Breaking News
Home / Featured / Crime / ਤਰਨ ਤਾਰਨ ਲੁੱਟ ਮਾਮਲਾ ,ਪੜੋ ਪੂਰੀ ਖ਼ਬਰ
ਤਰਨ ਤਾਰਨ ਲੁੱਟ ਮਾਮਲਾ ,ਪੜੋ ਪੂਰੀ ਖ਼ਬਰ

ਤਰਨ ਤਾਰਨ ਲੁੱਟ ਮਾਮਲਾ ,ਪੜੋ ਪੂਰੀ ਖ਼ਬਰ

ਜੇਲ੍ਹ ਵਿੱਚ ਬੰਦ ਪੁੱਤਰ ਦੀ ਜ਼ਮਾਨਤ ਲਈ ਇਕੱਠੇ ਕੀਤੇ ਚਾਰ ਲੱਖ ਰੁਪਏ ਤੇ ਘਰ ਦਾ ਸਾਮਾਨ ਪਤਨੀ ਵੱਲੋਂ ਲੈ ਕੇ ਰਫ਼ੂ ਚੱਕਰ ਹੋਣ ਦੇ ਕਥਿਤ ਤੌਰ ਤੇ ਦੋਸ਼ ਲਾਏ ਜਾਣ ਸਬੰਧੀ ਮਾਮਲਾ ਸਾਹਮਣੇ ਆਇਆ ਜਦਕਿ ਪੁਲੀਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਪੀੜਤ ਗੁਰਮੀਤ ਕੌਰ ਵਾਸੀ ਗਲੀ ਟੂਟੀਆਂ ਵਾਲੀ ਤਰਨ ਤਾਰਨ ਨੇ ਦੱਸਿਆ ਕਿ ਉਸ ਦਾ ਲੜਕਾ ਹਰਪਾਲ ਸਿੰਘ ਪਿਛਲੇ ਦੋ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਅਸੀਂ ਉਸ ਦੀ ਜ਼ਮਾਨਤ ਲਈ ਰਿਸ਼ਤੇਦਾਰਾਂ ਅਤੇ ਆਂਢ ਗੁਆਂਢ ਪਾਸੋਂ ਚਾਰ ਲੱਖ ਰੁਪਏ ਇਕੱਠੇ ਕੀਤੇ ਸੀ ਜੋ ਕਿ ਉਸ ਦੀ ਨੂੰਹ ਕੋਲ ਸੀ ਪੀੜਤ ਗੁਰਮੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਤੜਕੇ ਜਦੋਂ ਉਹ ਸਾਰਾ ਪਰਿਵਾਰ ਸੁੱਤੇ ਸੀ ਤਾ ਉਸ ਦੀ ਨੂੰਹ ਚਾਰ ਲੱਖ ਰੁਪਏ ਅਤੇ ਘਰ ਦਾ ਸਾਰਾ ਸਾਮਾਨ ਲੈ ਕੇ ਰੱਫੂ ਚੱਕਰ ਹੋ ਗਈ।
ਉਨ੍ਹਾਂ ਦੱਸਿਆ ਕਿ ਇਸ ਘਟਨਾਂ ਨੂੰ ਅੰਜਾਮ ਦੇਣ ਵਿੱਚ ਉਸ ਦੀ ਨੂੰਹ ਤੋਂ ਇਲਾਵਾ ਨੂੰਹ ਦੇ ਮਾਤਾ ਪਿਤਾ ਅਤੇ ਭੈਣ ਵੀ ਸ਼ਾਮਿਲ ਹੈ ਉਨ੍ਹਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਉਕਤ ਦੋਸ਼ੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦੁਆਇਆ ਜਾਵੇ।

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...