Breaking News
Home / Entertainment / ਡਾਇਮੰਡ ਜਿਹੇ ਮੁੰਡੇ ਨੂੰ ਜਨਮਦਿਨ ਮੁਬਾਰਕ
ਡਾਇਮੰਡ ਜਿਹੇ ਮੁੰਡੇ ਨੂੰ ਜਨਮਦਿਨ ਮੁਬਾਰਕ

ਡਾਇਮੰਡ ਜਿਹੇ ਮੁੰਡੇ ਨੂੰ ਜਨਮਦਿਨ ਮੁਬਾਰਕ

ਪੰਜਾਬੀ ਮਿਊਜ਼ਿਕ ਇੰਦੱਸਰੀ ਦੇ ਡਾਇਮੰਡ ਮੰਨੇ ਜਾਂਦੇ ਗੁਰਨਾਮ ਭੁੱਲਰ ਆਪਣੀ ਗਾਇਕੀ ਨਾਲ ਇਕ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਹਨ। ਗੁਰਨਾਮ ਭੁੱਲਰ ਪੰਜਾਬੀ ਮੇਸੁਇਕ ਇੰਡਸਟਰੀ ਦੀ ਝੋਲੀ ਬੇਹਤਰੀਨ ਗਾਣੇ ਦੇਣ ਵੱਜੋਂ ਵੀ ਜਾਣੇ ਜਾਂਦੇ ਹਨ। ਅਤੇ ਇੰਡਸਟਰੀ ਵਿਚ ਡਾਇਮੰਡ ਜਿਹਾ ਮੁੰਡਾ ਕਹੇ ਅੱਜ ਕਲ ਅਦਾਕਾਰੀ ਵਿਚ ਵੀ ਆਪਣਾ ਲੱਕ ਅਜ਼ਮਾ ਰਹੇ ਹਨ।

ਚਲੋ ਅੱਜ ਇਕ ਝਾਤ ਮਾਰਦੇ ਹਾਂ ਕੋਲੇ ਤੋਂ ਡਾਇਮੰਡ ਬਣਨ ਵਾਲੇ ਗੁਰਨਾਮ ਭੁੱਲਰ ਦੇ ਇਸ ਸਫ਼ਰ ਤੇ। ਗੁਰਨਾਮ ਭੁੱਲਰ ਦਾ ਜਨਮ 8 ਫਰਵਰੀ 1995 ਨੂੰ ਮਾਤਾ ਲਖਵਿੰਦਰ ਕੌਰ ਤੇ ਪਿਤਾ ਬਲਜੀਤ ਸਿੰਘ ਭੁੱਲਰ ਦੇ ਘਰ ਪਿੰਡ ਕਮਾਲ ਵਾਲਾ ਜਿਲ੍ਹਾ ਫਾਜ਼ਿਲਕਾ ਵਿੱਚ ਹੋਇਆ ਸੀ। ਆਪਣੇ ਬਚਪਨ ਤੋਂ ਹੀ ਗਾਇਕੀ ਦਾ ਸ਼ੋਂਕ ਰੱਖਣ ਵਾਲੇ ਗੁਰਨਾਮ ਭੁੱਲਰ ਸਕੂਲ ਅਤੇ ਕੋਲਜ ਸਮੇ ਵੀ ਆਪਣੀ ਗਾਇਕੀ ਦੇ ਨਗਮੇ ਪੇਸ਼ ਕਰਦੇ ਹੁੰਦੇ ਸਨ। ਇਹਨਾਂ ਹੀ ਨਹੀਂ ਗੁਰਨਾਮ ਭੁੱਲਰ ਨੇ ਮਿਊਜ਼ਿਕ ਵਿੱਚ ਐਮ ਏ ਵੀ ਕੀਤੀ ਹੈ।

