Breaking News
Home / Business / ਇਟਲੀ ਵੱਲੋ ਸ਼ਹਿਰ ਵਿਚ ਆ ਕੇ ਵਸਣ ਵਾਲਿਆਂ ਲਈ ਆਫਰ
ਇਟਲੀ ਵੱਲੋ ਸ਼ਹਿਰ ਵਿਚ ਆ ਕੇ ਵਸਣ ਵਾਲਿਆਂ ਲਈ ਆਫਰ

ਇਟਲੀ ਵੱਲੋ ਸ਼ਹਿਰ ਵਿਚ ਆ ਕੇ ਵਸਣ ਵਾਲਿਆਂ ਲਈ ਆਫਰ

ਵਿਦੇਸ਼ ਜਾ ਕੇ ਸੈਟਲ ਹੋਣ ਦਾ ਸੁਪਨਾ ਅੱਜ ਕੱਲ ਹਰ ਇਕ ਪੰਜਾਬੀ ਦੇ ਹੈ। ਪਰ ਇਹ ਸੁਪਨਾ ਸਖਤ ਨਿਯਮਾਂ ਦੇ ਚਲਦੇ ਹਰ ਇਕ ਦਾ ਪੂਰਾ ਨਹੀਂ ਹੁੰਦਾ। ਇਟਲੀ ਦੀ ਸਰਕਾਰ ਨੇ ਆਪਣੀ ਦੇਸ਼ ਦੀ ਘੱਟ ਰਹੀ ਅਬਾਦੀ ਕਰਕੇ ਵਿਦੇਸ਼ੀਆਂ ਨੂੰ ਮੁਲਕ ਵਿਚ ਆ ਕੇ ਰਹਿਣ ਦੀ ਅਪੀਲ ਕੀਤੀ ਹੈ। ਪਿਛਲੇ 10 ਸਾਲਾਂ ਵਿਚ ਇਟਲੀ ਦੀ ਜਨਮ ਦਰ ਵਿਚ 2.5% ਗਿਰਾਵਟ ਆਈ ਹੈ। ਜਿਸਨੂੰ ਮੱਦੇ ਨਜ਼ਰ ਰੱਖਦੇ ਹੋਏ ਇਟਲੀ ਸਰਕਾਰ ਨੇ ਇਹ ਆਫਰ ਜਨਹਿੱਤ ਕੀਤਾ ਹੈ। ਸਰਕਾਰ ਨੇ ਇਥੋਂ ਦੇ ਕਈ ਪਿੰਡਾਂ ‘ਚ ਵਿਦੇਸ਼ੀਆਂ ਨੂੰ ਆ ਕੇ ਰਹਿਣ ਲਈ ਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਨਵੇਂ ਨਵੇਂ ਆਫਰਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। 30 ਸਾਲਾਂ ਤੋਂ ਇਟਲੀ ਦੇ ਪਿੰਡਾਂ ਦੀ ਅਜਿਹੀ ਹੀ ਸਥਿਤੀ ਹੈ। ਚਾਰ ‘ਚੋਂ ਹਰ ਇੱਕ ਪਿੰਡ ਖੰਡਰ ਬਣ ਚੁੱਕਿਆ ਹੈ। 139 ਪਿੰਡਾਂ ‘ਚ 150 ਤੋਂ ਵੀ ਘੱਟ ਲੋਕ ਬਚੇ ਹਨ। ਇੰਨ੍ਹਾਂ ਪਿੰਡਾਂ ‘ਚ ਦੁਕਾਨਾਂ, ਸਕੂਲ ਆਦਿ ਸਭ ਕੁਝ ਬੰਦ ਹੋ ਚੁਕਾ ਹੈ।

