Breaking News
Home / Uncategorized / education / ਸਿਖਿਆ ਮੰਤਰੀ ਨੇ ਅਧਿਆਪਕਾਂ ਨੂੰ ਕੀਤਾ ਖੁਸ਼, ਦਿੱਤਾ ਇਹ ਤੋਹਫ਼ਾ
ਸਿਖਿਆ ਮੰਤਰੀ ਨੇ ਅਧਿਆਪਕਾਂ ਨੂੰ ਕੀਤਾ ਖੁਸ਼, ਦਿੱਤਾ ਇਹ ਤੋਹਫ਼ਾ

ਸਿਖਿਆ ਮੰਤਰੀ ਨੇ ਅਧਿਆਪਕਾਂ ਨੂੰ ਕੀਤਾ ਖੁਸ਼, ਦਿੱਤਾ ਇਹ ਤੋਹਫ਼ਾ

ਅੰਮ੍ਰਿਤਸਰ, 13 ਜਨਵਰੀ 2019: ਸਿੱਖਿਆ ਤੇ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਗੁਰੂ ਗੋਬਿੰਦ ਸਿੰਘ ਦੇ ਜਨਮ ਉਤਸਵ ਅਤੇ ਲੋਹੜੀ ਦੀ ਵਧਾਈ ਅਧਿਆਪਕਾਂ ਨੂੰ ਦਿੰਦੇ ਲੋਹੜੀ ਦੇ ਤੋਹਫੇ ਵਜੋਂ ਅਗਲੇ ਮਹੀਨੇ ਤੋਂ 5178 ਅਧਿਆਪਕਾਂ ਨੂੰ ਪੂਰੀ ਤਨਖਾਹ ਉਤੇ ਪੱਕਾ ਕਰਨ ਦਾ ਐਲਾਨ ਕੀਤਾ ਹੈ। ਅੱਜ ਆਪਣੀ ਰਿਹਾਇਸ਼ ਵਿਖੇ ਗੱਲਬਾਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਇਸੇ ਕੜੀ ਵਜੋਂ ਅਧਿਆਪਕਾਂ ਨੂੰ ਪੱਕੇ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਤਨੋ-ਮਨੋ ਬੱਚਿਆਂ ਦੀ ਪੜਾਈ ਵੱਲ ਧਿਆਨ ਦੇ ਸਕਣ।

ਸਿਖਿਆ ਮੰਤਰੀ ਨੇ ਅਧਿਆਪਕਾਂ ਨੂੰ ਕੀਤਾ ਖੁਸ਼, ਦਿੱਤਾ ਇਹ ਤੋਹਫ਼ਾ
ਸ੍ਰੀ ਸੋਨੀ ਨੇ ਦੱਸਿਆ ਕਿ ਸਕੂਲਾਂ ਵਿਚ ਬੱਚਿਆਂ ਨੂੰ ਪੜਾ ਰਹੇ ਸਿੱਖਿਆ ਪ੍ਰੋਵਾਈਡਰ ਅਤੇ ਵਲੰਟੀਅਰ ਅਧਿਆਪਕਾਂ ਦੀ ਤਨਖਾਹ ਵਿਚ ਵੀ ਅਗਲੇ ਮਹੀਨੇ ਤੋਂ 1500 ਰੁਪਏ ਪ੍ਰਤੀ ਮਹੀਨਾ ਦਾ ਵਾਧਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਬੀਤੇ ਸਮੇਂ ਵਿਚ ਅਧਿਆਪਕ ਯੂਨੀਅਨਾਂ ਵੱਲੋਂ ਲਗਾਏ ਗਏ ਧਰਨਿਆਂ ਦੌਰਾਨ ਜਿਹੜੇ ਅਧਿਆਪਕਾਂ ਨੂੰ ਮੁਅੱਤਲ ਕੀਤਾ ਗਿਆ ਸੀ, ਨੂੰ ਬਹਾਲ ਕਰ ਦਿੱਤਾ ਗਿਆ ਹੈ ਅਤੇ ਇਨਾਂ ਧਰਨਿਆਂ ਵਿਚ ਸ਼ਾਮਿਲ ਹੋਣ ਕਾਰਨ ਜਿੰਨਾ ਅਧਿਆਪਕਾਂ ਦੀਅ ਆਰਜ਼ੀ ਡਿਊਟੀ ਦੂਰ ਵਾਲੇ ਸਟੇਸ਼ਨਾਂ ‘ਤੇ ਲਗਾਈਆਂ ਸਨ, ਦੀਆਂ ਆਰਜ਼ੀ ਡਿਊਟੀਆਂ ਰੱਦ ਕਰਕੇ ਉਨਾਂ ਨੂੰ ਮੁੜ ਪੁਰਾਣੇ ਸਕੂਲਾਂ ਵਿਚ ਡਿਊਟੀ ਦੇਣ ਦੇ ਹੁੱਕਮ ਜਾਰੀ ਕੀਤੇ ਜਾ ਰਹੇ ਹਨ।