ਜਿਸ ਮਗਰੋਂ ਸਭ ਤੋਂ ਪਹਿਲਾ ਆਵਾਜ਼ ਪੰਜਾਬ ਦੀ ਦੇ 5ਵੇ ਸੀਜ਼ਨ ਵਿਚ ਆਪਣੀ ਗਾਇਕੀ ਦੀ ਕਿਸਮਤ ਅਜ਼ਮਾਈ ਅਤੇ ਇਸ ਗਾਇਕੀ ਦੇ ਪੇਲਤਫ਼ਾਰ੍ਮ ਦਾ ਖਿਤਾਬ ਵੀ ਜਿਤਿਆ। ਪਰ ਗੁਰਨਾਮ ਭੁੱਲਰ ਨੇ ਆਪਣਾ ਪਹਿਲਾ ਗੀਤ ਜਿਹੜੀਆਂ ਕੁੜੀਆਂ 2014 ਵਿਚ ਰਿਲੀਜ਼ ਕੀਤਾ। ਇਸ ਮਗਰੋਂ ਗੁਰਨਾਮ ਭੁੱਲਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ‘ਚ ‘ਸ਼ਨੀਵਾਰ’, ‘ਵਿਨੀਪੈੱਗ’, ‘ਗੋਰੀਆਂ ਨਾਲ ਗੇੜੇ’, ‘ਜਿੰਨਾ ਤੇਰਾ ਮੈਂ ਕਰਦੀ’, ‘ਕਿਸਮਤ ਵਿਚ ਮਸ਼ੀਨਾਂ ਦੇ’, ‘ਮੁਲਾਕਾਤ’, ‘ਡਰਾਇਵਰੀ’ ਆਦਿ ਗੀਤ ਪਾਏ ਹਨ। ਜਿੰਨਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਪਰ ਗੁਰਨਾਮ ਭੁੱਲਰ ਨੇ 2018 ਵਿਚ ਡਾਇਮੰਡ ਗੀਤ ਆਪਣੇ ਫੈਨਸ ਦੇ ਰੂ ਬ ਰੂ ਕੀਤਾ ਅਤੇ ਇਸ ਗੀਤ ਨਾਲ ਗੁਰਨਾਮ ਭੁੱਲਰ ਨੇ ਇਕ ਵੱਖਰੀ ਪੇਚਾਂ ਬਣਾਈ।

ਜਿਸ ਮਗਰੋਂ ਉਹਨਾਂ ਨੇ ਆਪਣੀ ਕਿਸਮਤ ਨੂੰ ਅਦਾਕਾਰੀ ਵਿਚ ਅਜ਼ਮਾਉਣਾ ਬੇਹਤਰ ਸਮਝਿਆ ਅਤੇ ਹੁਣ ਗੁਰਨਾਮ ਭੁੱਲਰ।.. ਰਣਜੀਤ ਬਾਵਾ , ਨਿੰਜਾ ਅਤੇ ਜੱਸੀ ਗਿੱਲ ਦੀ ਆ ਰਹੀ ਫਿਲਮ ਹਾਈ ਐਂਡ ਯਾਰੀਆਂ ਵਿਚ ਜਲਦ ਹੀ ਕੈਮਿਓ ਰੋਲ ਕਰਦੇ ਨਜ਼ਰ ਆਉਣਗੇ। ਇਸ ਫਿਲਮ ਦੇ ਟਰੇਲਰ ਨੂੰ ਦੇਖ ਕੇ ਲਗਦਾ ਹੈ ਫਿਲਮ ਵਿਚ ਗੁਰਨਾਮ ਇਕ ਦਮਦਾਰ ਰੋਲ ਕਰਦੇ
ਨਜ਼ਰ ਆਉਣਗੇ।

ਉਨ੍ਹਾਂ ਨੇ ਕਈ ਰਿਐਲਿਟੀ ਸ਼ੋਅਜ਼ ‘ਚ ਹਿੱਸਾ ਵੀ ਲਿਆ। ਉਹ ਆਵਾਜ਼ ਪੰਜਾਬ ਦੀ’ ਦੇ ਸੀਜ਼ਨ 5 ਦੇ ਜੇਤੂ ਵੀ ਰਹਿ ਚੁੱਕੇ ਹਨ।ਰਨਾਮ ਭੁੱਲਰ ਆਪਣੇ ਜ਼ਿਆਦਾਤਰ ਗੀਤਾਂ ‘ਚ ਆਪਸੀ ਰਿਸ਼ਤਿਆਂ ਨੂੰ ਦਰਸਾਉਂਦੇ ਹਨ। ਉਹ ਆਪਣੇ ਗੀਤਾਂ ਰਾਹੀਂ ਹਮੇਸ਼ਾ ਸੱਭਿਆਚਾਰਕ ਭਾਈਚਾਰੇ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਖੇਰ ਇਹ ਸੀ ਗੁਰਨਾਮ ਸਿੰਘ ਭੁੱਲਰ ਪੰਜਾਬੀ ਮਿਊਜ਼ਿਕ ਇੰਦਤਸਰੀ ਦੇ ਡਾਇਮੰਡ ਮੁੰਡਾ ਕਹੇ ਜਾਣ ਵਾਲੇ ਗਾਇਕ ਦਾ ਡਾਇਮੰਡ ਬਣਨ ਤੱਕ ਦਾ ਸਫ਼ਰ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...