Breaking News
Home / Business / ਮੋਦੀ ਸਰਕਾਰ ਵੱਲੋ 31 ਜਨਵਰੀ ਨੂੰ ਬੱਜਟ ਸੈਸ਼ਨ
ਮੋਦੀ ਸਰਕਾਰ ਵੱਲੋ 31 ਜਨਵਰੀ ਨੂੰ ਬੱਜਟ ਸੈਸ਼ਨ

ਮੋਦੀ ਸਰਕਾਰ ਵੱਲੋ 31 ਜਨਵਰੀ ਨੂੰ ਬੱਜਟ ਸੈਸ਼ਨ

ਮੋਦੀ ਸਰਕਾਰ ਦਾ 5 ਸਾਲ ਦਾ ਕਾਰਜਕਾਲ ਪੂਰਾ ਹੋਣ ਹੀ ਵਾਲਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਜਨਵਰੀ ਨੂੰ ਆਪਣੇ ਬੱਜਟ ਸੈਸ਼ਨ ਦੇ ਪਹਿਲੇ ਸੈਸ਼ਨ ਦੇ ਪਹਿਲੇ ਦਿਨ ਦਾ ਐਲਾਨ ਕੀਤਾ ਹੈ। ਇਹ ਬੱਜਟ ਸੈਸ਼ਨ 13 ਫਰਵੀ ਤਕ ਚਲਾਏ ਜਾਣ ਦੀ ਖਬਰ ਸਾਹਮਣੇ ਆਈ ਹੈ। CCPA ਦੀ ਬੈਠਕ ਵਿਚ ਲਏ ਗਏ ਫੈਸਲੇ ਨਾਲ ਵਿੱਤ ਮੰਤਰੀ ਅਰੁਣ ਜੇਤਲੀ ਨੇ ਵਿੱਤੀ ਸਾਲ 2019 ਦੇ ਆਖਰੀ ਬਜਟ ਨੂੰ 1 ਫਰਵਰੀ ਨੂੰ ਪੇਸ਼ ਕਰਨਗੇ। ਵਿੱਤ ਮੰਤਰਾਲਾ 2019 ਲਈ ਅੰਤਰਿਮ ਬਜਟ ਤਿਆਰ ਕਰਨ ਦਾ ਕੰਮ ਪਹਿਲਾਂ ਤੋਂ ਹੀ ਸ਼ੁਰੂ ਕਰ ਚੁੱਕਾ ਹੈ। ਮੰਤਰਾਲਾ ਬਜਟ ਭਾਸ਼ਣ ਲਈ ਪਹਿਲਾਂ ਵੀ ਵੱਖ-ਵੱਖ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਆਪਣੀ ਸਲਾਹ ਦੇਣ ਲਈ ਕਹਿ ਚੁੱਕਾ ਹੈ। ਸਾਲ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੀ ਵਰਤਮਾਨ ਰਾਜਗ ਸਰਕਾਰ ਦਾ ਇਹ ਆਖਰੀ ਸਾਲ ਹੈ।

ਮੋਦੀ ਸਰਕਾਰ ਵੱਲੋ 31 ਜਨਵਰੀ ਨੂੰ ਬੱਜਟ ਸੈਸ਼ਨ

13 ਫਰਵਰੀ ਤੱਕ ਚਲਣ ਵਾਲੇ ਇਸ ਬੱਜਟ ਦੇ ਪਹਿਲੇ ਸੈਸ਼ਨ ਵਿਚ ਬੱਜਟ ਨੂੰ ਵਿੱਤ ਮੰਤਰੀ ਅਰੁਣ ਜੇਤਲੀ 1 ਫਰਵਰੀ 2019 ਨੂੰ ਸੇਵੇਰੇ 11 ਵਜੇ ਸੰਸਦ ਵਿਚ ਖੁਦ ਪੇਸ਼ ਕਰਨਗੇ। 2017 ‘ਚ ਪਹਿਲੀ ਵਾਰ ਅਜਿਹਾ ਹੋਇਆ ਸੀ ਕਿ ਰੇਲ ਬਜਟ ਅਤੇ ਆਮ ਬਜਟ ਨੂੰ ਇਕੱਠੇ ਪੇਸ਼ ਕੀਤਾ ਗਿਆ । ਮੋਦੀ ਸਰਕਾਰ ਨੇ ਰੇਲ ਬਜਟ ਅਤੇ ਆਮ ਬਜਟ ਨੂੰ ਵੱਖ-ਵੱਖ ਪੇਸ਼ ਕਰਨ ਦੀ ਰਵਾਇਤ ਨੂੰ ਖਤਮ ਕਰ ਦਿੱਤਾ। ਹੁਣ ਰੇਲ ਬਜਟ ਅਤੇ ਆਮ ਬਜਟ ਇਕੱਠੇ ਪੇਸ਼ ਕੀਤੇ ਜਾਂਦੇ ਹਨ।

ਮੋਦੀ ਸਰਕਾਰ ਵੱਲੋ 31 ਜਨਵਰੀ ਨੂੰ ਬੱਜਟ ਸੈਸ਼ਨ

ਮਿਲੀ ਜਾਣਕਾਰੀ ਅਨੁਸਾਰ ਚੋਣਾਂ ਤੋਂ ਪਹਿਲਾ ਮੋਦੀ ਸਰਕਾਰ ਦੇਸ਼ ਦੇ ਹਰੇਕ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅੰਤਿਮ ਬਜਟ ‘ਚ ਮੋਦੀ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਬਜਟ 50 ਫੀਸਦੀ ਵਧਾ ਸਕਦੀ ਹੈ। ਸੂਤਰਾਂ ਦੇ ਹਵਾਲੇ ਮੁਤਾਬਿਕ ਸਰਕਾਰ ਦੀਆਂ ਇਹ ਉਤਸ਼ਾਹ ਨੀਤੀਆਂ ਮਿਡਲ ਕਲਾਸ ਦੀਆਂ ਵੋਟਾਂ ਹਾਸਿਲ ਕਰਨ ਵਿਚ ਕਾਮਯਾਬ ਹੋਣਗੀਆਂ। ਮਿਲੀ ਜਾਣਕਾਰੀ ਮੁਤਾਬਿਕ ਹੁਣ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਦਾ ਲਾਭ ਜ਼ਿਆਦਾ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਲਈ ਸਰਕਾਰ ਅਫੋਰਡਏਬਲ ਹਾਊਸਿੰਗ ਫੰਡ ਅੰਤਿਮ ਬਜਟ ਵਿਚ ਵਧ ਸਕਦਾ ਹੈ। ਸਰਕਾਰ ਦਾ ਜ਼ੋਰ ਹਾਉਸਿੰਗ ਫਾਰ ਆਲ ਸਕੀਮ ਦਾ ਟੀਚਾ ਪੂਰਾ ਕਰਨ ‘ਤੇ ਹੈ।

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...