Breaking News
Home / national / ਲੋਕ ਸਭਾ ਚੋਣ ਨਹੀਂ ਲੜਨਗੇ ਐੱਚ ਐੱਸ ਫੂਲਕਾ
ਲੋਕ ਸਭਾ ਚੋਣ ਨਹੀਂ ਲੜਨਗੇ ਐੱਚ ਐੱਸ ਫੂਲਕਾ

ਲੋਕ ਸਭਾ ਚੋਣ ਨਹੀਂ ਲੜਨਗੇ ਐੱਚ ਐੱਸ ਫੂਲਕਾ

ਐੱਚ ਐੱਸ ਫੂਲਕਾ ਦੇ ਅਸਤੀਫਾ ਦੇਣ ਤੋਂ ਬਾਅਦ ਅੰਮ੍ਰਿਤਸਰ ਤੋਂ ਭਾਜਪਾ ਦੀ ਸੀਟ ਤੋਂ ਲੋਕ ਸਭਾ ਚੋਣ ਲੜਨ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਪਰ ਹੁਣ ਫੂਲਕਾ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ ਤੇ ਆਪਣੇ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਹਰ ਲੋੜੀਂਦੀ ਕੋਸ਼ਿਸ਼ ਕਰਨਗੇ। ਇਸ ਸੰਬੰਧ ਵਿਚ ਫੂਲਕਾ ਨੇ ਬਿਆਨ ਦਿੱਤਾ ਕਿ ਉਹ ਪੰਜਾਬ ਨੂੰ ਨਸ਼ਾਮੁਕਤ ਬਣਾਉਣ ਦੀ ਮੁਹਿੰਮ ਦੇ ਤਹਿਤ ਇਕ ਕਮੇਟੀ ਬਣਾਉਣਗੇ ਜਿਸ ਵਿਚ ਬੰਦੇ ਭਰਤੀ ਕਰ ਇਕ ਫੌਜ ਤਿਆਰ ਕਰਨਗੇ ਜੋ ਪੰਜਾਬ ਦੇ ਨੌਜਵਾਨਾਂ ਨੂੰ ਦਿਸ਼ਾ ਦੇਵੇਗੀ।

ਉਨ੍ਹਾਂ ਨੇ ਦੱਸਿਆ ਕਿ ਇਸ ਫੌਜ ਦੀ ਭਰਤੀ ਦੀ ਸ਼ੁਰੂਆਤ 12 ਜਨਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਵੇਗੀ ਤੇ ਜਿਹੜੇ ਵੀ ਲੋਕੀ ਇਸ ਵਿਚ ਯੋਗਦਾਨ ਦੇਣਾ ਚਾਹੁੰਦੇ ਨੇ ਉਹ ਇਸ ਵਾਸਤੇ 12 ਜਨਵਰੀ ਤੋਂ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ।

About Time TV

Check Also

ਆਪ ਨੇ ਅਸਤੀਫਿਆਂ ਦੇ ਡਰੋਂ ਬਦਲੀ ਰਣਨੀਤੀ

 ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ...