Breaking News
Home / Punjab / Doaba / ਕੌਣ ਹੋਵੇਗਾ ਪੰਜਾਬ ਦਾ ਨਵਾਂ ਡੀ ਜੀ ਪੀ 
ਕੌਣ ਹੋਵੇਗਾ ਪੰਜਾਬ ਦਾ ਨਵਾਂ ਡੀ ਜੀ ਪੀ 

ਕੌਣ ਹੋਵੇਗਾ ਪੰਜਾਬ ਦਾ ਨਵਾਂ ਡੀ ਜੀ ਪੀ 

ਪੰਜਾਬ ਦੇ ਮਜੂਦਾ ਡੀ ਜੀ ਪੀ ਦੀ ਸੁਰੇਸ਼ ਅਰੋੜਾ ਦੇ ਕਾਰਜਕਾਲ ਖਤਮ ਹੋਣ ਤੋਂ ਬਾਅਦ , ਤਿੰਨ ਨਾਮ ਇਸ ਅਹੁਦੇ ਦੇ ਦਾਵੇਦਾਰ ਬਣ ਗਏ ਹਨ। ਪੰਜਾਬ ਦੇ ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਲਈ ਪੰਜਾਬ ਸਰਕਾਰ ਵਲੋਂ ਯੂ. ਪੀ. ਐੱਸ. ਸੀ. ਨੂੰ ਭੇਜੇ ਗਏ ਪੈਨਲ ‘ਤੇ ਚਰਚਾ ਲਈ ਸੋਮਵਾਰ ਨੂੰ ਨਵੀਂ ਦਿੱਲੀ ‘ਚ ਬੈਠਕ ਹੋਈ। ਇਹਨਾਂ ਤਿੰਨਾਂ ਵਿੱਚੋ ਇਕ ਹਨ ਸਾਮੰਤ ਕੁਮਾਰ ਗੋਇਲ, ਜੋ ਕਿ ਇਸ ਸਮੇ ਮਜੂਦਾ ਰਾਅ ਅਫਸਰ ਹਨ। ਦੂਸਰੇ ਹਨ ਐੱਸ ਟੀ ਐੱਫ ਚੀਫ ਮੁਹੰਮਦ ਮੁਸਤਫ਼ਾ ਅਤੇ ਤੀਸਰੇ ਡੀ ਜੀ ਪੀ ਇੰਟੈਲੀਜੈਂਸ ਦਿਨਕਰ ਗੁਪਤਾ , ਜਿਨ੍ਹਾਂ ਦੇ ਨਾਮ ਰਾਜ ਸਰਕਾਰ ਨੂੰ ਫਾਈਨਲ ਰੂਪ ਭੇਜਣ ਦੀ ਸਹਿਮਤੀ ਬਣੀ ਹੈ। ਪਰ ਇਹ ਅਹੁਦਾ ਕੌਣ ਸੰਭਾਲਣਗੇ ਇਸ ਦਾ ਫੈਸਲਾ ਖੁਦ ਮੁੱਖ ਮੰਤਰੀ ਹੀ ਲੈਣਗੇ।

ਕੌਣ ਹੋਵੇਗਾ ਪੰਜਾਬ ਦਾ ਨਵਾਂ ਡੀ ਜੀ ਪੀ 

ਪੰਜਾਬ ਪੁਲਸ ਦੇ ਅਗਲੇ ਡੀ. ਜੀ. ਪੀ. ਦੇ ਤੌਰ ‘ਤੇ ਦਿਨਕਰ ਗੁਪਤਾ ਦਾ ਨਾਂ ਫਾਈਨਲ ਮੰਨਿਆ ਜਾ ਰਿਹਾ ਹੈ ਕਿਉਂਕਿ ਕੁਝ ਹੀ ਸਮੇਂ ਬਾਅਦ ਲੋਕ ਸਭਾ ਚੋਣਾਂ ਹਨ। ਅਜਿਹੇ ਮੌਕੇ ਮੁਹੰਮਦ ਮੁਸਤਫਾ ਨੂੰ ਡੀ. ਜੀ. ਪੀ. ਇਸ ਲਈ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਸਰਕਾਰ ‘ਚ ਕੈਬਨਿਟ ਮੰਤਰੀ ਹਨ। ਜੇਕਰ ਉਹ ਡੀ. ਜੀ. ਪੀ. ਹੋਣਗੇ ਤਾਂ ਚੋਣ ਕਮਿਸ਼ਨ ਉਨ੍ਹਾਂ ਨੂੰ ਤੁਰੰਤ ਅਹੁਦੇ ਤੋਂ ਹਟਾ ਦੇਵੇਗਾ। ਦਿਨਕਰ ਗੁਪਤਾ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਨਹੀਂ ਰੱਖਦੇ ਤੇ ਫਿਲਹਾਲ ਉਹ ਇੰਟੈਲੀਜੈਂਸ ਚੀਫ ਦਾ ਅਹੁਦਾ ਵੀ ਸੰਭਾਲ ਰਹੇ ਹਨ।

ਕੌਣ ਹੋਵੇਗਾ ਪੰਜਾਬ ਦਾ ਨਵਾਂ ਡੀ ਜੀ ਪੀ 

ਕਿਸੇ ਇਕ ਦਾ ਨਾਮ ਫਾਈਲ ਹੋਣ ਤੋਂ ਬਾਅਦ ਮਜੂਦਾ ਡੀ ਜੀ ਪੀ 15 ਦਿਨ ਦੇ ਨੋਟਿਸ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।  ਯੂ. ਪੀ. ਐੱਸ. ਸੀ. ਦੀ ਹੋਈ ਬੈਠਕ ‘ਚ ਪੰਜਾਬ ਸਰਕਾਰ ਵਲੋਂ ਰਾਜ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਵੀ ਮੌਜੂਦ ਰਹੇ। ਸ਼ਾਮ ਨੂੰ ਸ਼ੁਰੂ ਹੋਈ ਬੈਠਕ ਦੋ-ਢਾਈ ਘੰਟੇ ਤੱਕ ਚੱਲੀ ਤੇ ਪੰਜਾਬ ਸਰਕਾਰ ਵਲੋਂ ਭੇਜੇ ਗਏ ਪੈਨਲ ‘ਚ ਸ਼ਾਮਲ ਅਧਿਕਾਰੀਆਂ ਦੇ ਸਰਵਿਸ ਰਿਕਾਰਡ ਤੇ ਹੋਰ ਪਹਿਲੂਆਂ ‘ਤੇ ਬਾਰੀਕੀ ਨਾਲ ਚਰਚਾ ਕੀਤੀ ਗਈ।

About Time TV

Check Also

ਡਿਪਟੀ ਸਪੀਕਰ ਦਾ ਪੀ ਏ ਦੱਸ ਕੇ ਠੱਗੀਆਂ ਮਾਰਨ ਵਾਲਾ ਚੜਿਆਂ ਪੁਲਿਸ ਹੱਥੇ।

ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਥਾਂ-ਥਾਂ ਰੋਜ਼ਗਾਰ ...