Breaking News
Home / Featured / Crime / ਨਾਭਾ : ਹਾਈ ਸਿਕਉਰਿਟੀ ਜੇਲ੍ਹ ਵਿਚੋਂ ਇਕ ਵਾਰੀ ਫਿਰ ਮੋਬਾਈਲ ਫੋਨ ਤੇ ਸਿਮ ਹੋਏ ਬਰਾਮਦ
ਨਾਭਾ : ਹਾਈ ਸਿਕਉਰਿਟੀ ਜੇਲ੍ਹ ਵਿਚੋਂ ਇਕ ਵਾਰੀ ਫਿਰ ਮੋਬਾਈਲ ਫੋਨ ਤੇ ਸਿਮ ਹੋਏ ਬਰਾਮਦ

ਨਾਭਾ : ਹਾਈ ਸਿਕਉਰਿਟੀ ਜੇਲ੍ਹ ਵਿਚੋਂ ਇਕ ਵਾਰੀ ਫਿਰ ਮੋਬਾਈਲ ਫੋਨ ਤੇ ਸਿਮ ਹੋਏ ਬਰਾਮਦ

ਨਾਭਾ ਦੇ ਹਾਈ ਸਿਕਿਉਰਿਟੀ ਜੇਲ੍ਹ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ , ਜਿਸ ਵਿਚ ਪੁਲਿਸ ਨੇ ਜੇਲ੍ਹ ਵਿਚੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਇਕ ਵਾਰੀ ਫਿਰ ਤੋਂ ਨਾਭਾ ਹਾਈ ਸਿਕਉਰਿਟੀ ਜੇਲ੍ਹ ਵਿਚੋਂ ਇਕ ਸਿਮ ਸਮੇਤ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਜੇਲ੍ਹ ਪ੍ਰਸ਼ਾਸਨ ਦੁਆਰਾ ਅਚਾਨਕ ਕੀਤੀ ਚੈਕਿੰਗ ਹਰਨੇਕ ਸਿੰਘ ਨਾਮ ਦੇ ਕੈਦੀ ਤੋਂ ਸਿਮ ਸਮੇਤ ਇੱਕ ਮੋਬਾਇਲ ਫੋਨ ਬਰਾਮਦ ਹੋਇਆ ਹੈ। ਜੇਲ੍ਹ ਦੇ ਡਿਪਟੀ ਸੁਪਰਡੈਂਟ ਰਾਹੁਲ ਰਾਜੇ ਦੇ ਬਿਆਨ ਤੇ ਥਾਣਾ ਕੋਤਵਾਲੀ ਪੁਲਿਸ ਨੇ ਹਰਨੇਕ ਸਿੰਘ ਕੈਦੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਨਾਭਾ : ਹਾਈ ਸਿਕਉਰਿਟੀ ਜੇਲ੍ਹ ਵਿਚੋਂ ਇਕ ਵਾਰੀ ਫਿਰ ਮੋਬਾਈਲ ਫੋਨ ਤੇ ਸਿਮ ਹੋਏ ਬਰਾਮਦ

ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਹਾਈ ਸਿਕਿਉਰਿਟੀ ਜੇਲ੍ਹ ਹੋਣ ਦੇ ਬਾਵਜੂਦ ਵੀ 2 ਹਫਤਿਆਂ ਦੇ ਅੰਦਰ ਇਹ ਦੂਜੀ ਵਾਰਦਾਤ ਹੈ ਜਿਸ ਵਿਚ ਮੋਬਾਈਲ ਫੋਨ ਤੇ ਸਿਮ ਬਰਾਮਦ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪੁਲਿਸ ਨੇ 25 ਜਨਵਰੀ ਨੂੰ ਛਾਪੇਮਾਰੀ ਦੌਰਾਨ 12 ਸਮਾਰਟਫੋਨ ਅਤੇ ਸਿਮ ਬਰਾਮਦ ਕੀਤੇ ਸਨ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...