Breaking News
Home / Punjab / Malwa / ਜਾਣੋ, ਦਿਨਕਰ ਗੁਪਤਾ ਦੇ DGP ਬਣਨ ਤੱਕ ਦੇ ਸਫ਼ਰ ਬਾਰੇ

ਜਾਣੋ, ਦਿਨਕਰ ਗੁਪਤਾ ਦੇ DGP ਬਣਨ ਤੱਕ ਦੇ ਸਫ਼ਰ ਬਾਰੇ

ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਅੱਜ ਸਵੇਰੇ 1987 ਬੈਚ ਦੇ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਅੱਜ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ। ਦਿਨਕਰ ਗੁਪਤਾ ਸੁਰੇਸ਼ ਅਰੋੜਾ ਦੇ ਅਸਤੀਫੇ ਤੋਂ ਬਾਅਦ ਪੂਰਨ ਰੂਪ ਵਿਚ ਇਸ ਅਹੁਦੇ ਨੂੰ ਸੰਭਾਲਣ ਗਏ।

ਇਸ ਅਹੁਦੇ ਲਈ ਯੂ ਪੀ ਐੱਸ ਸੀ ਵੱਲੋ ਜਾਰੀ ਕੀਤੀ ਗਈ ਸੂਚੀ ਵਿੱਚੋ ਦਿਨਕਰ ਗੁਪਤਾ ਸੱਭ ਤੋਂ ਸੀਨੀਅਰ ਅਫਸਰ ਸਨ।

ਆਪਣੇ ਪਿਛਲੇ ਕਾਰਜਕਾਲ ਵਿੱਚ, ਗੁਪਤਾ ਨੂੰ ਡਾਇਰੈਕਟਰ ਜਨਰਲ ਆਫ ਪੁਲਿਸ, ਇੰਟੈਲੀਜੈਂਸ, ਪੰਜਾਬ, ਵਿੱਚ ਨਿਯੁਕਤ ਕੀਤਾ ਗਿਆ ਸੀ, ਜਿਸ ਵਿੱਚ ਪੰਜਾਬ ਸਟੇਟ ਇੰਟੈਲੀਜੈਂਸ ਵਿੰਗ, ਸਟੇਟ ਟੈਰਰਿਸਟ ਵਿਰੋਧੀ ਸਕੁਐਡ (ਏ ਟੀ ਐਸ) ਅਤੇ ਸੰਗਠਿਤ ਅਪਰਾਧ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਦੀ ਪ੍ਰਤੱਖ ਨਿਗਰਾਨੀ ਕਰਦੇ ਸਨ।

ਪੰਜਾਬ ਵਿਚ 1987 ਦੇ ਬੈਚ ਵਿਚ ਦਿਨਕਰ ਗੁਪਤਾ ਇਕੱਲੇ ਸਨ ਜੋ 26 ਅਪ੍ਰੈਲ 2018 ਨੂੰ ਐਡੀਸ਼ਨਲ ਡਾਇਰੈਕਟਰ ਜਨਰਲ ਅਹੁਦੇ ਤੇ ਬਿਰਾਜਮਾਨ ਹੋਏ ਸਨ।

ਜੂਨ 2004 ਤੋਂ ਜੁਲਾਈ 2012 ਤਕ ਉਹ ਗ੍ਰਹਿ ਮੰਤਰਾਲੇ ਦੇ ਨਾਲ ਕੇਂਦਰੀ ਡੈਪੂਟੇਸ਼ਨ ‘ਤੇ ਅੱਠ ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਦੇ ਡਿਗਨੈਟਰੀ ਪ੍ਰੋਟੈਕਸ਼ਨ ਡਿਵੀਜ਼ਨ ਦੇ ਮੁਖੀ ਸਮੇਤ ਕਈ ਸੰਵੇਦਨਸ਼ੀਲ ਕਾਰਜਾਂ ਦਾ ਆਯੋਜਨ ਕਰ ਚੁੱਕੇ ਹਨ।

