Breaking News
Home / national / ਜੂਡੋ ਦੇ ਅੰਡਰ 17 ਅਤੇ 21 ‘ਚ ਪੰਜਾਬ ਨੇ ਮਾਰੀਆਂ ਮੱਲਾਂ
ਜੂਡੋ ਦੇ ਅੰਡਰ 17 ਅਤੇ 21 'ਚ ਪੰਜਾਬ ਨੇ ਮਾਰੀਆਂ ਮੱਲਾਂ

ਜੂਡੋ ਦੇ ਅੰਡਰ 17 ਅਤੇ 21 ‘ਚ ਪੰਜਾਬ ਨੇ ਮਾਰੀਆਂ ਮੱਲਾਂ

ਪੁਣੇ ਵਿਖੇ ਖੇਲੋ ਇੰਡੀਆ ਯੂਥ ਗੇਮ੍ਸ ਚੱਲ ਰਹੀਆਂ ਹਨ। ਇਸ ਗੇਮ੍ਸ ਦੇ ਪੰਜਵੇ ਦਿਨ ਵਿਚ ਪੰਜਾਬ ਦੇ ਖਿਡਾਰੀਆਂ ਨੇ ਕਾਫੀ ਵਧੀਆ ਪ੍ਰਦਰਸ਼ਨ ਦਿਖਾਇਆ ਹੈ। ਅਥਲੈਟਿਕਸ ਅਤੇ ਜੂਡੋ ਵਿਚ ਪੰਜਾਬ ਨੇ ਕਈ ਤਗਮੇ ਜਿੱਤੇ ਹਨ। ਜੂਡੋ ਦੇ ਅੰਡਰ 17 ਤੇ 21 ਦੋਵਾਂ ਵਰਗਾਂ ਵਿੱਚ ਪੰਜਾਬ ਓਵਰ ਆਲ ਉਪ ਜੇਤੂ ਰਿਹਾ। ਜੂਡੋ ਦੇ ਅੰਡਰ 17 ਮੁਕਾਬਲਿਆਂ ਵਿੱਚ ਓਵਰ ਆਲ ਪੰਜਾਬ ਦੂਜੇ ਅਤੇ ਅੰਡਰ 21 ਵਿੱਚ ਤੀਜੇ ਸਥਾਨ ਉਤੇ ਰਿਹਾ। ਅੱਜ ਪੰਜਵੇਂ ਦਿਨ ਪੰਜਾਬ ਨੇ ਕੁੱਲ 9 ਤਮਗੇ ਜਿੱਤੇ ਜਿੰਨਾ ਵਿੱਚ 5 ਸੋਨੇ, 2-2 ਚਾਂਦੀ ਤੇ ਕਾਂਸੀ ਦੇ ਤਮਗੇ ਸ਼ਾਮਲ ਸਨ।


ਪੰਜਾਬ ਖੇਡ ਮੰਤਰੀ ਨੇ ਉਹਨਾਂ ਦੀ ਜਿੱਤ ਦਾ ਸੇਹਰਾ ਕੋਚਾਂ ਅਤੇ ਪਰਿਵਾਰ ਵਾਲਿਆਂ ਦੇ ਸਰ ਤੇ ਬਨਦੇ ਹੋਏ ਖਿਡਾਰੀਆਂ ਨੂੰ ਮੁਬਾਰਿਕ ਬਾਤ ਦਿੱਤੀ। ਪਰ ਇਹ ਖੁਸ਼ੀ ਲੋਹੜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਕਾਰਨ ਪੰਜਾਬ ਵਾਸੀਆਂ ਲਈ ਦੁਗਣੀ ਹੋ ਗਈ। ਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਅੱਜ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਕੌਰ ਨੇ ਅੰਡਰ 21 ਦੇ ਜੈਵਲਿਨ ਥਰੋਅ, ਅਮਨਦੀਪ ਸਿੰਘ ਨੇ ਅੰਡਰ 17 ਦੇ ਸ਼ਾਟਪੁੱਟ, ਗੁਰਕੀਰਤ ਸਿੰਘ ਨੇ ਅੰਡਰ 21 ਦੇ ਹੈਮਰ ਥਰੋਅ, ਜੋਬਨਦੀਪ ਸਿੰਘ ਨੇ ਅੰਡਰ 17 ਜੂਡੋ ਦੇ 100 ਕਿਲੋ ਵਰਗ ਅਤੇ ਹਰਸ਼ਦੀਪ ਸਿੰਘ ਬਰਾੜ ਨੇ ਅੰਡਰ 17 ਜੂਡੋ ਦੇ 81 ਕਿਲੋ ਵਰਗ ਵਿੱਚ ਸੋਨ ਤਮਗਾ ਜਿੱਤਿਆ ਹੈ।

ਜੂਡੋ ਦੇ ਅੰਡਰ 17 ਅਤੇ 21 'ਚ ਪੰਜਾਬ ਨੇ ਮਾਰੀਆਂ ਮੱਲਾਂ

ਸ੍ਰੀਮਤੀ ਗਿੱਲ ਨੇ ਅੱਗੇ ਦੱਸਿਆ ਕਿ ਅੰਡਰ 21 ਦੇ 400 ਮੀਟਰ ਹਰਡਲਜ਼ ਦੌੜ ਵਿੱਚ ਅਨਮੋਲ ਸਿੰਘ ਤੇ ਅੰਡਰ 21 ਜੂਡੋ ਦੇ 78 ਕਿਲੋ ਵਰਗ ਵਿੱਚ ਸਿਮਰਨ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸੇ ਤਰਾਂ ਅੰਡਰ 21 ਜੂਡੋ ਦੇ 70 ਕਿਲੋ ਵਰਗ ਵਿੱਚ ਸਿਮਰਨਜੀਤ ਕੌਰ ਤੇ ਅੰਡਰ 21 ਦੇ ਜਿਮਨਾਸਟਕ ਮੁਕਾਬਲਿਆਂ ਵਿੱਚ ਆਰੀਅਨ ਸ਼ਰਮਾ ਨੇ ਕਾਂਸੀ ਦਾ ਤਮਗਾ ਜਿੱਤਿਆ।

About Time TV

Check Also

ਜਸਟਿਸ ਪਿਨਾਕੀ ਘੋਸ਼ ਬਣੇ ਭਾਰਤ ਦੇ ਪਹਿਲੇ ਲੋਕਪਾਲ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਅੱਜ ਦੇਸ਼ ਦੇ ...