Breaking News
Home / Breaking News / ‘The Accidental Prime Minister’ ਖਿਲਾਫ ਪਾਈ ਪਟੀਸ਼ਨ ਹੋਈ ਰੱਦ

‘The Accidental Prime Minister’ ਖਿਲਾਫ ਪਾਈ ਪਟੀਸ਼ਨ ਹੋਈ ਰੱਦ

ਚੰਡੀਗੜ੍ਹ, 9 ਜਨਵਰੀ – ਬਾਲੀਵੁੱਡ ‘ਚ ਬਣੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਆਧਾਰਿਤ ਫ਼ਿਲਮ ‘ਦੀ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਦਾਖ਼ਲ ਕੀਤੀ ਪਟੀਸ਼ਨ ਪਟੀਸ਼ਨਕਰਤਾ ਨੇ ਵਾਪਸ ਲੈ ਲਈ। ਜਾਣਕਾਰੀ ਮੁਤਾਬਕ ਇਹ ਪਟੀਸ਼ਨ ਪੰਜਾਬ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਪੁੱਤਰ ਅਨੁਮੀਤ ਸਿੰਘ ਸੋਢੀ ਨੇ ਪਾਈ ਸੀ।

ਅੱਜ ਚੀਫ਼ ਜਸਟਿਸ ਦੇ ਬੈਂਚ ਅੱਗੇ ਪਟੀਸ਼ਨ ਰੱਖੀ ਗਈ ਤੇ ਨਾਲ ਹੀ ਅਨੁਮੀਤ ਸੋਢੀ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਦਿੱਲੀ ਹਾਈਕੋਰਟ ‘ਚ ਅਜਿਹੀ ਪਟੀਸ਼ਨ ਖ਼ਾਰਜ ਹੋ ਚੁੱਕੀ ਹੈ, ਲਿਹਾਜ਼ਾ ਉਹ ਇੱਥੋਂ ਵੀ ਇਹ ਪਟੀਸ਼ਨ ਵਾਪਸ ਲੈਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਹਾਈਕੋਰਟ ਨੇ ਪਟੀਸ਼ਨ ਵਾਪਸ ਲੈਣ ਦੀ ਮਨਜ਼ੂਰੀ ਦੇ ਦਿੱਤੀ ਅਤੇ ਪਟੀਸ਼ਨ ਆਪਣੇ-ਆਪ ਰੱਦ ਹੋ ਗਈ।

About Time TV

Check Also

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ Post Views: 54