ਦਿਨਕਰ ਗੁਪਤਾ ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੇ ਸੀਨੀਅਰ ਸੁਪਰੀਡੈਂਟ ਆਫ ਪੁਲਿਸ (ਜ਼ਿਲ੍ਹਾ ਪੁਲਿਸ ਮੁਖੀ) ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ। ਗੁਪਤਾ ਨੇ 2004 ਤੱਕ ਡੀ.ਆਈ.ਜੀ. (ਜਲੰਧਰ ਰੇਂਜ), ਡੀ.ਆਈ.ਜੀ. (ਲੁਧਿਆਣਾ ਰੇਂਜ), ਡੀ.ਆਈ.ਜੀ. (ਕਾਉਂਟਰ ਇੰਟੈਲੀਜੈਂਸ) ਪੰਜਾਬ ਅਤੇ ਡੀ.ਆਈ.ਜੀ. (ਇੰਟੈਲੀਜੈਂਸ) ਪੰਜਾਬ ਵਜੋਂ ਕੰਮ ਕਰ ਚੁੱਕੇ ਹਨ।

ਜੇਕਰ ਉਹਨਾਂ ਦੇ ਪਿਛਲੇ ਦੋ ਸਾਲ ਦੇ ਕਾਰਜਕਾਲ ਤੇ ਝਾਤ ਮਾਰੀ ਜਾਵੇ ਤਾਂ ਦਿਨਕਰ ਗੁਪਤਾ ਪੰਜਾਬ ਵਿਚ 2015 ਤੋਂ ਲੈ ਕੇ 2017 ਤੱਕ ਏ ਦੀ ਜੀ ਪੀ ਐਡਮਿੰਸਟ੍ਰੇਸ਼ਨ ਅਤੇ ਕਮਿਊਨਿਟੀ ਪੁਲਿਸਿੰਗ ਦਾ ਅਹੁਦਾ ਸੰਭਾਲ ਚੁੱਕੇ ਹਨ। ਇਹਨਾਂ ਹੀ ਦਿਨਕਰ ਗੁਪਤਾ ਨੂੰ ਬਹਾਦਰੀ ਐਵਾਰਡ ਵੀ ਮਿਲ ਚੁੱਕੇ ਹਨ। 1992 ਵਿਚ ਦਿਨਕਰ ਗੁਪਤਾ ਨੂੰ ਪੁਲਿਸ ਮੈਡਲ ਫਾਰ ਗਾਲੈਂਟਰੀ ਲਈ ਨਿਵਾਜੇ ਗਏ ਸਨ। 1994 ਵਿਚ ਸਾਹਸੀ ਕੰਮ ਕਰਨ ਤੇ ਉਹਨਾਂ ਨੂੰ ਫਿਰ ਪੁਲਿਸ ਮੈਡਲ ਓਫ ਗਾਲੈਂਟਰੀ ਅਵਾਰਡ ਮਿਲ ਚੁੱਕਾ ਹੈ। ਅਤੇ 2010 ਵਿਚ ਮੇਰੋਟੋਰਿਸ ਸਵੇਵ ਲਈ ਦਿਨਕਰ ਗੁਪਤਾ ਪ੍ਰੈਸੀਡੈਂਟ ਪੁਲਿਸ ਮੈਡਲ ਵੇ ਲੈ ਚੁੱਕ ਹਨ।

ਜੇਕਰ ਉਹਨਾਂ ਦੇ ਮਹਿਮਾਨ ਨਿਵਾਜ਼ੀ ਦੀ ਗੱਲ ਕ੍ਰੀਏ ਤਾਂ ਗੁਪਤਾ ਨੂੰ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ, ਵਾਸ਼ਿੰਗਟਨ ਡੀ.ਸੀ. (ਯੂਐਸਏ) ਅਤੇ ਅਮਰੀਕੀ ਯੂਨੀਵਰਸਿਟੀ, ਵਾਸ਼ਿੰਗਟਨ ਡੀ.ਸੀ. ਵਿਚ ਇਕ ਵਿਜ਼ਿਟਿੰਗ ਪ੍ਰੋਫੈਸਰ (2000-01) ਦੇ ਤੋਰ ਤੇ ਗਏ ਸਨ। ਜਿਥੇ ਉਹਨਾਂ ਨੇ ਜਨਵਰੀ 2001 ਤੋਂ ਲੈ ਕੇ ਮਾਈ 2001 ਤੱਕ Governments under Siege: Understanding Terrorism and Terrorists’ ਦੇ ਬਾਰੇ ਜਾਣਕਰੀ ਦਿੱਤੀ।

