Breaking News
Home / Breaking News / ਫੈਡਰੇਸ਼ਨ ਭੰਗ ਕਰਨ ਤੋਂ ਬਾਅਦ ਪੀਰ ਮੁਹੰਮਦ ਨੇ ਟਕਸਾਲੀਆਂ ਦਾ ਪੱਲਾ ਫੜਿਆ

ਫੈਡਰੇਸ਼ਨ ਭੰਗ ਕਰਨ ਤੋਂ ਬਾਅਦ ਪੀਰ ਮੁਹੰਮਦ ਨੇ ਟਕਸਾਲੀਆਂ ਦਾ ਪੱਲਾ ਫੜਿਆ

ਚੰਡੀਗੜ੍ਹ: ਫੈਡਰੇਸ਼ਨ ਲੀਡਰ ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੀਰ ਮੁਹੰਮਦ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪੰਜਾਬ ਦੇ ਨੌਜਵਾਨ ਟਕਸਾਲੀਆਂ ਨਾਲ ਜੋੜਨ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ।

ਬ੍ਰਹਮਪੁਰਾ ਨੇ ਕਿਹਾ ਨੌਜਵਾਨ ਪੀੜ੍ਹੀ ਨੂੰ ਘਰ-ਘਰ ਜਾ ਕੇ ਅਕਾਲੀਆਂ ਦਾ ਸੱਚ ਬਿਆਨ ਕਰਕੇ ਟਕਸਾਲੀ ਪਾਰਟੀ ਵਿੱਚ ਲਿਆਂਦਾ ਜਾਵੇਗਾ, ਜਿਸ ਵਿੱਚ ਕਰਨੈਲ ਸਿੰਘ ਚੰਗੀ ਭੂਮਿਕਾ ਨਿਭਾਅ ਸਕਦੇ ਹਨ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਕਰਨੈਲ ਸਿੰਘ ਨੇ ਆਪਣੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਭੰਗ ਕਰ ਦਿੱਤਾ ਸੀ ਪਰ ਥੋੜ੍ਹੇ ਹੀ ਸਮੇਂ ਵਿੱਚ ਪੀਰ ਮੁਹੰਮਦ ਨੇ ਆਪਣੀ ਦੂਜੀ ਸਿਆਸੀ ਪਾਰੀ ਵੀ ਸ਼ੁਰੂ ਕਰ ਲਈ ਹੈ।

About Time TV

Check Also

ਅਫ਼ਗ਼ਾਨਿਸਤਾਨ ‘ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ

ਅਫ਼ਗ਼ਾਨਿਸਤਾਨ ‘ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ ...