Breaking News
Home / Punjab / Malwa / ਅਕਾਲੀ ਦਲ ਦਾ ਸਾਰੀਆਂ ਪਾਰਟੀਆਂ ਨੂੰ ਖੌਫ : ਸੁਖਬੀਰ ਬਾਦਲ
ਅਕਾਲੀ ਦਲ ਦਾ ਸਾਰੀਆਂ ਪਾਰਟੀਆਂ ਨੂੰ ਖੌਫ : ਸੁਖਬੀਰ ਬਾਦਲ

ਅਕਾਲੀ ਦਲ ਦਾ ਸਾਰੀਆਂ ਪਾਰਟੀਆਂ ਨੂੰ ਖੌਫ : ਸੁਖਬੀਰ ਬਾਦਲ

2019 ਲੋਕ ਸਭਾ ਚੋਣਾਂ ਕਾਰਨ ਪੰਜਾਬ ਵਿਚ ਸਿਆਸਤ ਦਾ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਜਿਥੇ ਕਾਂਗਰਸ ਪਾਰਟੀ ਵੱਲੋ ਆਪਣੀ ਵਿਰੋਧੀ ਪਾਰਟੀ ਨੂੰ ਹਰਾਉਣ ਵਿਚ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਉਥੇ ਹੀ ਸ਼ਿਰੋਮਣੀ ਕਾਲੀ ਦਲ ਨੇ ਆਪਣੇ ਚੋਣ ਪ੍ਰਚਾਰ ਦੀ ਪ੍ਰੀਕਿਰਿਆ ਗੁਰਦਸਪੂਰ ਵਿਚ ਨਰਿੰਦਰ ਮੋਦੀ ਦੀ ਧਨਵਾਦ ਰੈਲੀ ਤੋਂ ਸ਼ੁਰੂ ਵੀ ਕਰ ਦਿੱਤੀ ਹੈ। ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮੀਡਿਆ ਵਿਚ ਲਗਾਤਾਰ ਕਾਂਗਰਸ ਪਾਰਟੀ ਤੇ ਵਾਰ ਕਰਦੇ ਹੋਏ ਨਜ਼ਰ ਆ ਰਹੇ ਹਨ। ਪ੍ਰੈਸ ਕਾਨਫਰੰਸ ਵਿਚ ਕਾਂਗਰਸ ਤੇ ਵਰਦੇ ਹੋਏ ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਦੀ ਜਿੱਤ ਦਾ ਖੌਫ਼ ਸਾਰੀਆਂ ਪਾਰਟੀਆਂ ਨੂੰ ਖਾ ਰਿਹਾ ਹੈ , ਜਿਸ ਕਰਕੇ ਸਾਰੇ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੇ ਹਨ।

ਅਕਾਲੀ ਦਲ ਦਾ ਸਾਰੀਆਂ ਪਾਰਟੀਆਂ ਨੂੰ ਖੌਫ : ਸੁਖਬੀਰ ਬਾਦਲ

ਸਾਬਕਾ ਕਾਂਗਰਸੀ ਵਿਧਾਇਕ ਜੁਗਿੰਦਰ ਸਿੰਘ ਪੰਜਗਰਾਈਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ। ਉਥੇ ਜੀ ਉਨ੍ਹਾਂ ਬੋਲਦਿਆਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਪੰਜਾਬ ਕਾਂਗਰਸ ਨੂੰ ਸੁਨੀਲ ਜਾਖੜ ਨੇ ਅੰਦਰੋਂ ਖੋਖਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਚਾਪਲੂਸਾਂ ਦੀ ਪਾਰਟੀ ਬਣ ਕੇ ਰਹਿ ਚੁੱਕੀ ਹੈ ਤੇ ਗਰੀਬਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਹਾਈਕਮਾਂਡ ਕੋਲ ਪਹੁੰਚ ਕੀਤੀ ਗਈ ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਸੁਣੀ।

ਅਕਾਲੀ ਦਲ ਦਾ ਸਾਰੀਆਂ ਪਾਰਟੀਆਂ ਨੂੰ ਖੌਫ : ਸੁਖਬੀਰ ਬਾਦਲ

ਇਸੇ ‘ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ‘ਤੇ ਨਿਸ਼ਾਨਾ ਲਗਾਉਂਦੇ ਹੋਏ ਦੋਸ਼ ਲਾਇਆ ਕਿ ਅਕਾਲੀ ਨੇਤਾਵਾਂ ਦੇ ਖਿਲਾਫ ਬਦਲਾਖੋਰੀ ਰਾਜਨੀਤੀ ਤਹਿਤ ਕਈ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ “ਜਾਖੜ ਨੇ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਪਰਿਵਾਰਾਂ ‘ਤੇ ਅੱਤਿਆਚਾਰ ਕੀਤਾ ਹੈ ਅਤੇ ਅਕਾਲੀ ਆਗੂਆਂ ਦੇ ਪਰਿਵਾਰਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਹਨ।

ਅਕਾਲੀ ਦਲ ਦਾ ਸਾਰੀਆਂ ਪਾਰਟੀਆਂ ਨੂੰ ਖੌਫ : ਸੁਖਬੀਰ ਬਾਦਲ

ਪ੍ਰੈੱਸ ਕਾਨਫਰੰਸ ਵਿਚ ਮੌਜੂਦ ਐਡਵੋਕੇਟ ਅਮਿਤ ਸਤੀਜਾ ਨੇ ਦਾਅਵਾ ਕੀਤਾ ਕਿ ਜਾਖੜ ਦੇ ਹੁਕਮ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਧੱਕਾ ਕੀਤਾ ਗਿਆ ਹੈ। ਸੁਖਬੀਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਐਸਐਸਪੀ ਅਬੋਹਰ ਦੇ ਨਾਲ ਗੱਲ ਹੋਈ ਹੈ ਜਿਸਨੇ ਉਨ੍ਹਾਂ ਨੂੰ ਕਿਹਾ ਸੀ ਕਿ ਅਕਾਲੀ ਦਲ ਦੇ ਖਿਲਾਫ ਐਫ.ਆਈ.ਆਰ. ਝੂਠੇ ਹਨ ਅਤੇ ਸਿਆਸੀ ਦਬਾਅ ਹੇਠ ਦਰਜ ਹਨ। ਸੁਖਬੀਰ ਨੇ ਕਿਹਾ ਕਿ ਸੁਨੀਲ ਗੋਇਲ ਦੇ ਖਿਲਾਫ ਅੱਠ ਐਫਆਈਆਰ ਦਰਜ ਕੀਤੀ ਗਈਆਂ ਹਨ ਜੋ ਫਿਰੋਜ਼ਪੁਰ ਛਾਉਣੀ ਵਿੱਚੋਂ ਨਗਰ ਕੌਂਸਲਰ ਹਨ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...