ਇਹਨਾਂ ਹੀ ਗੁਪਤਾ ਨੂੰ 1999 ਵਿੱਚ, ਲੰਡਨ ਸਕੂਲ ਆਫ ਇਕਨਾਮਿਕਸ, ਲੰਡਨ ਵਿੱਚ ਲੀਡਰਸ਼ਿਪ ਅਤੇ ਐਕਸੀਲੈਂਸ ਵਿੱਚ 10-ਹਫਤੇ ਦੇ ਗੁਰੂਕੁਲ ਪਰੋਗਰਾਮ ਵਿੱਚ ਹਿੱਸਾ ਲੈਣ ਲਈ, ਬ੍ਰਿਟਿਸ਼ ਕੌਂਸਲ ਦੁਆਰਾ ਗੁਪਤਾ ਨੂੰ ਬ੍ਰਿਟਿਸ਼ ਚੀਵਿੰਗ ਗੁਰੂਕੁਲ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ.

ਗੁਪਤਾ ਨੇ ਆਪਣੇ ਕਰੀਅਰ ਦੌਰਾਨ ਵਿਦੇਸ਼ੀ ਪੁਲਿਸ ਤਾਕਤ ਨੂੰ ਸਿਖਿਆ ਵੀ ਦਿੱਤੀ ਜਿਥੇ ਉਹਨਾਂ ਨੇ ਸਕੌਟਲੈਂਡ ਯਾਰਡ, ਲੰਡਨ ਅਤੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਸਮੇਤ ਬਹੁਤ ਸਾਰੇ ਇੰਟਰਨੈਸ਼ਨਲ ਪੁਲਿਸ ਫ਼ੋਰਸਾਂ ਨੂੰ ਸਿਖਲਾਈ ਦਿੱਤੀ ਹੈ. ਉਨ੍ਹਾਂ ਨੇ ਅਮਰੀਕਾ ਦੇ ਮਸ਼ਹੂਰ ਟੈਂਕ ਅਤੇ ਯੂਨੀਵਰਸਿਟੀਆਂ ‘ਤੇ ਵੀ ਭਾਸ਼ਣ ਦਿੱਤੇ ਹਨ. ਉਹ ਇੰਟਰਪੋਲ ਦੁਆਰਾ ਸਾਲ 1996 ਵਿੱਚ ਅੰਤਰਰਾਸ਼ਟਰੀ ਆਤੰਕਵਾਦ ਦੇ ਇੱਕ ਸੰਮੇਲਨ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦਾ ਸੀ.

1997 ਵਿਚ ਹੋਈ ਸੁਪਰ ਦੀ ਇਕ ਪੇਸ਼ਕਾਰੀ ਵਿਚ ਉਹਨਾਂ ਨੇ ਆਪਣੇ ਦੁਆਰਾ ਬਣਾਇਆ ਗਿਆ ਇਕ ਸਾਫਟਵੇਅਰ ਵੀ ਦਿੱਤਾ ਜੋ ਕਿ ਕਰਾਈਮ ਦੇ ਰਿਕੋਰਡ ਅਤੇ ਡਾਟਾ ਸਾਂਭਣ ਲਈ ਵਰਤਿਆ ਜਾਂਦਾ ਹੈ। ਸੋ ਇਹ ਸਨ ਡੀ ਜੀ ਪੀ ਦਾ ਅਹੁਦਾ ਸੰਭਾਲਣ ਵਾਲੇ ਦਿਨਕਰ ਗੁਪਤਾ ਦੀ ਜਿੰਦਗੀ ਦਾ ਸਫ਼ਰ।

About Time TV

Check Also

ਡਿਪਟੀ ਸਪੀਕਰ ਦਾ ਪੀ ਏ ਦੱਸ ਕੇ ਠੱਗੀਆਂ ਮਾਰਨ ਵਾਲਾ ਚੜਿਆਂ ਪੁਲਿਸ ਹੱਥੇ।

ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਥਾਂ-ਥਾਂ ਰੋਜ਼ਗਾਰ ...