਦੇ,
ਸੋ ਹੁਣ ਦੇਖਣਾ ਇਹ ਹੋਵੇਗਾ ਕਿ ਪੰਡਿਤਰਾਓ ਧਰੇਨਵਰ ਦੀ ਇਹ ਮੁਹਿੰਮ ਕਦੋ ਰੰਗ ਲਿਆਉਂਦੀ ਹੈ ਤੇ ਕਦੋਂ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਵਿਚ ਲਿਖੇ ਗਏ ਸਈਨ ਬੋਰਡਾਂ ਨੂੰ ਪੰਜਾਬੀ ਵਿਚ ਤਰਜ਼ਮਾ ਕਰਕੇ ਸੁੱਧ ਪੰਜਾਬੀ ਵਿਚ ਲਿਖੇਗੀ ਇਹ ਆਉਣ ਵਾਲਾ ਸਮਾਂ ਹੀ ਦਸੇਗਾ

About Time TV

Check Also

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ Post Views: 54