ਇਟਲੀ ਵੱਲੋ ਸ਼ਹਿਰ ਵਿਚ ਆ ਕੇ ਵਸਣ ਵਾਲਿਆਂ ਲਈ ਆਫਰ

ਇਟਲੀ ਦੇ ਲੋਕਾਨਾ ਕਸਬੇ ਨੇ ਆਫਰ ਕੀਤੀ ਹੈ ਕਿ ਕਿ ਜੇਕਰ ਕੋਈ ਵਿਦੇਸ਼ੀ ਇਸ ਜਗਾਂ ‘ਤੇ ਆ ਕੇ ਵਸਣਾ ਚਾਹੁੰਦਾ ਹੈ ਤਾਂ ਉਸਨੂੰ 7 ਲੱਖ ਰੁਪਏ ਦਿੱਤੇ ਜਾਣੇ। ਲੋਕਾਨਾ ਦੇ ਮੇਅਰ ਜਿਯੋਵਾਨੀ ਬਰੂਨੋ ਮੇਤੀਏ ਦਾ ਕਹਿਣਾ ਹੈ ਕਿ ਸਾਡੀ ਆਬਾਦੀ ਲਗਾਤਾਰ ਘੱਟ ਹੋ ਰਹੀ ਹੈ। 1900 ਦੀ ਸ਼ੁਰੂਆਤ ‘ਚ 7 ਹਜ਼ਾਰ ਤੋਂ ਜ਼ਿਆਦਾ ਲੋਕ ਰਹਿੰਦੇ ਸੀ। 1500 ਲੋਕ ਬਾਹਰ ਕੰਮ ਕਰਨ ਚਲੇ ਗਏ। ਬੱਚਿਆਂ ਦੀ ਘੱਟ ਗਿਣਤੀ ਕਾਰਨ ਸਕੂਲ ਬੰਦ ਹੋ ਗਏ। ਲੋਕਾਨਾ ‘ਚ ਹਰ ਸਾਲ ਕਰੀਬ 40 ਲੋਕਾਂ ਦੀ ਮੌਤ ਤੇ ਸਿਰਫ 10 ਬੱਚਿਆਂ ਦਾ ਜਨਮ ਹੁੰਦਾ ਹੈ।

ਇਟਲੀ ਵੱਲੋ ਸ਼ਹਿਰ ਵਿਚ ਆ ਕੇ ਵਸਣ ਵਾਲਿਆਂ ਲਈ ਆਫਰ

ਇਸੇ ਤਰਾਂ ਹੀ ਅਲਪਾਈਨ ਕਸਬੇ ਦੇ ਮੇਅਰ ਨੇ ਤਾਂ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਇਲਾਕੇ ‘ਚ ਆਉਣ ਵਾਲਿਆਂ ਨੂੰ ਇਥੇ ਬੱਚਾ ਪੈਦਾ ਕਰਨ ‘ਤੇ 2 ਲੱਖ ਰੁਪਏ ਵੀ ਦਿੱਤੇ ਜਾਣਗੇ। ਨਾਲ ਹੀ ਪਿੰਡਾਂ ਤੋਂ ਸ਼ਹਿਰ ਜਾਣ ਵਾਲਿਆਂ ਨੂੰ ਰੋਜ਼ਾਨਾ ਟ੍ਰਾਂਸਪੋਰਟ ਇੱਕਦਮ ਫ੍ਰੀ ਮਿਲੇਗੀ। ਇਸੇ ਤਰ੍ਹਾਂ ਉਥੋਂ ਦੇ ਇਕ ਕਸਬੇ ਓਲੋਲਾਈ ‘ਚ ਜਾ ਕੇ ਰਹਿਣ ਵਾਲਿਆਂ ਨੂੰ 80 ਰੁਪਏ ‘ਚ ਬਣਿਆ ਬਣਾਇਆ ਘਰ ਦਾ ਆਫਰ ਦਿੱਤਾ ਗਿਆ ਹੈ। ਇਥੇ ਹਰ ਸਾਲ ਜਿੰਨੇ ਵੀ ਬੱਚੇ ਜਨਮ ਲੈ ਰਹੇ ਹਨ, ਉਨ੍ਹਾਂ ਤੋਂ ਕਈ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ, ਜਿਸ ਕਾਰਨ ਅਜਿਹੇ ਆਫਰ ਦੀ ਪੇਸ਼ਕਸ਼ ਕੀਤੀ ਗਈ ਹੈ।

About Time TV

Check Also

ਡਿਪਟੀ ਸਪੀਕਰ ਦਾ ਪੀ ਏ ਦੱਸ ਕੇ ਠੱਗੀਆਂ ਮਾਰਨ ਵਾਲਾ ਚੜਿਆਂ ਪੁਲਿਸ ਹੱਥੇ।

ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਥਾਂ-ਥਾਂ ਰੋਜ਼ਗਾਰ ...