Breaking News
Home / Breaking News / ਮੋਗਾ ਵਿੱਚ ਰਾਸਟਰੀ ਪੱਧਰ ਤੇ ਮਨਾਇਆ ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਕਾਊਂਟ ਸੀਜ਼ਰ ਮੈਟੀ ਦਾ 210ਵਾਂ ਜਨਮ ਦਿਨ

ਮੋਗਾ ਵਿੱਚ ਰਾਸਟਰੀ ਪੱਧਰ ਤੇ ਮਨਾਇਆ ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਕਾਊਂਟ ਸੀਜ਼ਰ ਮੈਟੀ ਦਾ 210ਵਾਂ ਜਨਮ ਦਿਨ

ਮੋਗਾ ਵਿੱਖੇ ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿਸਟਰਡ ਪੰਜਾਬ ਵੱਲੋਂ ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਕਾਊਂਟ ਸੀਜ਼ਰ ਮੈਟੀ ਸਾਹਿਬ ਜੀ ਦਾ 210ਵਾਂ ਜਨਮ ਰਾਸਟਰ ਪੱਧਰੀ ਪ੍ਰੋਗਾਮ ਕਰ ਕਿ ਮਨਾਇਆ ਗਿਆ ਇਸ ਸਮਾਗੰਮ ਦੀ ਸੁਰੂਆਤ ਜੋਤੀ ਪ੍ਰਜਵਲਿਤ ਕਰਕੇ ਕਾਊਂਟ ਸੀਜ਼ਰ ਮੈਟੀ ਸਾਹਿਬ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਸਮਾਗਮ ਦੀ ਸੁਰੂਆਤ ਕੀਤੀ ਗਈ!


