Breaking News
Home / International / ਅਮਰੀਕਾ ਦੇ ਨਾਮਵਰ ਸਿੱਖ ਬਿਜ਼ਨੈੱਸ ਮੈਂਨ ਰਾਜਨੀਤੀ ਵਿਚ ਕੁੱਦੇ
ਅਮਰੀਕਾ ਦੇ ਨਾਮਵਰ ਸਿੱਖ ਬਿਜ਼ਨੈੱਸ ਮੈਂਨ ਰਾਜਨੀਤੀ ਵਿਚ ਕੁੱਦੇ

ਅਮਰੀਕਾ ਦੇ ਨਾਮਵਰ ਸਿੱਖ ਬਿਜ਼ਨੈੱਸ ਮੈਂਨ ਰਾਜਨੀਤੀ ਵਿਚ ਕੁੱਦੇ

ਵਾਸ਼ਿੰਗਟਨ, 8 ਫਰਵਰੀ 2019 – ਅਮਰੀਕਾ ਦੇ ਹਵਾਈ ਅੱਡਿਆਂ ‘ਤੇ ਸਿੱਖਾਂ ਨੂੰ ਪੱਗ ਨਾ ਉਤਾਰਨ ਦਾ ਇਨਸਾਫ ਦਿਵਾਉਣ ਵਾਲੇ ਭਾਰਤੀ ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ਨੇ ਰਾਜਨੀਤੀ ‘ਚ ਉਤਰਨ ਦਾ ਐਲਾਨ ਕਰ ਦਿੱਤਾ ਹੈ। ਗੁਰਿੰਦਰ ਨੇ ਸਿਟੀ ਕਾਊਂਸਿਲ ਆਫ ਫਿਸ਼ਰਜ਼ ਦੀਆਂ ਚੋਣਾਂ ‘ਚ ਉਤਰਨ ਦਾ ਫੈਸਲਾ ਕੀਤਾ ਹੈ।

ਅਮਰੀਕਾ ਦੇ ਨਾਮਵਰ ਸਿੱਖ ਬਿਜ਼ਨੈੱਸ ਮੈਂਨ ਰਾਜਨੀਤੀ ਵਿਚ ਕੁੱਦੇ

ਗੁਰਿੰਦਰ ਸਿੰਘ ਖਾਲਸਾ ਨੇ ਬੁੱਧਵਾਰ ਨੂੰ ਇੰਡੀਅਨਾਪੋਲਿਸ ‘ਚ ਆਪਣੇ ਸਮਰਥਕਾਂ ਨੂੰ ਕਿਹਾ ਕਿ ੳਹ ਆਪਣੇ ਭਾਈਚਾਰੇ ਲਈ ਕੁਝ ਕਰਨ ਦੀ ਇੱਛਾ ਰੱਖਦੇ ਹਨ ਅਤੇ ਹਾਲ ਹੀ ਵਿਚ ਉਨ੍ਹਾਂ ਨਾਲ ਵਾਪਰੀ ਘਟਨਾ ਜਿਹੇ ਮੁੱਦਿਆਂ ਨੂੰ ਖਾਸ ਕਰ ਉਜਾਗਰ ਕਰਨ ਲਈ ਉਹ ਰਾਜਨੀਤੀ ‘ਚ ਆਏ ਹਨ। ਖਾਲਸਾ ਨੇ ਕਿਹਾ ਕਿ ਉਹ ਸਮਾਜਸੇਵਾ ਕਰਨਾ ਚਾਹੁੰਦੇ ਹਨ ਤਾਂ ਜੋ ਦਬੀਆਂ ਮਹਿਸੂਸ ਕਰ ਰਹੀਆਂ ਘੱਟ ਗਿਣਤੀਆਂ ਦੇ ਮਸਲਿਆਂ ਨੂੰ ਉਜਾਗਰ ਕੀਤਾ ਜਾਵੇ।

ਅਮਰੀਕਾ ਦੇ ਨਾਮਵਰ ਸਿੱਖ ਬਿਜ਼ਨੈੱਸ ਮੈਂਨ ਰਾਜਨੀਤੀ ਵਿਚ ਕੁੱਦੇ

ਜ਼ਿਕਰਯੋਗ ਹੈ ਕਿ ਗੁਰਿੰਦਰ ਸਿੰਘ ਖਾਲਸਾ ਨੂੰ ਸਾਲ 2007 ‘ਚ ਨਿਊਯਾਰਕ ਹਵਾਈ ਅੱਡੇ ‘ਤੇ ਉਨ੍ਹਾਂ ਦੀ ਪੱਗ ਉਤਾਰਨ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ‘ਚ ਇਸ ਬਾਬਤ ਕਾਨੂੰਨੀ ਲੜਾਈ ਲੜੀ ਤੇ ਉਸ ‘ਚ ਜਿੱਤ ਹਾਸਲ ਕੀਤੀ। ਇਸੇ ਕਾਰਨ ਖਾਲਸਾ ਨੂੰ ਕੁਝ ਹਫਤੇ ਪਹਿਲਾਂ ਹੀ ”ਰੋਜ਼ਾ ਪਾਰਕਸ ਟ੍ਰੇਲਬਲੇਜ਼ਰ” ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ।

About Time TV

Check Also

ਲੁਧਿਆਣਾ ਵਿਚ ਡੇਢ ਕਰੋੜ ਹੈਰੋਇਨ ਸਮੇਤ ਤਸਕਰ ਕਾਬੂ

ਲੁਧਿਆਣਾ ਵਿਚ ਡੇਢ ਕਰੋੜ ਹੈਰੋਇਨ ਸਮੇਤ ਤਸਕਰ ਕਾਬੂ

ਨਸ਼ਾ ਤਸਕਰਾਂ ਦੀ ਪਾਈਪ ਲਾਈਨ ਤੋੜਨ ਵਿੱਚ ਲੱਗੀ ਸਪੈਸ਼ਲ ਟਾਸਕ ਫੋਰਸ ਨੂੰ ਇੱਕ ਹੋਰ ਵੱਡੀ ...