Breaking News
Home / Featured / Crime / ਰਾਮਾਇਣ ਦੇ ਵਿਭੀਸ਼ਨ ਦਾ ਪੁਤਲਾ ਫੂਕਣ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ
ਰਾਮਾਇਣ ਦੇ ਵਿਭੀਸ਼ਨ ਦਾ ਪੁਤਲਾ ਫੂਕਾਂ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ

ਰਾਮਾਇਣ ਦੇ ਵਿਭੀਸ਼ਨ ਦਾ ਪੁਤਲਾ ਫੂਕਣ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ

ਸ਼ਾਮ ਚੋਰਾਸੀ ਦੇ ਕੁੱਝ ਮਹੀਨੇ ਪਹਿਲਾ ਦੁਸਹਿਰੇ ਵਾਲੇ ਦਿਨ ਭਗਤ ਵਿਭੀਸ਼ਨ ਦਾ ਪੁਤਲਾ ਫੂਕਾਂ ਵਾਲਿਆਂ ਤੇ ਸਖ਼ਤ ਧਾਰਾਵਾਂ ਹੇਠ ਮਾਮਲਾ ਦਰਜ ਕਰਨ ਅਤੇ ਆਰੋਪੀਆਂ ਨੂੰ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਰਾਜਪੂਤ ਸਭਾ ਮੁਕੇਰੀਆਂ ਦੇ ਯੁਵਾ ਮੈਂਬਰ ਬੈਨੀ ਮਿਨਹਾਸ ਦੀ ਅਗਵਾਈ ਹੇਠ ਹਿੰਦੂ ਸਮਾਜ ਦੇ ਵਿਅਕਤੀਆਂ ਨੇ ਐੱਸ ਡੀ ਐੱਮ ਮੁਕੇਰੀਆਂ ਆਦਿਤਿਆ ਉੱਪਲ ਨੂੰ ਗਿਆਪਨ ਭੇਟ ਕੀਤਾ। ਬੈਨੀ ਮਿਨਹਾਸ ਦਸਿਆ ਕਿ 19 ਅਕਤੂਬਰ 2018 ਨੂੰ ਕੁੱਝ ਸ਼ਰਾਰਤੀ ਅਨਸਰਾਂ ਨੇ ਪੁਤਲਾ ਫੂਕਿਆ ਸੀ। ਜਿਸ ਕਾਰਨ ਹਿੰਦੂ ਸਮਾਜ ਵਿਚ ਭਾਰੀ ਰੋਸ਼ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਹਨਾਂ ਇਹ ਵੀ ਕਿਹਾ ਅਨੇਕਾਂ ਮਹਾਪੁਰਸ਼ਾ ਨੇ ਆਪਣੀ ਬਾਣੀ ਵਿਚ ਵਿਭੀਸ਼ਨ ਨੂੰ ਉੱਚ ਕੋਟਿ ਦੇ ਭਗਤਾਂ ਦਾ ਦਰਜ ਦਿੱਤਾ ਹੈ।

ਰਾਮਾਇਣ ਦੇ ਵਿਭੀਸ਼ਨ ਦਾ ਪੁਤਲਾ ਫੂਕਾਂ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ

ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਸਿਰਫ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਖਾਨਾਪੂਰਤੀ ਕੀਤੀ ਹੈ ਅਤੇ ਉਸਨੂੰ ਗ੍ਰਿਫਤਾਰ ਵੀ ਨਹੀਂ ਕੀਤਾ। ਮਿਨਹਾਸ ਦਾ ਕਹਿਣਾ ਹੈ ਕਿ ਉਕਤ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਰੋਹਿਤ ਸ਼ਰਮਾ, ਚਿੰਕੀ ਠਾਕੁਰ , ਵਿਸ਼ਾਲ ਠਾਕੁਰ , ਅਭੀ ਠਾਕੁਰ, ਦਾਨੁ ਸ਼ਰਮਾ ਅਤੇ ਰਮੀ ਕਾਕਾ ਨਾਲ ਹੋਰ ਵੀ ਕੀ ਹਾਜਿਰ ਸਨ।

About Time TV

Check Also

ਡਿਪਟੀ ਸਪੀਕਰ ਦਾ ਪੀ ਏ ਦੱਸ ਕੇ ਠੱਗੀਆਂ ਮਾਰਨ ਵਾਲਾ ਚੜਿਆਂ ਪੁਲਿਸ ਹੱਥੇ।

ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਥਾਂ-ਥਾਂ ਰੋਜ਼ਗਾਰ ...