ਇਸ ਸਮਾਗੰਮ ਵਿੱਚ ਪੰਜਾਬ ਦੇ ਡਿਪਟੀ ਅਜਾਇਬ ਸਿੰਘ ਭੱਟੀ ਨੇ ਮੁੱਖ ਮਹਿਮਾਨ ਦੇ ਤੋਰ ਤੇ ਸਿਰਕਤ ਕੀਤੀ ! ਇਸ ਮੋਕੇ ਅਜਾਇਬ ਸਿੰਘ ਭੱਟੀ ਨੇ ਕਿ ਡਾ ਕਾਊਟ ਮੈਡੀ ਸੀਜਰ ਸਾਹਬ ਇੱਕ ਉਚੀ ਤੇ ਸੁੱਚੀ ਸੋਚ ਵਾਲੇ ਇਨਸਾਨ ਸਨ ਜਿਨਾ ਨੇ ਇਲੈਕਟ੍ਰੋ ਹੋਮਿਓੁਪੈਥੀ ਵਿੱਚ ਅਜਿਹੀ ਖੋਜ ਕਰਕੇ ਦਿਵਾਈਆ ਤਿਆਰ ਕੀਤੀਆ ਜੋ ਮਾੜੇ ਤੋ ਮਾੜਾ ਮਰੀਜ ਵੀ ਵਰਤ ਕੇ ਘੱਟ ਰੇਟਾ ਉਪੱਰ ਆਪਣਾ ਇਲਾਜ ਕਰਵਾ ਸਕਦਾ ਹੈ! ਉਨਾ ਕਿਹਾ ਜੋ ਅੱਜ ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਜੋ ਸਰਕਾਰ ਤੋ ਇਲੈਕ੍ਰਟੋ ਹੋਮਿਓੁਪੈਥੀ ਨੂੰ ਰਾਜਿਟੇਸਨ ਦੇ ਕੇ ਮਾਨਤਾ ਦੇਣ ਦੀ ਮੰਗ ਧਿਆਨ ਵਿੱਚ ਲਿਆਦੀ ਹੈ ਉਸ ਨੂੰ ਉਹ ਜਰੂਰ ਸਰਕਾਰ ਦੇ ਅੱਗੇ ਮੰਗ ਰੱਖਣਗੇ । ਇਸ ਵਿਸੇਸ ਤੋਰ ਪੁੱਜੇ ਆਮ ਆਦਮੀ ਪਾਰਟੀ ਐਮ ਐਲ ਏ ਸਰਬਜੀਤ ਕੌਰ ਮਾਣੂੰਕੇ ਵਿਰੋਧੀ ਧਿਰ ਡਿਪਟੀ ਆਗੂ ਨੇ ਭਰੋਸਾ ਦਿੱਤਾ ਕਿ ਮੈਂ ਵਿਧਾਨ ਸਭਾ ਵਿੱਚ ਤੇ ਇਲੈਕਟ੍ਰੋ ਹੋਮਿਓਪੈਥੀ ਨੂੰ ਮਾਨਤਾ ਦਿਵਾਉਣ ਦੀ ਮੰਗ ਉਠਾਵਾਂਗੀ! ਤਾ ਜੋ ਸਾਡੇ ਲੋਕਾ ਨੂੰ ਸਸਤਾ ਤੇ ਵਧੀਆ ਇਲਾਜ ਕਰਵਾਉਣ ਵਿੱਚ ਕੋਈ ਦਿੱਖਤ ਨਾ ਆਵੇ!
ਇਸ ਮੋਕੇ. ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਵੱਖ ਵੱਖ ਰਾਜਾਂ ਤੋਂ ਆਏ ਹੋਏ ਡਾਕਟਰਾਂ ਨੂੰ ਜੀ ਆਇਆ ਕਿਹਾ । ਉਨ੍ਹਾਂ ਨੇ ਦੱਸਿਆ ਕਿ ਇਲੈਕਟਰੋ ਹੋਮਿਓਪੈਥਿਕ ਦਵਾਈਆਂ ਜੜੀਆਂ ਬੂਟੀਆਂ ਅਤੇ ਪੌਦਿਆਂ ਤੋਂ ਤਿਆਰ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਸਾਡੇ ਸਰੀਰ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ
ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਹਿਮਾਚਲ ਇਲੈਕਟ੍ਰੋ ਹੋਮਿਓਪੈਥਿਕ ਡਾਕਟਰਜ ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਸੰਜੀਵ ਕੁਮਾਰ ਸ਼ਰਮਾ ਜੀ ਨੇ ਦੱਸਿਆ ਕਿ ਕਾਊਂਟ ਸੀਜ਼ਰ ਮੈਟੀ ਸਾਹਿਬ ਨੇ ਸਾਨੂੰ ਨਵੀਂ ਸਸਤੀ ਅਤੇ ਵਧੀਆ ਹਰਬਲ ਇਲਾਜ ਪ੍ਰਣਾਲੀ ਦਿੱਤੀ ਹੈ । ਇਸ ਇਲਾਜ ਪ੍ਰਣਾਲੀ ਦੇ ਨਾਲ ਅਸੀਂ ਲਾਇਲਾਜ ਰੋਗ ਜਿਵੇਂ ਕਿ ਕੈਂਸਰ ਕਾਲਾ ਪੀਲੀਆ ਡੇਂਗੂ ਦਿਲ ਦੇ ਰੋਗ ਸ਼ੂਗਰ ਚਮੜੀ ਰੋਗ ਜੋੜਾਂ ਦੇ ਰੋਗ ਗੁਰਦਿਆਂ ਦੇ ਰੋਗ ਔਲਾਦ ਦਾ ਨਾ ਹੋਣਾ ਅਧਰੰਗ ਲਕਵਾ ਰਸੌਲੀਆਂ ਪੱਥਰੀਆਂ ਦਿਮਾਗੀ ਰੋਗਾਂ ਆਦਿ ਦਾ ਇਲਾਜ ਐਲੋਪੈਥੀ ਦਵਾਈਆਂ ਤੋਂ ਸਸਤਾ ਅਤੇ ਸਾਈਡ ਅਫੈਕਟ ਰਹਿਤ ਹੁੰਦਾ ਹੈ ।
ਇਸ ਮੋਕੇ ਹੋਰਨਾ ਤੋ ਇਲਾਵਾ ਸਿਕੰਦਰ ਸਿੰਘ,ਡਾ ਸਰਮਾ ਕਸੋਲੀ,ਡਾ ਆਰ ਸੀ ਪਰਜਪਤੀ, ਡਾ ਐਸ ਕੇ ਯਾਦਵ, ਡਾ ਜਸਪਾਲ ਸਿੰਘ, ਡਾ ਦਰਵਾਰਾ ਸਿੰਘ, ਡਾ ਰਾਜਵੀਰ ਸਿੰਘ ਰੋਤਾ ਨੇ ਵੀ ਸੰਬੋਧਨ ਕਰਕੇ ਇਸ ਇਲੈਕ੍ਰਟੋ ਹੋਮਿਓੁਪੈਥੀ ਦੀ ਇਲਾਜ ਪਰਨਾਲੀ ਵਿਧੀ ਵਾਰੇ ਵਿਸੇਸ ਰੂਪ ਵਿੱਚ ਚਾਣਨਾ ਪਾਇਆ!

About Time TV

Check Also

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ, ਹੇਠ ਦੇਖੋ। Post Views: 76