ਸਿਖਿਆ ਮੰਤਰੀ ਨੇ ਅਧਿਆਪਕਾਂ ਨੂੰ ਕੀਤਾ ਖੁਸ਼, ਦਿੱਤਾ ਇਹ ਤੋਹਫ਼ਾ
ਉਨਾਂ ਦੱਸਿਆ ਕਿ ਅਧਿਆਪਕ ਯੂਨੀਅਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦੀ ਗੱਲ ਤਾਂ ਲਗਾਤਾਰ ਕਰ ਰਹੀ ਹੈ, ਪਰ ਉਹ ਇਹ ਵਾਅਦਾ ਨਹੀਂ ਕਰ ਰਹੀ ਕਿ ਇਸ ਮੀਟਿੰਗ ਤੋਂ ਬਾਅਦ ਉਹ ਧਰਨੇ ਤਿਆਗ ਕੇ ਪੜਾਈ ਵੱਲ ਧਿਆਨ ਦੇਣਗੇ। ਉਨਾਂ ਸਪੱਸ਼ਟ ਕੀਤਾ ਕਿ ਬਤੌਰ ਸਿੱਖਿਆ ਮੰਤਰੀ ਮੈਂ ਕਦੇ ਅਧਿਆਪਕਾਂ ਦੀ ਤਨਖਾਹ ਵਧਾਉਣ ਦਾ ਵਾਅਦਾ ਨਹੀਂ ਕੀਤਾ, ਚਾਹੇ ਕੋਈ ਵੀ ਵੀਡੀਓ ਜਾਂ ਆਡੀਓ ਰਿਕਾਰਡਿੰਗ ਵੇਖ ਲਈ ਜਾਵੇ, ਕਿਉਂਕਿ ਇਹ ਕੈਬਿਨਟ ਦਾ ਫੈਸਲਾ ਹੈ।

ਸਿਖਿਆ ਮੰਤਰੀ ਨੇ ਅਧਿਆਪਕਾਂ ਨੂੰ ਕੀਤਾ ਖੁਸ਼, ਦਿੱਤਾ ਇਹ ਤੋਹਫ਼ਾ
ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਬੱਚਿਆਂ ਦੇ ਸਲਾਨਾ ਇਮਤਹਾਨ ਨੇੜੇ ਆ ਰਹੇ ਹਨ ਅਤੇ ਅਧਿਆਪਕਾਂ ਨੂੰ ਆਪਣੀ ਜ਼ਿੰਮੇਵਾਰੀ ਪਛਾਣਦੇ ਹੋਏ ਪੜਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨਾਂ ਸਪੱਸ਼ਟ ਕੀਤਾ ਕਿ ਜਿਹੜੇ ਵੀ ਅਧਿਆਪਕ ਸਕੂਲ ਛੱਡ ਕੇ ਨੇਤਾਗਿਰੀ ਕਰਦੇਹੋਏ ਧਰਨੇ-ਮੁਜ਼ਾਹਰਿਆਂ ਵਿਚ ਸ਼ਾਮਿਲ ਹੋਣਗੇ, ਉਨਾਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸ੍ਰੀ ਸੋਨੀ ਨੇ ਕਿਹਾ ਕਿ ਇਸ ਦੇ ਉਲਟ ਜੋ ਅਧਿਆਪਕ, ਮੁੱਖ ਅਧਿਆਪਕ, ਪ੍ਰਿੰਸੀਪਲ ਅਤੇ ਹੋਰ ਸਿੱਖਿਆ ਅਧਿਕਾਰੀ ਚੰਗਾ ਕੰਮ ਕਰਨਗੇ ਉਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਾਇਆ ਜਾਵੇਗਾ ਅਤੇ ਗਣਤੰਤਰ ਤੇ ਸਵਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਵਿਚ ਸਨਮਾਨਿਤ ਵੀ ਕੀਤਾ ਜਾਵੇਗਾ।

About Time TV

Check Also

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ

ਕਾਂਗਰਸ ਨੇ 35 ਉਮੀਦਵਾਰਾਂ ਦੀ 7 ਵੀਂ ਸੂਚੀ ਕੀਤੀ ਜਾਰੀ, ਹੇਠ ਦੇਖੋ। Post Views: 76